ਨਵੀਂ ਦਿੱਲੀ — Cognizant ਆਉਂਦੀਆਂ ਤਿਮਾਹੀਆਂ 'ਚ ਮਿਡ ਤੋਂ ਸੀਨੀਅਰ ਪੱਧਰ ਦੇ ਲਗਭਗ 7,000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਹਾਲਾਂਕਿ ਕੰਪਨੀ ਨੇ ਸਾਫ ਕੀਤਾ ਹੈ ਕਿ ਉਹ ਅਜਿਹਾ ਕਦਮ ਰੀਸਟਰੱਕਚਰਿੰਗ ਲਈ ਕਾਰਨ ਚੁੱਕ ਰਹੀ ਹੈ। ਅਮਰੀਕੀ ਆਈ.ਟੀ. ਸਰਵਿਸਿਜ਼ ਕੰਪਨੀ Cognizant ਨੇ ਕਿਹਾ ਹੈ ਕਿ ਉਹ ਕੰਟੇਟ ਆਪਰੇਸ਼ਨਸ ਕਾਰੋਬਾਰ ਨੂੰ ਬੰਦ ਕਰ ਰਹੀ ਹੈ ਅਤੇ ਇਸ ਕਦਮ ਨਾਲ 6,000 ਕਰਮਚਾਰੀਆਂ ਦੇ ਪ੍ਰਭਾਵਿਤ ਹੋਣਗੇ। 7,000 ਕਰਮਚਾਰੀਆਂ ਦੀ ਛਾਂਟੀ ਇਸ ਤੋਂ ਵੱਖ ਹੈ।
ਮੀਡੀਆ ਰਿਪੋਰਟਸ ਅਨੁਸਾਰ Cognizant ਦੇ ਸੀ.ਈ.ਓ. ਬ੍ਰਾਇਨ ਹਮਫ੍ਰੀਜ਼ ਨੇ ਕਿਹਾ ਕਿ ਸੰਸਥਾਗਤ ਪੁਨਰਗਠਨ ਦੇ ਕਾਰਨ ਕੰਪਨੀ ਨੇ ਇਹ ਸਖਤ ਫੈਸਲਾ ਲਿਆ ਹੈ ਜਿਸ ਦੇ ਨਤੀਜੇ ਵਜੋਂ ਮਿਡ ਤੋਂ ਸੀਨੀਅਰ ਪੱਧਰ ਦੇ 10,000 ਤੋਂ 12,000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਆਪਣੀ ਨੌਕਰੀ ਛੱਡਣੀ ਪਵੇਗੀ। ਇਹ ਕਦਮ ਲਾਗਤ ਨੂੰ ਘੱਟ ਕਰਨ ਅਤੇ ਹੁਨਰ ਵਾਧੇ ਦੇ ਨਾਲ ਗ੍ਰੋਥ 'ਚ ਨਿਵੇਸ਼ ਲਈ ਕਦਮ ਚੁੱਕਿਆ ਗਿਆ ਹੈ।
ਹਮਫਰੀਜ਼ ਨੇ ਕਿਹਾ ਕਿ ਕੁੱਲ ਮਿਲਾ ਕੇ 5,000 ਤੋਂ 7,000 ਕਰਮਚਾਰੀ ਘੱਟ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 5,000 ਕਰਮਚਾਰੀਆਂ ਨੂੰ ਸਿਖਲਾਈ(ਟ੍ਰੇਨਿੰਗ) ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਫਿਰ ਤੋਂ ਨੌਕਰੀ 'ਤੇ ਰੱਖਿਆ ਜਾਵੇਗਾ। ਹਾਲਾਂਕਿ ਇਸ 'ਚ Cognizant ਦੇ ਕੰਟੇਟ ਆਪਰੇਸ਼ਨਸ ਕਾਰੋਬਾਰ 'ਚੋਂ ਨਿਕਲਣ ਦੇ ਫੈਸਲੇ ਨਾਲ ਨੌਕਰੀ ਗਵਾਉਣ ਵਾਲੇ 6,000 ਕਰਮਚਾਰੀ ਸ਼ਾਮਲ ਨਹੀਂ ਹੋਣਗੇ।
ਸਤੰਬਰ 'ਚ ਖਤਮ ਹੋਈ ਤਿਮਾਹੀ 'ਚ Cognizant ਦਾ ਸ਼ੁੱਧ ਲਾਭ 4.1 ਫੀਸਦੀ ਦੇ ਵਾਧੇ ਨਾਲ 49.7 ਕਰੋੜ ਡਾਲਰ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ Cognizant ਦੇ ਕਰਮਚਾਰੀਆਂ ਦਾ ਵੱਡਾ ਹਿੱਸਾ ਭਾਰਤ 'ਚ ਕੰਮ ਕਰਦਾ ਹੈ।
ਸੈਮਸੰਗ ਇਲੈਕਟ੍ਰੋਨਿਕਸ ਦਾ ਤੀਜੀ ਤਿਮਾਹੀ 'ਚ ਮੁਨਾਫਾ ਘਟਿਆ
NEXT STORY