ਨਵੀਂ ਦਿੱਲੀ—ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿ. (ਸੀ.ਆਈ.ਐੱਲ.) ਦਾ ਅਪ੍ਰੈਲ 'ਚ ਉਤਪਾਦਨ 11 ਫੀਸਦੀ ਘਟ ਕੇ 4.03 ਕਰੋੜ ਟਨ ਰਹਿ ਗਿਆ। ਕੰਪਨੀ ਨੇ ਬੀ.ਐੱਸ.ਈ. ਨੂੰ ਭੇਜੀ ਸੂਚਨਾ 'ਚ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਵਿੱਤ ਸਾਲ ਦੇ ਸਮਾਨ ਮਹੀਨੇ 'ਚ ਕੋਲ ਇੰਡੀਆ ਦਾ ਕੋਇਲਾ ਉਤਪਾਦਨ 4.53 ਕਰੋੜ ਟਨ ਰਿਹਾ ਸੀ। ਅਪ੍ਰੈਲ 'ਚ ਕੋਲ ਇੰਡੀਆ ਦੇ 4.03 ਕਰੋੜ ਟਨ ਦੇ ਉਤਪਾਦਨ 'ਚ ਉਸ ਦੀ ਈਕਾਈ ਮਹਾਨਦੀ ਕੋਲਫੀਡਲਸ ਦਾ ਹਿੱਸਾ ਸਭ ਤੋਂ ਜ਼ਿਆਦਾ 1.15 ਕਰੋੜ ਟਨ ਰਿਹਾ। ਉਸ ਤੋਂ ਬਾਅਦ ਸਾਊਥ ਈਸਟਰਨ ਕੋਲਫੀਡਸ ਦਾ 93 ਲੱਖ ਟਨ ਦਾ ਯੋਗਦਾਨ ਰਿਹਾ। ਦੇਸ਼ 'ਚ ਕੋਇਲਾ ਉਤਪਾਦਨ 'ਚ ਕੋਲ ਇੰਡੀਆ ਦਾ ਹਿੱਸਾ 89 ਫੀਸਦੀ ਹੈ।
ਵਿਦੇਸ਼ੀ ਮੁਦਰਾ ਭੰਡਾਰ 11.3 ਕਰੋੜ ਡਾਲਰ ਘਟ ਕੇ ਹੋਇਆ 479.45 ਅਰਬ ਡਾਲਰ
NEXT STORY