ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਨਿਵੇਸ਼ਕਾਂ ਨੇ ‘ਕੋਵਿਡ-19’ ਮਹਾਮਾਰੀ ਦੀ ਦੂਜੀ ਲਹਿਰ ਅਤੇ ਭਾਰਤੀ ਅਰਥਵਿਵਸਥਾ ’ਤੇ ਉਸ ਦੇ ਪੈਣ ਵਾਲੇ ਪ੍ਰਭਾਵ ਦੀ ਚਿੰਤਾ ’ਚ ਮਈ ’ਚ ਹੁਣ ਤੱਕ ਭਾਰਤੀ ਬਾਜ਼ਾਰਾਂ ਤੋਂ 4,444 ਕਰੋਡ਼ ਰੁਪਏ ਦੀ ਨਿਕਾਸੀ ਕੀਤੀ ਹੈ। ਡਿਪਾਜ਼ਟਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਕ ਤੋਂ 21 ਮਈ ਦੌਰਾਨ ਸ਼ੇਅਰ ਬਾਜ਼ਾਰ ਤੋਂ 6,370 ਕਰੋਡ਼ ਰੁਪਏ ਕੱਢੇ, ਜਦੋਂਕਿ ਬਾਂਡ ’ਚ 1,926 ਕਰੋਡ਼ ਰੁਪਏ ਲਾਏ। ਇਸ ਤਰ੍ਹਾਂ, ਸ਼ੁੱਧ ਰੂਪ ਨਾਲ ਐੱਫ. ਪੀ. ਆਈ. ਨੇ 4,444 ਕਰੋਡ਼ ਰੁਪਏ ਦੀ ਨਿਕਾਸੀ ਕੀਤੀ।
ਮਾਰਨਿੰਗ ਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ ਅਨੁਸੰਧਾਨ- ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ,‘‘ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਅਤੇ ਉਸ ਦਾ ਭਾਰਤੀ ਅਰਥਵਿਵਸਥਾ ’ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਨਾਲ ਵਿਦੇਸ਼ੀ ਨਿਵੇਸ਼ਕ ਬਾਜ਼ਾਰ ਤੋਂ ਥੋੜ੍ਹੀ ਦੂਰੀ ਬਣਾ ਕੇ ਚੱਲ ਰਹੇ ਹਨ ਅਤੇ ਸ਼ੇਅਰ ਬਾਜ਼ਾਰ ’ਚ ਵੱਡੀ ਰਾਸ਼ੀ ਨਿਵੇਸ਼ ਕਰਨ ਤੋਂ ਬੱਚ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਪਿਛਲੇ 2 ਹਫਤਿਆਂ ਤੋਂ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਤ ’ਚ ਸੁਧਾਰ ਦੇ ਸੰਕੇਤ ਹਨ। ਇਸ ਤੋਂ ਕੁੱਝ ਰਾਹਤ ਮਿਲੀ ਹੈ ਅਤੇ ਸ਼ੁੱਧ ਰੂਪ ਨਾਲ ਨਿਕਾਸੀ ਗਿਣਤੀ ਜ਼ਿਕਰਯੋਗ ਰੂਪ ਨਾਲ ਘਟੀ ਹੈ। ਇਸ ਤੋਂ ਪਹਿਲਾਂ, ਅਪ੍ਰੈਲ ’ਚ ਭਾਰਤੀ ਪੂੰਜੀ ਬਾਜ਼ਾਰ ਤੋਂ ਸ਼ੁੱਧ ਰੂਪ ਨਾਲ 9,435 ਕਰੋਡ਼ ਰੁਪਏ ਕੱਢੇ ਗਏ ਸਨ। ਕੋਟਕ ਸਕਿਓਰਿਟੀਜ਼ ਲਿ. ਦੇ ਕਾਰਜਕਾਰੀ ਉਪ-ਪ੍ਰਧਾਨ (ਇਕਵਿਟੀ ਤਕਨੀਕੀ ਜਾਂਚ) ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਮਹਿੰਗਾਈ ’ਚ ਵਾਧਾ ਅਤੇ ਕਰਜ਼ਾ ਪੱਧਰ ਵਧਣ ਦੀ ਚਿੰਤਾ ਤੋਂ ਉੱਭਰਦੇ ਬਾਜ਼ਾਰਾਂ ਤੋਂ ਐੱਫ. ਪੀ. ਆਈ. ਪੂੰਜੀ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਉੱਭਰਦੇ ਬਾਜ਼ਾਰਾਂ ’ਚ ਦੱਖਣ ਕੋਰੀਆ ਅਤੇ ਤਾਇਵਾਨ ’ਚ ਇਸ ਮਹੀਨੇ ਹੁਣ ਤੱਕ ਕ੍ਰਮਵਾਰ : 825 ਕਰੋਡ਼ ਡਾਲਰ ਅਤੇ 344 ਕਰੋਡ਼ ਡਾਲਰ ਕੱਢੇ ਗਏ। ਹਾਲਾਂਕਿ ਇਸ ਦੇ ਉਲਟ ਇੰਡੋਨੇਸ਼ੀਆ ’ਚ ਇਸ ਦੌਰਾਨ 4.6 ਕਰੋਡ਼ ਡਾਲਰ ਦਾ ਨਿਵੇਸ਼ ਹੋਇਆ।
ਬਾਜ਼ਾਰ 'ਚ ਉਛਾਲ, ਸੈਂਸੈਕਸ 50,700 ਤੋਂ ਪਾਰ, ਨਿਫਟੀ 15,200 ਤੋਂ ਉਪਰ
NEXT STORY