ਨਵੀਂ ਦਿੱਲੀ—ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਧਦੀ ਗਿਣਤੀ 'ਤੇ ਚਿੰਤਾ ਜਤਾਉਂਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਲੋਕਾਂ ਤੋਂ ਪੇਮੈਂਟ ਲਈ ਨੋਟ ਦੇ ਬਦਲੇ ਡਿਜੀਟਲ ਜ਼ਰੀਆ ਅਪਣਾਉਣ ਦਾ ਸੁਝਾਅ ਦਿੱਤਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਸਾਮਾਨਾਂ ਜਾਂ ਸੇਵਾਵਾਂ ਦੀ ਖਰੀਦ, ਬਿੱਲ ਦੇ ਪੇਮੈਂਟ ਅਤੇ ਫੰਡ ਟਰਾਂਸਫਰ ਲਈ ਐੱਨ.ਈ.ਐੱਫ.ਟੀ., ਆਈ.ਐੱਮ.ਪੀ.ਐੱਸ, ਯੂ.ਪੀ.ਆਈ., ਅਤੇ ਬੀ.ਬੀ.ਪੀ.ਐੱਸ. ਵਰਗੇ ਕਈ ਵਿਕਲਪ 24 ਘੰਟੇ ਉਪਲੱਬਧ ਹਨ।
ਆਰ.ਬੀ.ਆਈ. ਨੇ ਕਿਹਾ ਕਿ ਪੇਮੈਂਟ ਲਈ ਲੋਕ ਆਪਣੀ ਸਹੂਲਤ ਮੁਤਾਬਕ ਮੋਬਾਇਲ ਬੈਂਕਿੰਗ, ਇੰਟਰਨੈੱਟ ਬੈਂਕਿੰਗ, ਕਾਰਡ ਆਦਿ ਵਰਗੇ ਡਿਜੀਟਲ ਪੇਮੈਂਟ ਮੋਡ ਦੀ ਵਰਤੋਂ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਪੈਸੇ ਕੱਢਣ ਜਾਂ ਬਿੱਲ ਦੀ ਪੇਮੈਂਟ ਕਰਨ ਲਈ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣਾ ਚਾਹੀਦਾ।
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ 'ਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਦੁਨੀਆ ਭਰ 'ਚ ਇਸ ਇੰਫੈਕਟਿਡ ਵਾਇਰਸ ਨਾਲ ਸੱਤ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਹਜ਼ਾਰਾਂ ਲੋਕ ਇਸ ਦੀ ਲਪੇਟ 'ਚ ਹਨ।
ਦੇਸ਼ ਭਰ ਦੇ ਕਈ ਸੂਬਿਆਂ 'ਚ ਭੀੜ-ਭੜੱਕੇ ਵਾਲੀਆਂ ਥਾਵਾਂ, ਜਿਵੇਂ ਸਕੂਲ, ਕਾਲਜ, ਮਾਲ, ਸਵੀਮਿੰਗ ਪੂਲ, ਜਿਮ, ਸਿਨੇਮਾਘਰਾਂ ਨੂੰ 31 ਮਾਰਚ ਤੱਕ ਲਈ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਕੌਮਾਂਤਰੀ ਹਵਾਈ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਰੇਲਵੇ ਸਟੇਸ਼ਨਾਂ ਅਤੇ ਟਰੇਨਾਂ ਦਾ ਸੈਨੀਟਾਈਜੇਸ਼ਨ ਕੀਤਾ ਜਾ ਰਿਹਾ ਹੈ।
ਜਦੋਂ ਗੂਗਲ ਦੇ CEO ਸੁੰਦਰ ਪਿਚਾਈ ਨੇ ਡੋਨਾਲਡ ਟਰੰਪ ਨੂੰ ਕਿਹਾ ਸੌਰੀ!
NEXT STORY