ਨਵੀਂ ਦਿੱਲੀ– ਅਮਰੀਕੀ ਕਾਰ ਨਿਰਮਾਤਾ ਕੰਪਨੀ ਫੋਰਡ ਦੇ ਭਾਰਤ ਤੋਂ ਕਾਰੋਬਾਰ ਸਮੇਟਣ ਨਾਲ ਸਿਰਫ ਕੰਪਨੀ ਦੇ 4000 ਕਰਮਚਾਰੀਆਂ ’ਤੇ ਹੀ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਨਹੀਂ ਹੋਇਆ ਹੈ ਸਗੋਂ ਫੋਰਡ ਦਾ ਭਾਰਤ ਤੋਂ ਨਿਕਲਣਾ ਅਸਿੱਧੇ ਤੌਰ ’ਤੇ 45 ਤੋਂ ਲੈ ਕੇ 50 ਹਜ਼ਾਰਾਂ ਦੇ ਰੋਜ਼ਗਾਰ ਨੂੰ ਪ੍ਰਭਾਵਿਤ ਕਰੇਗਾ। ਫੈੱਡਰੇਸ਼ਨ ਆਫ ਆਟੋ ਮੋਬਾਇਲ ਡੀਲਰ ਐਸੋਸੀਏਸ਼ਨ (ਫਾਡਾ) ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ ਕਿ ਫੋਰਡ ਵਲੋਂ ਕੀਤੇ ਗਏ ਫੈਸਲੇ ਤੋਂ ਫਾਡਾ ਹੈਰਾਨ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਫੋਰਡ ਦੇ 170 ਡੀਲਰ ਹਨ ਅਤੇ ਇਨ੍ਹਾਂ ਡੀਲਰਾਂ ਰਾਹੀਂ 391 ਆਊਟਲੈਟਸ ’ਤੇ ਫੋਰਡ ਦੀ ਵਿਕਰੀ ਦਾ ਕੰਮ ਹੁੰਦਾ ਹੈ। ਕੰਪਨੀ ਵਲੋਂ ਆਪਣੇ ਨਿਰਮਾਣ ਯੂਨਿਟ ਬੰਦ ਕਰਨ ਕਾਰਨ ਇਨ੍ਹਾਂ ਡੀਲਰਸ਼ਿਪਸ ’ਤੇ ਕੰਮ ਕਰਨ ਵਾਲੇ ਲੋਕਾਂ ’ਤੇ ਵੀ ਰੋਜ਼ਗਾਰ ਦਾ ਸੰਕਟ ਖੜ੍ਹਾ ਹੋ ਗਿਆ ਹੈ। ਡੀਲਰਾਂ ਨੇ ਕੰਪਨੀ ਦਾ ਸੇਲ ਨੈੱਟਵਰਕ ਤਿਆਰ ਕਰਨ ਲਈ 2000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ ਇਹ ਡੀਲਰ ਕਰੀਬ 40000 ਲੋਕਾਂ ਨੂੰ ਰੋਜ਼ਗਾਰ ਦੋ ਰਹੇ ਸਨ। ਇਹ ਰੋਜ਼ਗਾਰ ਹੁਣ ਪ੍ਰਭਾਵਿਤ ਹੋਵੇਗਾ।
ਹਾਲਾਂਕਿ ਕੰਪਨੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਫੋਰਡ ਦੇ ਬਿਜ਼ਨੈੱਸ ਸਲਿਊਸ਼ਨਲ ’ਚ ਕੰਮ ਕਰ ਰਹੇ 11000 ਲੋਕਾਂ ਦੀ ਨੌਕਰੀ ਜਾਰੀ ਰਹੇਗੀ ਅਤੇ ਕੰਪਨੀ ਇਸ ਕੰਮ ਨੂੰ ਅੱਗੇ ਵਧਾਏਗੀ। ਸਾਣੰਦ ਦੇ ਇੰਜਣ ਪਲਾਂਟ ’ਚ ਕੰਮ ਕਰ ਰਹੇ 500 ਕਰਮਚਾਰੀਆਂ ਦੀ ਨੌਕਰੀ ਵੀ ਜਾਰੀ ਰਹੇਗੀ ਕਿਉਂਕਿ ਕੰਪਨੀ ਇੱਥੇ ਇੰਜਣ ਬਣਾਉਣ ਦਾ ਕੰਮ ਜਾਰੀ ਰੱਖੇਗੀ ਅਤੇ ਇਸ ਪਲਾਂਟ ਨਾਲ ਜੁੜੇ 100 ਹੋਰ ਲੋਕਾਂ ਦਾ ਰੋਜ਼ਗਾਰ ਵੀ ਨਹੀਂ ਜਾਵੇਗਾ। ਪਰ ਕੰਪਨੀ ਦੇ ਨਿਰਮਾਣ ਯੂਨਿਟਸ ਨੂੰ ਸਪੇਅਰਪਾਰਟਸ ਸਪਲਾਈ ਕਰਨ ਵਾਲੇ ਦੇਸ਼ ਦੇ ਸਪੇਅਰਪਾਰਟ ਨਿਰਮਾਤਾਵਾਂ ’ਤੇ ਵੀ ਫੋਰਡ ਦੇ ਭਾਰਤ ਤੋਂ ਨਿਕਲਣ ਦਾ ਅਸਰ ਹੋਵੇਗਾ ਅਤੇ ਇਨ੍ਹਾਂ ਸਪੇਅਰਪਾਰਟਸ ਨਿਰਮਤਾਵਾਂ ਕੋਲ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਰੋਜ਼ੀ-ਰੋਟੀ ’ਤੇ ਵੀ ਸੰਕਟ ਖੜ੍ਹਾ ਹੋਵੇਗਾ
ਥਾਈਲੈਂਡ ਘੁੰਮਣ ਜਾਣ ਦੀ ਉਡੀਕ ਕਰ ਰਹੇ ਲੋਕਾਂ ਲਈ ਆਈ ਇਹ ਖ਼ੁਸ਼ਖ਼ਬਰੀ
NEXT STORY