ਨਵੀਂ ਦਿੱਲੀ — ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਕੋਰੋਨਾ ਦੇ ਖੌਫ ਕਾਰਨ ਬ੍ਰਿਟਿਸ਼ ਏਅਰਵੇਜ਼ ਨੇ 16 ਤੋਂ 28 ਮਾਰਚ ਵਿਚਕਾਰ 216 ਉਡਾਣਾਂ ਰੱਦ ਕਰ ਦਿੱਤੀਆਂ ਹਨ। ਲੰਡਨ ਤੋਂ ਨਿਊਯਾਰਕ, ਇਟਲੀ, ਫਰਾਂਸ, ਆਸਟ੍ਰੀਆ, ਬੈਲਜ਼ਿਅਮ, ਜਰਮਨੀ ਅਤੇ ਆਇਰਲੈਂਡ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਰੇਆਨ ਏਅਰ 17 ਮਾਰਚ ਤੋਂ 8 ਅਪ੍ਰੈਲ ਤੱਕ ਇਟਲੀ ਤੋਂ ਆਉਣ-ਜਾਣ ਵਾਲੀਆਂ 25 ਉਡਾਣਾਂ ਰੱਦ ਕਰੇਗੀ।
ਹਾਲਾਂਕਿ ਸੋਮਵਾਰ ਨੂੰ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਇਲਾਜ ਕਰਨ ਲਈ ਗਰਮੀਆਂ ਤੱਕ ਦਵਾਈਆਂ ਉਪਲੱਬਧ ਹੋ ਸਕਣਗੀਆਂ। ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹਾਲਾਂਕਿ ਇਸ ਦਾ ਟੀਕਾ ਇਸ ਸਾਲ ਦੇ ਆਖਿਰ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਸ਼ਾਇਦ ਉਪਲੱਬਧ ਨਹੀਂ ਹੋ ਸਕੇਗਾ। ਪਰ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਇਲਾਜ ਲਈ ਇਨ੍ਹਾਂ ਗਰਮੀਆਂ ਜਾਂ ਪਤਝੜ ਤੱਕ ਦਵਾਈ ਉਪਲੱਬਧ ਹੋ ਸਕੇਗੀ।
ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ 6 ਲੋਕਾਂ ਦੀ ਮੌਤ
ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ 6 ਹੋ ਗਈ ਹੈ। ਇਹ ਸਾਰੀਆਂ ਮੌਤਾਂ ਵਾਸ਼ਿੰਗਟਨ ਸੂਬੇ ਵਿਚ ਹੋਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਵਿਚ 6 ਵਿਚੋਂ 5 ਲੋਕਾਂ ਦੀ ਮੌਤ ਵਾਸ਼ਿੰਗਟਨ ਸੂਬੇ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਕਿੰਗ ਕਾਉਂਟੀ ਅਤੇ ਸੱਤ ਲੱਖ ਤੋਂ ਵਧ ਆਬਾਦੀ ਵਾਲੇ ਸਿਏਟਲ ਸ਼ਹਿਰ ਵਿਚ ਹੋਈ ਹੈ।
ਭਾਰਤ 'ਚ ਸਾਹਮਣੇ ਆਏ ਮਾਮਲੇ
ਕੋਰੋਨਾ ਵਾਇਰਸ ਦੇ 6 ਨਵੇਂ ਪੀੜਤ ਆਗਰੇ 'ਚ ਮਿਲੇ ਹਨ। ਇਸ ਤੋਂ ਇਲਾਵਾ ਦਿੱਲੀ, ਜੈਪੁਰ ਅਤੇ ਤੇਲੰਗਾਨਾ 'ਚ ਇਕ-ਇਕ ਪੀੜਤ ਦੀ ਪੁਸ਼ਟੀ ਹੋ ਚੁੱਕੀ ਹੈ।
ਸੈਂਸੈਕਸ ਨੇ ਲਾਈ 480 ਅੰਕਾਂ ਦੀ ਛਾਲ, ਨਿਫਟੀ 11,303 ਦੇ ਪੱਧਰ ਤੋਂ ਪਾਰ
NEXT STORY