ਨਵੀਂ ਦਿੱਲੀ - ਟਾਟਾ ਨੇ ਸਰਕਾਰੀ ਕੰਪਨੀ ਏਅਰ ਇੰਡੀਆ ਦੀ ਬੋਲੀ ਜਿੱਤ ਲਈ ਹੈ । ਟਾਟਾ ਸਮੂਹ ਅਤੇ ਸਪਾਈਸਜੈੱਟ ਦੇ ਅਜੈ ਸਿੰਘ ਨੇ ਏਅਰ ਇੰਡੀਆ ਲਈ ਬੋਲੀ ਲਗਾਈ ਸੀ। Tata Sons ਨੇ 18 ਹਜ਼ਾਰ ਕਰੋੜ ਰੁਪਏ ਅਤੇ ਸਪਾਈਸਜੈੱਟ ਦੇ ਅਜੈ ਸਿੰਘ ਦੇ ਸੰਗਠਨ ਨੇ 15,100 ਕਰੋੜ ਰੁਪਏ ਦੀ ਬੋਲੀ ਲਗਾਈ ਸੀ । ਟਾਟਾ ਸੰਨਜ਼ ਨੇ 18,000 ਕਰੋੜ ਰੁਪਏ ਦੀ ਬੋਲੀ ਲਗਾ ਕੇ ਆਪਣੀ ਪਸੰਦੀਦਾ ਏਅਰਲਾਈਂਸ ਨੂੰ 68 ਸਾਲਾਂ ਬਾਅਦ ਵਾਪਸ ਹਾਸਲ ਕਰ ਲਿਆ ਹੈ। ਹੁਣ ਟਾਟਾ ਸੰਨਜ਼ ਕੋਲ 3 ਏਅਰਲਾਈਂਸ ਦੀ ਮਾਲਕੀ ਹੋ ਗਈ ਹੈ।
ਸਰਕਾਰ ਵਲੋਂ ਅੱਜ ਏਅਰ ਇੰਡੀਆ ਦੇ ਮਾਲਕ ਵਜੋਂ ਟਾਟਾ ਸੰਨਜ਼ ਨੂੰ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਦੇ ਵਿਨਿਵੇਸ਼ ਪ੍ਰੋਗਰਾਮ ਦਾ ਕੰਮਕਾਜ ਸੰਭਾਲ ਰਹੇ DIPAM(ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਰਾਜੀਵ ਬਾਂਸਲ ਨੇ ਪ੍ਰੈੱਸ ਕਾਨਫਰੰਸ ਵਿਚ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਸੌਦੇ ਲਈ ਟਾਟਾ ਸੰਨਜ਼ ਤੋਂ ਇਲਾਵਾ ਸਪਾਈਸ ਜੈੱਟ ਨੇ ਵੀ ਬੋਲੀ ਲਗਾਈ ਸੀ।
ਰਤਨ ਟਾਟਾ ਨੇ ਟਵੀਟ ਕਰਕੇ ਫੈਸਲੇ ਤੇ ਲਗਾਈ ਮੋਹਰ
ਟਾਟਾ ਸਮੂਹ ਵਲੋਂ ਏਅਰ ਇੰਡੀਆ ਲਈ ਬੋਲੀ ਜਿੱਤ ਲੈਣਾ ਵੱਡੀ ਖ਼ਬਰ ਹੈ! ਹਾਲਾਂਕਿ ਯਕੀਨੀ ਤੌਰ 'ਤੇ ਏਅਰ ਇੰਡੀਆ ਨੂੰ ਦੁਬਾਰਾ ਖੜ੍ਹਾ ਕਰਨ ਲਈ ਕਾਫ਼ੀ ਯਤਨ ਕਰਨੇ ਪੈਣਗੇ। ਉਮੀਦ ਹੈ ਕਿ ਮੌਜੂਦਾ ਹਵਾਬਾਜ਼ੀ ਖੇਤਰ ਟਾਟਾ ਸਮੂਹ ਨੂੰ ਇੱਕ ਬਹੁਤ ਮਜ਼ਬੂਤ ਬਾਜ਼ਾਰ ਮੌਕਾ ਪ੍ਰਦਾਨ ਕਰੇਗਾ।
ਹਾਲਾਂਕਿ ਸ਼੍ਰੀ ਜੇ.ਆਰ.ਡੀ. ਦੀ ਅਗਵਾਈ ਵਿੱਚ ਏਅਰ ਇੰਡੀਆ ਨੇ ਕਿਸੇ ਸਮੇਂ ਵਿਸ਼ਵ ਦੀ ਸਭ ਤੋਂ ਵੱਕਾਰੀ ਏਅਰਲਾਈਨਜ਼ ਵਿੱਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ। ਜੇ ਉਹ ਅੱਜ ਸਾਡੇ ਵਿਚਕਾਰ ਹੁੰਦੇ ਤਾਂ ਉਹ ਅੱਜ ਬਹੁਤ ਖੁਸ਼ ਹੁੰਦੇ।
ਸਾਨੂੰ ਸਰਕਾਰ ਦੀ ਹਾਲੀਆ ਨੀਤੀ ਅਤੇ ਨਿੱਜੀ ਸੈਕਟਰ ਲਈ ਉਦਯੋਗ ਦੇ ਮੌਕੇ ਖੋਲ੍ਹਣ ਦੀ ਪਾਲਸੀ ਪਛਾਣਨ ਅਤੇ ਧੰਨਵਾਦ ਕਰਨ ਦੀ ਜ਼ਰੂਰਤ ਹੈ ।
ਏਅਰ ਇੰਡੀਆ ਦਾ ਵਾਪਸੀ 'ਤੇ ਸੁਆਗਤ ਹੈ!
