ਨਵੀਂ ਦਿੱਲੀ- ਅਕਾਸਾ ਏਅਰ ਦੀ ਸਹਿ-ਸੰਸਥਾਪਕ ਅਤੇ ਅੰਤਰਰਾਸ਼ਟਰੀ ਸੰਚਾਲਨ ਦੀ ਸੀਨੀਅਰ ਉੱਪ-ਪ੍ਰਧਾਨ ਨੀਲੂ ਖੱਤਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਖੱਤਰੀ ਨੇ ਅਸਤੀਫ਼ਾ ਕਿਉਂ ਦਿੱਤਾ, ਇਸ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਖੱਤਰੀ ਅਕਾਸਾ ਏਅਰ ਦੀ ਸੰਸਥਾਪਕ ਟੀਮ 'ਚ ਸ਼ਾਮਲ ਰਹੀ ਹੈ। ਉਹ ਏਅਰਲਾਈਨ ਕੰਪਨੀ ਦੀ ਕਾਰਜਕਾਰੀ ਕਮੇਟੀ ਦੀ ਮੈਂਬਰ ਵੀ ਹੈ।
ਸੂਤਰਾਂ ਨੇ ਦੱਸਿਆ ਕਿ ਖੱਤਰੀ ਨੇ ਏਅਰਲਾਈਨ ਕੰਪਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਅਜੇ ਕੰਪਨੀ ਵਲੋਂ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਹਾਲ ਦੇ ਦਿਨਾਂ 'ਚ ਏਅਰਲਾਈਨ ਕੰਪਨੀ 'ਚ ਕੁਝ ਕਾਰਜਕਾਰੀ ਪੱਧਰ ਦੇ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਅਕਾਸਾ ਏਅਰ ਦੀ ਸ਼ੁਰੂਆਤ 7 ਅਗਸਤ 2022 ਨੂੰ ਹੋਈ ਸੀ। ਖੱਤਰੀ ਤੋਂ ਇਲਾਵਾ ਆਦਿਤਿਆ ਘੋਸ਼, ਆਨੰਦ ਸ਼੍ਰੀਨਿਵਾਸਨ, ਬੇਲਸਨ ਕਾਂਟਿਨਹੋ, ਭਾਵਿਨ ਜੋਸ਼ੀ ਅਤੇ ਪ੍ਰਵੀਨ ਅਈਅਰ ਅਕਾਸਾ ਏਅਰ ਦੇ 5 ਹੋਰ ਸਹਿ-ਸੰਸਥਾਪਕ ਹਨ।
8 ਕਰੋੜ ਰੁਪਏ ਦਾ 'ਵਿਧਾਇਕ'! ਮੇਲੇ ਦੀ ਬਣਿਆ ਸ਼ਾਨ, ਸਾਲਾਨਾ ਕਮਾਉਂਦੈ 60 ਲੱਖ
NEXT STORY