ਨਵੀਂ ਦਿਲੀ : ਕੋਵਿਡ-19 ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਫੂਡ ਸਰਵਿਸੇਜ਼ ਇੰਡਸਟਰੀ ’ਚ ਹੁਣ ਰਿਕਵਰੀ ਦਿਖਾਈ ਦੇਣ ਲੱਗੀ ਹੈ। ਇਕ ਰਿਪੋਰਟ ਮੁਤਾਬਕ ਇਹ ਇੰਡਸਟਰੀ 2021 ’ਚ 10 ਲੱਖ ਲੋਕਾਂ ਨੂੰ ਮੁੜ ਰੋਜ਼ਗਾਰ ਦੇਵੇਗੀ। ਰੈਸਟੋਰੈਂਟ ਟੇਬਲ ਰਿਜ਼ਰਵੇਸ਼ਨ ਸਰਵਿਸੇਜ਼ ਕੰਪਨੀ ਡਾਈਨਆਊਟ ਦੀ ਰਿਪੋਰਟ ਮੁਤਾਬਕ 2021 ਤੱਕ 90 ਫ਼ੀਸਦੀ ਰੈਸਟੋਰੈਂਟ ਡਿਜੀਟਲ ਮੈਨਿਊ ਦੀ ਵਿਵਸਥਾ ਨੂੰ ਅਪਣਾ ਲੈਣਗੇ।
ਡਾਈਨਆਊਟ ਦੇ ਚੀਫ ਐਗਜ਼ੀਕਿਊਟਿਵ ਅੰਕਿਤ ਮਲਹੋਤਰਾ ਨੇ ਕਿਹਾ ਕਿ ਰੈਸਟੋਰੈਂਟ ਇੰਡਸਟਰੀ ਆਪਣੇ ਸਭ ਤੋਂ ਬੁਰੇ ਦੌਰ ਤੋਂ ਉਭਰ ਚੁੱਕੀ ਹੈ ਅਤੇ 10 ਲੱਖ ਲੋਕਾਂ ਨੂੰ ਮੁੜ ਰੋਜ਼ਗਾਰ ਦੇਣ ਲਈ ਤਿਆਰ ਹੈ। ਨਾਲ ਹੀ ਇੰਡਸਟਰੀ ਇਕ ਬਹੁਤ ਵੱਡਾ ਬਦਲਾਅ ਦੇਖ ਰਹੀ ਹੈ। ਹੁਣ ਲੋਕ ਹੈਲਦੀ ਫੂਡ ਨੂੰ ਪਹਿਲ ਦੇ ਰਹੇ ਹਨ। ਰਿਪੋਰਟ ਮੁਤਾਬਕ 100 ਫੀਸਦੀ ਖਪਤਕਾਰ ਕਾਂਟ੍ਰੈਕਟਲੈੱਸ ਅਤੇ ਡਿਜੀਟਲ ਪੇਮੈਂਟਸ ਨੂੰ ਪਸੰਦ ਕਰਨਗੇ। ਟੇਕਅਵੇ ਅਤੇ ਡਿਲਿਵਰੀ ’ਚ ਲੜੀਵਾਰ 15 ਅਤੇ 30.5 ਫੀਸਦੀ ਵਾਧੇ ਦੀ ਉਮੀਦ ਹੈ। ਕਲਾਊਡ ਕਿਚਨਸ ਦਾ ਮਾਰਕੀਟ ਸ਼ੇਅਰ ਮੌਜੂਦਾ 13 ਫੀਸਦੀ ਤੋਂ ਵਧ ਕੇ ਅਗਲੇ ਸਾਲ 30 ਫੀਸਦੀ ਪਹੁੰਚ ਜਾਏਗਾ। ਹੋਮ ਸ਼ੈੱਫ ’ਚ ਵੀ ਭਾਰੀ ਵਾਧੇ ਦੀ ਉਮੀਦ ਹੈ ਅਤੇ 2021 ਤੱਕ ਇਸ ’ਚ ਚਾਰ ਗੁਣਾ ਵਾਧਾ ਹੋ ਸਕਦਾ ਹੈ।
30 ਫ਼ੀਸਦੀ ਰੈਸਟੋਰੈਂਟ ਹਮੇਸ਼ਾ ਲਈ ਬੰਦ
ਮੁੰਬਈ ’ਚ ਨੈੱਟ¬ਕ੍ਰੈਕਰ ਦੀ ਮਾਲਕਣ ਏਨੀ ਬਾਫਨਾ ਨੇ ਕਿਹਾ ਕਿ ਡਿਜ਼ੀਟਲ ਆਰਡਰਿੰਗ ਅਤੇ ਪੇਮੈਂਟਸ ਨਾਲ ਸਾਨੂੰ ਕਾਫੀ ਸਹੂਲਤ ਹੁੰਦੀ ਹੈ। ਇਸ ਨਾਲ ਸਰਵਿਸ ਟੀਮ ਦਾ ਸਮਾਂ ਬਚਦਾ ਹੈ। ਰੈਸਟਰੈਂਟ ਇੰਡਸਟਰੀ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਇੰਡਸਟਰੀਜ਼ ’ਚੋਂ ਇਕ ਹੈ। ਲਾਕਡਾਊਨ ਦੀਆਂ ਪਾਬੰਦੀਆਂ ਹਟਣ ਤੋਂ ਬਾਅਦ ਵੀ ਰੈਸਟਰੈਂਟਸ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਵਿਡ-19 ਇਨਫੈਕਸ਼ਨ ਤੋਂ ਪਹਿਲਾਂ 70 ਲੱਖ ਤੋਂ ਵੱਧ ਲੋਕਾਂ ਨੂੰ ਇਸ ਇੰਡਸਟਰੀ ’ਚ ਰੋਜ਼ਗਾਰ ਮਿਲਿਆ ਹੋਇਆ ਸੀ। ਇੰਡਸਟਰੀ ਬਾਡੀ ਐੱਨ. ਆਰ. ਏ. ਆਈ. ਦੇ ਅੰਕੜਿਆਂ ਮੁਤਾਬਕ ਕੋਰਨਾ ਨਾਲ ਜੁੜੇ ਲਾਕਡਾਊਨ ਕਾਰਣ ਦੇਸ਼ ’ਚ 30 ਫੀਸਦੀ ਰੈਸਟੋਰੈਂਟਸ ਅਤੇ ਬਾਰ ਹਮੇਸ਼ਾ ਲਈ ਬੰਦ ਹੋ ਗਏ।
ਟਰੰਪ ਦਾ ਚੀਨ ਨੂੰ ਤਕੜਾ ਝਟਕਾ, ਦਰਜਨਾਂ ਚੀਨੀ ਫਰਮਾਂ ਨੂੰ ਕੀਤਾ ਬਲੈਕਲਿਸਟ
NEXT STORY