ਤੁਹਾਨੂੰ ਦੱਸ ਦੇਈਏ ਕਿ ਜੇਆਰਡੀ ਟਾਟਾ ਨੇ ਟਾਟਾ ਏਅਰਲਾਈਨਜ਼ ਦੀ ਸਥਾਪਨਾ 1932 ਵਿੱਚ ਕੀਤੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜਦੋਂ ਏਅਰਲਾਈਨਾਂ ਨੂੰ ਦੁਬਾਰਾ ਬਹਾਲ ਕੀਤਾ ਗਿਆ 29 ਜੁਲਾਈ 1946 ਨੂੰ ਟਾਟਾ ਏਅਰਲਾਈਨਜ਼ ਦਾ ਨਾਮ ਬਦਲ ਕੇ ਏਅਰ ਇੰਡੀਆ ਲਿਮਟਿਡ ਕਰ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ, 1947 ਵਿੱਚ ਏਅਰ ਇੰਡੀਆ ਦੀ 49 ਫੀਸਦੀ ਹਿੱਸੇਦਾਰੀ ਸਰਕਾਰ ਨੇ ਲਈ ਸੀ। ਇਸ ਦਾ ਰਾਸ਼ਟਰੀਕਰਨ 1953 ਵਿੱਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ
68 ਸਾਲਾਂ ਬਾਅਦ ਫਿਰ ਟਾਟਾ ਕੋਲ ਦੁਬਾਰਾ ਹੋਵੇਗੀ ਏਅਰ ਇੰਡੀਆ
ਏਅਰ ਇੰਡੀਆ ਪਹਿਲਾਂ ਟਾਟਾ ਸਮੂਹ ਦੀ ਕੰਪਨੀ ਸੀ। ਇਸ ਕੰਪਨੀ ਦੀ ਸਥਾਪਨਾ ਜੇ.ਆਰ.ਡੀ. ਟਾਟਾ ਦੁਆਰਾ ਸਾਲ 1932 ਵਿੱਚ ਕੀਤੀ ਗਈ ਸੀ। ਆਜ਼ਾਦੀ ਤੋਂ ਬਾਅਦ ਹਵਾਬਾਜ਼ੀ ਖੇਤਰ ਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਇਸ ਕਾਰਨ ਸਰਕਾਰ ਨੇ ਟਾਟਾ ਏਅਰਲਾਈਨਜ਼ ਦੇ 49 ਪ੍ਰਤੀਸ਼ਤ ਸ਼ੇਅਰ ਖਰੀਦੇ। ਬਾਅਦ ਵਿੱਚ ਇਹ ਕੰਪਨੀ ਇੱਕ ਪਬਲਿਕ ਲਿਮਟਿਡ ਕੰਪਨੀ ਬਣ ਗਈ ਅਤੇ 29 ਜੁਲਾਈ 1946 ਨੂੰ ਇਸਦਾ ਨਾਂ ਬਦਲ ਕੇ ਏਅਰ ਇੰਡੀਆ ਰੱਖਿਆ ਗਿਆ। 1953 ਵਿੱਚ, ਸਰਕਾਰ ਨੇ ਏਅਰ ਕਾਰਪੋਰੇਸ਼ਨ ਐਕਟ ਪਾਸ ਕੀਤਾ ਅਤੇ ਕੰਪਨੀ ਦੇ ਸੰਸਥਾਪਕ ਜੇਆਰਡੀ ਟਾਟਾ ਤੋਂ ਮਾਲਕੀ ਅਧਿਕਾਰ ਖਰੀਦੇ। ਇਸ ਤੋਂ ਬਾਅਦ ਦੁਬਾਰਾ ਇਸ ਕੰਪਨੀ ਦਾ ਨਾਂ ਏਅਰ ਇੰਡੀਆ ਇੰਟਰਨੈਸ਼ਨਲ ਲਿਮਟਿਡ ਹੈ।
ਇਹ ਵੀ ਪੜ੍ਹੋ : ਆਨਲਾਈਨ ਪੈਸੇ ਲੈਣ-ਦੇਣ ਦਾ ਨਿਯਮ ਬਦਲਿਆ, ਹੁਣ ਇੱਕ ਦਿਨ 'ਚ ਟਰਾਂਸਫਰ ਕਰ ਸਕੋਗੇ ਐਨੇ ਰੁਪਏ
ਸਰਕਾਰ ਏਅਰ ਇੰਡੀਆ ਨੂੰ ਕਿਉਂ ਵੇਚ ਰਹੀ ਹੈ?
ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਸਰਕਾਰ ਨੇ ਕਿਹਾ ਸੀ ਕਿ ਵਿੱਤੀ ਸਾਲ 2019-20 ਦੇ ਆਰਜ਼ੀ ਅੰਕੜਿਆਂ ਅਨੁਸਾਰ ਏਅਰ ਇੰਡੀਆ ਉੱਤੇ ਕੁੱਲ 38,366.39 ਕਰੋੜ ਰੁਪਏ ਦਾ ਕਰਜ਼ਾ ਹੈ।
ਏਅਰ ਇੰਡੀਆ ਐਸੇਟਸ ਹੋਲਡਿੰਗ ਲਿਮਟਿਡ ਦੇ ਸਪੈਸ਼ਲ ਪਰਪਜ਼ ਵਹੀਕਲ (ਐਸਪੀਵੀ) ਨੂੰ ਏਅਰਲਾਈਨ ਵਲੋਂ 22,064 ਕਰੋੜ ਰੁਪਏ ਟ੍ਰਾਂਸਫਰ ਕਰਨ ਤੋਂ ਬਾਅਦ ਦੀ ਇਹ ਰਕਮ ਹੈ। ਸਰਕਾਰ ਨੇ ਸੰਸਦ ਨੂੰ ਦੱਸਿਆ ਸੀ ਕਿ ਜੇਕਰ ਏਅਰ ਇੰਡੀਆ ਨਹੀਂ ਵਿਕਦੀ ਤਾਂ ਉਸਨੂੰ ਬੰਦ ਕਰਨਾ ਪੈ ਸਕਦਾ ਹੈ।
ਏਅਰ ਇੰਡੀਆ ਕੋਲ ਕਿੰਨੀ ਹੈ ਜਾਇਦਾਦ?
31 ਮਾਰਚ 2020 ਤੱਕ ਏਅਰ ਇੰਡੀਆ ਦੀ ਕੁੱਲ ਸਥਿਰ ਸੰਪਤੀ ਲਗਭਗ 45,863.27 ਕਰੋੜ ਰੁਪਏ ਹੈ। ਇਸ ਵਿੱਚ ਏਅਰ ਇੰਡੀਆ ਦੀ ਜ਼ਮੀਨ, ਇਮਾਰਤਾਂ, ਜਹਾਜ਼ਾਂ ਦਾ ਬੇੜਾ ਅਤੇ ਇੰਜਣ ਸ਼ਾਮਲ ਹਨ।
ਟਾਟਾ ਨੂੰ ਮਿਲੀ ਏਅਰ ਇੰਡੀਆ ਦੀ ਕਮਾਨ , 68 ਸਾਲ ਬਾਅਦ ਹੋਈ 'ਘਰ ਵਾਪਸੀ'
- ਟਾਟਾ ਸਮੂਹ ਨੇ 18,000 ਕਰੋੜ ਰੁਪਏ ਵਿੱਚ ਖ਼ਰੀਦਿਆ 'Air India'
- ਸਾਲ 1932 ਵਿੱਚ ਟਾਟਾ ਨੇ ਸ਼ੁਰੂ ਕੀਤੀ ਸੀ ਏਅਰ ਇੰਡੀਆ
- ਜੇ.ਆਰ.ਡੀ ਟਾਟਾ ਸਨ ਟਾਟਾ ਸਮੂਹ ਦੇ ਸੰਸਥਾਪਕ
- ਉਹ ਖੁਦ ਸਨ ਇਸ ਦੇ ਪਾਇਲਟ
- ਉਸ ਸਮੇਂ ਇਸ ਦਾ ਨਾਂ 'ਟਾਟਾ ਏਅਰ ਸਰਵਿਸ' ਸੀ
- 1938 ਵਿੱਚ ਕੰਪਨੀ ਨੇ ਸ਼ੁਰੂ ਕੀਤੀਆਂ ਸਨ ਘਰੇਲੂ ਉਡਾਣਾਂ
- ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਸ ਨੂੰ ਇੱਕ ਸਰਕਾਰੀ ਕੰਪਨੀ ਬਣਾ ਦਿੱਤਾ ਗਿਆ
- ਆਜ਼ਾਦੀ ਤੋਂ ਬਾਅਦ ਸਰਕਾਰ ਨੇ ਇਸ ਵਿੱਚ 49% ਹਿੱਸੇਦਾਰੀ ਖ਼ਰੀਦੀ
