ਮੁੰਬਈ (ਭਾਸ਼ਾ) - ਦੇਸ਼ ਦੇ ਵਾਧਾ ਪਰਿਦ੍ਰਿਸ਼ ਨੂੰ ਵਿਕਾਸ ਨੂੰ ਰਫ਼ਤਾਰ ਦੇਣ ਵਾਲੇ ‘ਇੰਜਣ’ ਤੋਂ ਸਮਰਥਨ ਮਿਲ ਰਿਹਾ ਹੈ ਅਤੇ ਕੌਮਾਂਤਰੀ ਪੱਧਰ ’ਤੇ ਤਣਾਅ ਦੇ ਬਾਵਜੂਦ ਨਿੱਜੀ ਨਿਵੇਸ਼ ਦੇ ਮਾਮਲੇ ’ਚ ਕੁਝ ਉਤਸ਼ਾਹਜਨਕ ਸੰਕੇਤ ਮਿਲ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅਕਤੂਬਰ ਦੇ ਬੁਲੇਟਿਨ ’ਚ ਇਹ ਕਿਹਾ ਗਿਆ ਹੈ।
ਇਸ ’ਚ ਕਿਹਾ ਗਿਆ ਹੈ ਕਿ ਕੌਮਾਂਤਰੀ ਅਰਥਵਿਵਸਥਾ 2024 ਦੀ ਪਹਿਲੀ ਛਿਮਾਹੀ ’ਚ ਮਜ਼ਬੂਤ ਰਹੀ। ਮਹਿੰਗਾਈ ’ਚ ਗਿਰਾਵਟ ਨਾਲ ਘਰੇਲੂ ਖਰਚੇ ਨੂੰ ਸਮਰਥਨ ਮਿਲਿਆ। ‘ਅਰਥਵਿਵਸਥਾ ਦੀ ਸਥਿਤੀ’ ’ਤੇ ਇਕ ਲੇਖ ’ਚ ਕਿਹਾ ਗਿਆ ਹੈ ਕਿ ਮੋਨੇਟਰੀ ਪਾਲਿਸੀ ’ਚ ਨਰਮੀ ਦਰਮਿਆਨ ਵਾਧੇ ਦੀ ਸਥਿਰ ਰਫ਼ਤਾਰ ਜ਼ਿਆਦਾਤਰ ਅਰਥਵਿਵਸਥਾਵਾਂ ’ਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਹਾਲਾਂਕਿ ਕੁੱਝ ਮਹੱਤਵਪੂਰਨ ਅੰਕੜਿਆਂ ’ਚ 2024-25 ਦੀ ਦੂਜੀ ਤਿਮਾਹੀ ’ਚ ਨਰਮੀ ਵੇਖੀ ਗਈ ਹੈ। ਇਹ ਅੰਸ਼ਿਕ ਤੌਰ ’ਤੇ ਅਗਸਤ ਅਤੇ ਸਤੰਬਰ ’ਚ ਅਸਾਧਾਰਣ ਰੂਪ ਨਾਲ ਭਾਰੀ ਮੀਂਹ ਵਰਗੇ ਕਾਰਕਾਂ ਦਾ ਨਤੀਜਾ ਹੈ।
ਮੋਦੀ, ਪੁਤਿਨ ਅਤੇ ਜਿਨਪਿੰਗ ਨਾਲ ਨਵੀਂ ਕਰੰਸੀ 'ਤੇ ਚਰਚਾ, ਕੀ ਖਤਮ ਹੋਵੇਗਾ ਡਾਲਰ ਦੀ ਬਾਦਸ਼ਾਹਤ?
NEXT STORY