ਨਵੀਂ ਦਿੱਲੀ : ਕੋਵਿਡ-19 ਕਾਰਨ ਜਿੱਥੇ ਦੁਨੀਆ ਭਰ ਦੇ ਦੇਸ਼ਾਂ ਦੀ ਅਰਥ-ਵਿਵਸਥਾ ਡਗਮਗਾ ਗਈ ਹੈ, ਉਥੇ ਹੀ ਕੁੱਝ ਅਜਿਹੇ ਵੀ ਲੋਕ ਹਨ ਜੋ ਇਸ ਆਫ਼ਤ ਵਿਚ ਅਰਬਾਂ ਦੀ ਕਮਾਈ ਕਰ ਰਹੇ ਹਨ। ਸਿਰਫ 3 ਮਹੀਨਿਆਂ ਵਿਚ ਜੈਫ ਬੇਜੋਸ, ਮਾਰਕ ਜ਼ੁਕਰਬਰਗ ਵਰਗੇ ਅਮਰੀਕੀ ਅਰਬਪਤੀਆਂ ਦੀ ਕਮਾਈ ਵਿਚ 584 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਜਦੋਂਕਿ ਨੀਤੀਗਤ ਅਧਿਐਨ ਲਈ ਸੁਤੰਤਰ ਥਿੰਕ ਟੈਂਕ ਮੁਤਾਬਕ ਅਮਰੀਕਨ ਫੀਲਡ ਵਿਚ ਬੇਰੋਜ਼ਗਾਰੀ 45.5 ਮਿਲੀਅਨ ਵੀ ਹੈ। ਜਾਣੋ ਇਸ ਕੋਰੋਨਾ ਆਫ਼ਤ ਵਿਚ ਕਿਸ ਨੇ ਕੀਤੀ ਕਿੰਨੀ ਕਮਾਈ।

ਨੈੱਟ ਵਰਥ (22 ਜੂਨ, 2020) ਕਮਾਈ 'ਚ ਵਾਧਾ (18 ਮਾਰਚ ਤੋਂ 22 ਜੂਨ ਤੱਕ)
ਜੇਫ ਬੇਜੋਸ
ਐਮਾਜ਼ੋਨ
162.2 ਬਿਲੀਅਨ ਡਾਲਰ
49.2 ਬੀਐੱਨ ਡਾਲਰ
(42.5 %)

ਬਿਲ ਗੇਟਸ
ਮਾਈਕ੍ਰੋਸਾਫਟ
109.5 ਬਿਲੀਅਨ ਡਾਲਰ
11.5 ਬੀਐੱਨ ਡਾਲਰ
(11.7%)

ਵਾਰੇਨ ਬਫੇਟ
ਬਰਕਸ਼ਾਇਰ ਹੈਥਵੇ
71.5 ਬਿਲੀਅਨ ਡਾਲਰ
4.0 ਬੀਐੱਨ ਡਾਲਰ
(5.9 %)

ਲੈਰੀ ਐਲੀਸਨ
ਓਰਿਕਲ
69.6 ਬਿਲੀਅਨ ਡਾਲਰ
10.6 ਬੀਐੱਨ ਡਾਲਰ
(18.0 %)

ਮਾਰਕ ਜ਼ੁਕਰਬਰਗ
ਫੇਸਬੁੱਕ
88.1 ਬਿਲੀਅਨ ਡਾਲਰ
33.4 ਬੀਐੱਨ ਡਾਲਰ
(61.1 %)

ਸਟੀਵ ਬੈਲੀਮਰ
ਮਾਈਕ੍ਰੋਸਾਫਟ
70.5 ਬਿਲੀਅਨ ਡਾਲਰ
17.8 ਬੀਐੱਨ ਡਾਲਰ
(33.8 %)

ਲੈਰੀ ਪੇਜ
ਗੂਗਲ/ਅਲਫਾਬੈੱਟ
65.2 ਬਿਲੀਅਨ ਡਾਲਰ
14.3 ਬੀਐੱਨ ਡਾਲਰ
(28.1 %)

ਸਰਜੇ ਬਰਿਨ
ਗੂਗਲ/ਅਲਫਾਬੈੱਟ
63.5 ਬਿਲੀਅਨ ਡਾਲਰ
14.4 ਬੀਐੱਨ ਡਾਲਰ
(29.3 %)
ਅਮਰੀਕਾ ਦੀ ਅਦਾਲਤ ਨੇ Johnson & Johnson 'ਤੇ ਲਗਾਇਆ 200 ਕਰੋੜ ਰੁਪਏ ਦਾ ਜੁਰਮਾਨਾ
NEXT STORY