ਇਹ ਵੀ ਪੜ੍ਹੋ : ਆ ਗਏ ਅੱਛੇ ਦਿਨ! ਗੈਸ ਸਿਲੰਡਰ-ਤੇਲ ਤੋਂ ਬਾਅਦ ਬੱਚਿਆਂ ਦੀ ਮਨਪਸੰਦ ਆਈਸਕ੍ਰੀਮ ਵੀ ਹੋਈ ਮਹਿੰਗੀ
ਏਅਰ ਇੰਡੀਆ ਦੇ ਕਰਮਚਾਰੀਆਂ ਦਾ ਕੀ ਹੋਵੇਗਾ?
ਸਰਕਾਰ ਨੇ ਸੰਸਦ ਵਿੱਚ ਦੱਸਿਆ ਸੀ ਕਿ ਗਾਇਡੈਂਸ ਦੇ ਆਧਾਰ 'ਤੇ AirIndia ਮੁਲਾਜ਼ਮਾਂ ਦੇ ਹਿੱਤਾਂ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੁਰੱਖਿਅਤ ਵੀ ਰੱਖਿਆ ਜਾਵੇਗਾ।
ਸਰਕਾਰ ਲੰਮੇ ਸਮੇਂ ਤੋਂ ਕਰ ਰਹੀ ਸੀ ਕੋਸ਼ਿਸ਼
2018 ਵਿੱਚ ਏਅਰ ਇੰਡੀਆ ਨੂੰ ਵੇਚਣ ਦੀ ਅਸਫਲ ਕੋਸ਼ਿਸ਼ ਤੋਂ ਬਾਅਦ, ਸਰਕਾਰ ਨੇ ਪਿਛਲੇ ਸਾਲ ਜਨਵਰੀ ਵਿੱਚ ਵਿਨਿਵੇਸ਼ ਪ੍ਰਕਿਰਿਆ ਦੁਬਾਰਾ ਸ਼ੁਰੂ ਕੀਤੀ। ਏਅਰ ਇੰਡੀਆ ਵਿਚ ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਸਮੇਤ ਸਰਕਾਰ ਦੀ ਮਾਲਕੀ ਵਾਲੀ ਏਅਰਲਾਈਨ ਵਿਚ ਆਪਣੀ 100 ਫ਼ੀਸਦੀ ਵਾਲੀ ਐਕਸਪ੍ਰੈਸ ਲਿਮਟਿਡ ਅਤੇ ਏਅਰ ਇੰਡੀਆ ਐੱਸ.ਏ.ਟੀ.ਐੱਸ. ਏਅਰਪੋਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਵਿੱਚ 50 ਪ੍ਰਤੀਸ਼ਤ ਇਕੁਇਟੀ ਦੀ ਵਿਕਰੀ ਲਈ ਬੋਲੀਆਂ ਮੰਗੀਆਂ ਸਨ।
ਇਹ ਵੀ ਪੜ੍ਹੋ : ਤੁਹਾਡੇ ਕੋਲ ਵੀ ਹੈ ਪੁਰਾਣਾ ਵਾਹਨ ਤਾਂ ਪੜ੍ਹੋ ਇਹ ਖ਼ਬਰ,ਰਜਿਸਟ੍ਰੇਸ਼ਨ ਰੀਨਿਊ ਸਬੰਧੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਹਿਲੇ ਨਰਾਤੇ ਮੌਕੇ ਬੈਂਕ ਆਫ ਬੜੌਦਾ ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫਾ, ਹੋਮ ਲੋਨ ਦੀਆਂ ਦਰਾਂ ’ਚ ਕੀਤੀ ਵੱਡੀ ਕਟੌਤੀ
NEXT STORY