ਬੇਂਗਲੁਰੂ-ਕਾਗਨੀਜੈਂਟ ਟੈਕਨਾਲੋਜੀਜ਼ ਸਲਿਊਸ਼ਨਜ਼ (ਸੀ. ਟੀ. ਐੱਸ.) ਨੇ ਇਸ ਸਾਲ ਡਾਇਰੈਕਟਰ ਲੈਵਲ ਅਤੇ ਇਸ ਤੋਂ ਉੱਤੇ ਦੇ 200 ਸੀਨੀਅਰ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਕੰਪਨੀ ਨੇ ਇਨ੍ਹਾਂ ਨੂੰ ਕੱਢਣ ਦੇ ਬਦਲੇ ਤਿੰਨ-ਚਾਰ ਮਹੀਨਿਅਾਂ ਦੀ ਤਨਖਾਹ ਦਿੱਤੀ। ਕਾਗਨੀਜੈਂਟ ਨੇ ਇਹ ਕਦਮ ਆਪਣੀਅਾਂ ਨਵੀਅਾਂ ਜ਼ਰੂਰਤਾਂ ਮੁਤਾਬਕ ਆਪਣੇ ਟੈਲੇਂਟ ਪੂਲ ’ਚ ਬਦਲਾਅ ਕਰਨ ਦੀ ਯੋਜਨਾ ਤਹਿਤ ਚੁੱਕਿਆ ਹੈ। ਇਸ ਤਹਿਤ ਕੰਪਨੀ ਉਨ੍ਹਾਂ ਲੋਕਾਂ ਨੂੰ ਬਾਹਰ ਕਰ ਰਹੀ ਹੈ, ਜੋ ਮੌਜੂਦਾ ਤਕਨੀਕੀ ਮਾਹੌਲ ’ਚ ਖੁਦ ਨੂੰ ਨਹੀਂ ਢਾਲ ਪਾ ਰਹੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਨਵੇਂ ਹੁਨਰ ਯੁਕਤ ਲੋਕਾਂ ਦੀ ਬਹਾਲੀ ਕੀਤੀ ਜਾ ਰਹੀ ਹੈ।
ਇਨ੍ਹਾਂ ਨੂੰ ਕੱਢਣ ਦੀ ਪੂਰੀ ਪ੍ਰਕਿਰਿਅਾ ਅਗਸਤ ਮਹੀਨੇ ’ਚ ਪੂਰੀ ਕਰ ਲਈ ਗਈ। ਇਸ ਲਈ ਕੱਢੇ ਗਏ ਕਰਮਚਾਰੀਆਂ ਨੂੰ 3.5 ਕਰੋਡ਼ ਡਾਲਰ (ਕਰੀਬ 2.60 ਅਰਬ ਰੁਪਏ) ਦੇਣੇ ਪਏ। ਪਿਛਲੇ ਸਾਲ ਕੰਪਨੀ ਨੇ 400 ਸੀਨੀਅਰ ਕਰਮਚਾਰੀਆਂ ਲਈ ਸਵੈ-ਇੱਛੁਕ ਰਿਟਾਇਰਮੈਂਟ ਦੀ ਯੋਜਨਾ ਦਾ ਐਲਾਨ ਕੀਤਾ ਸੀ ਪਰ ਇਸ ਸਾਲ ਮਰਜ਼ੀ ਨਾਲ ਕੰਪਨੀ ਛੱਡਣ ਦੀ ਕੋਈ ਯੋਜਨਾ ਨਹੀਂ ਲਿਅਾਂਦੀ ਗਈ। ਜਦੋਂ ਕੰਪਨੀ ਕੋਲੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਆਪਣੀ ਵਰਕਫੋਰਸ ਮੈਨੇਜਮੈਂਟ ਸਟ੍ਰੈਟੇਜੀ ਤਹਿਤ ਅਸੀਂ ਯਕੀਨੀ ਕਰਦੇ ਹਾਂ ਕਿ ਸਾਡੇ ਕੋਲ ਗਾਹਕਾਂ ਦੀਆਂ ਜ਼ਰੂਰਤਾਂ ਅਤੇ ਆਪਣੇ ਕਾਰੋਬਾਰੀ ਟੀਚਿਅਾਂ ਨੂੰ ਪੂਰਾ ਕਰਨ ’ਚ ਸਮਰੱਥ ਇੰਪਲਾਈਜ਼ ਸਕਿੱਲ ਹੋਵੇ। ਇਸ ਪ੍ਰਕਿਰਿਅਾ ’ਚ ਕੁੱਝ ਬਦਲਾਅ ਕਰਨੇ ਪਏ, ਜਿਨ੍ਹਾਂ ’ਚ ਕੁੱਝ ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ ਕੀਤਾ ਜਾਣਾ ਸ਼ਾਮਲ ਹੈ। ਕਾਗਨੀਜੈਂਟ ਦੇ ਫੈਸਲੇ ਤੋਂ ਪ੍ਰਭਾਵਿਤ ਕੁੱਝ ਇੰਪਲਾਈਜ਼ ਨੇ ਟਾਈਮਸ ਆਫ ਇੰਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੰਪਨੀ ਦੇ ਨਾਲ ਮਿਊਚੁਅਲ ਰਿਲੀਜ਼ ਅੈਗਰੀਮੈਂਟ ਸਾਈਨ ਕਰਨ ਲਈ ਕਿਹਾ ਗਿਆ, ਜਿਸ ਤਹਿਤ ਉਨ੍ਹਾਂ ਨੂੰ ਕੰਪਨੀ ਜਾਂ ਉਸ ਦੇ ਡਾਇਰੈਕਟਰਾਂ ਜਾਂ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਦੀ ਸ਼ਰਤ ਰੱਖੀ ਗਈ ਸੀ। ਕੰਟਰੈਕਟ ’ਚ ਇਹ ਵੀ ਕਿਹਾ ਗਿਆ ਹੈ ਕਿ ਇੰਪਲਾਈਜ਼ ਨੇ ਇਸ ’ਤੇ ਆਪਣੀ ਮਰਜ਼ੀ ਨਾਲ ਹਾਮੀ ਭਰੀ।
ਸਾਰੇ ਵਿੱਤੀ ਲੈਣ-ਦੇਣ ਆਈ. ਟੀ. ਮੰਚ ’ਤੇ ਹੋਣ, ਤਾਂ 100 ਫੀਸਦੀ ਆਡਿਟ ਸੰਭਵ : ਕੈਗ
NEXT STORY