ਵੈੱਬ ਡੈਸਕ : ਗਲੋਬਲ ਮਾਰਕੀਟ 'ਚ ਮੰਗਲਵਾਰ ਰਾਤ ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬ੍ਰੈਂਟ ਕਰੂਡ ਦੀ ਕੀਮਤ ਲਗਭਗ 2.8 ਫੀਸਦੀ ਟੁੱਟ ਕੇ 58.85 ਡਾਲਰ ਪ੍ਰਤੀ ਬੈਰਲ 'ਤੇ ਆ ਗਈ। ਇਸ ਦੇ ਨਾਲ ਹੀ, ਅਮਰੀਕੀ ਬੈਂਚਮਾਰਕ WTI ਕਰੂਡ 55 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਫਿਸਲ ਗਿਆ। ਇਹ ਫਰਵਰੀ 2021 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ WTI ਇਸ ਪੱਧਰ 'ਤੇ ਪਹੁੰਚਿਆ ਹੈ।
ਕੀਮਤਾਂ ਡਿੱਗਣ ਦੇ ਕਾਰਨ
ਤੇਲ ਦੀਆਂ ਕੀਮਤਾਂ 'ਚ ਇਸ ਭਾਰੀ ਗਿਰਾਵਟ ਦੇ ਦੋ ਮੁੱਖ ਕਾਰਨ ਮੰਨੇ ਜਾ ਰਹੇ ਹਨ। ਪਹਿਲਾ, ਗਲੋਬਲ ਬਾਜ਼ਾਰ ਵਿੱਚ ਓਵਰਸਪਲਾਈ ਅਤੇ ਦੂਜਾ, ਰੂਸ-ਯੂਕਰੇਨ ਯੁੱਧ ਦੇ ਖਤਮ ਹੋਣ ਦੀਆਂ ਵਧਦੀਆਂ ਉਮੀਦਾਂ। ਤੇਲ ਉਤਪਾਦਕ ਦੇਸ਼ਾਂ ਵਿਚਕਾਰ ਉਤਪਾਦਨ ਕਟੌਤੀ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਰਹੀ ਹੈ, ਜਦੋਂ ਕਿ ਚੀਨ ਅਤੇ ਯੂਰਪ ਵਿੱਚ ਮੰਗ ਕਮਜ਼ੋਰ ਬਣੀ ਹੋਈ ਹੈ। ਇਸ ਤੋਂ ਇਲਾਵਾ, ਅਮਰੀਕਾ ਲਗਾਤਾਰ ਘਰੇਲੂ ਉਤਪਾਦਨ ਵਧਾ ਰਿਹਾ ਹੈ। ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ ਨੇ ਵੀ ਤੇਲ ਦੀਆਂ ਕੀਮਤਾਂ 'ਤੇ ਅਸਰ ਪਾਇਆ ਹੈ।
ਭਾਰਤ ਨੂੰ ਮਿਲ ਸਕਦੀ ਹੈ ਵੱਡੀ ਰਾਹਤ
ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ । ਅਜਿਹੇ ਵਿੱਚ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਸ਼ ਲਈ ਰਾਹਤ ਭਰੀ ਹੋ ਸਕਦੀ ਹੈ। ਜੇਕਰ ਇਹ ਰੁਝਾਨ ਜਾਰੀ ਰਹਿੰਦਾ ਹੈ, ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦੀ ਉਮੀਦ ਵੱਧ ਸਕਦੀ ਹੈ, ਜਿਸ ਨਾਲ ਮਹਿੰਗਾਈ 'ਤੇ ਵੀ ਦਬਾਅ ਘਟੇਗਾ। ਹਾਲਾਂਕਿ, ਕਮਜ਼ੋਰ ਰੁਪਿਆ ਸਸਤੇ ਤੇਲ ਦੇ ਫਾਇਦੇ ਨੂੰ ਕੁਝ ਹੱਦ ਤੱਕ ਸੀਮਤ ਕਰ ਸਕਦਾ ਹੈ।
ਅੱਗੇ ਦਾ ਅਨੁਮਾਨ
ਵਿਸ਼ਲੇਸ਼ਕਾਂ (Analyst) ਦਾ ਕਹਿਣਾ ਹੈ ਕਿ ਜੇਕਰ ਬ੍ਰੈਂਟ ਕਰੂਡ 58 ਡਾਲਰ ਤੋਂ ਹੇਠਾਂ ਬਣਿਆ ਰਹਿੰਦਾ ਹੈ ਤਾਂ ਕੀਮਤਾਂ 55 ਡਾਲਰ ਤੱਕ ਜਾ ਸਕਦੀਆਂ ਹਨ। WTI ਲਈ ਅਗਲਾ ਵੱਡਾ ਸਪੋਰਟ 52 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਦੇਖਿਆ ਜਾ ਰਿਹਾ ਹੈ।
ਇੰਡੀਗੋ ਸੰਕਟ: ਯਾਤਰੀਆਂ ਨੂੰ ਮੁਆਵਜ਼ਾ ਤੇ ਜਾਂਚ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ HC ਦਾ ਇਨਕਾਰ
NEXT STORY