ਨਵੀਂ ਦਿੱਲੀ (ਇੰਟ.) – ਯੂ. ਐੱਸ. ਬੇਸਡ ਕ੍ਰਿਪਟੋ ਕਰੰਸੀ ਐਕਸਚੇਂਜ ਕੁਆਈਨਬੇਸ ਨੇ ਭਾਰਤ ਤੋਂ ਵਿਦਾਈ ਲੈ ਲਈ ਹੈ। ਇਹ ਵਿਦਾਈ ਭਾਰਤ ’ਚ ਲਾਂਚਿੰਕ ਤੋਂ ਕੁੱਝ ਹੀ ਦਿਨਾਂ ਦੇ ਅੰਦਰ ਹੋਣ ਕਾਰਨ ਚਰਚਾ ’ਚ ਹੈ। ਕੁਆਈਨਬੇਸ ਦੇ ਕੋ-ਫਾਊਂਡਰ ਅਤੇ ਚੀਫ ਐਗਜ਼ੀਕਿਊਟਿਵ ਬ੍ਰਾਇਨ ਆਰਮਸਟ੍ਰਾਂਗ ਨੇ ਇਸ ਮਾਮਲੇ ’ਚ ਸਰਕਾਰ ਅਤੇ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ’ਤੇ ਗੰਭੀਰ ਦੋਸ਼ ਲਗਾਏ ਹਨ।
ਬ੍ਰਾਇਨ ਆਰਮਸਟ੍ਰਾਂਗ ਨੇ ਕਿਹਾ ਕਿ ਸਾਨੂੰ ਸਰਕਾਰ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਗੈਰ-ਰਸਮੀ ਦਬਾਅ ਕਾਰਨ ਭਾਰਤੀ ਬਾਜ਼ਾਰ ’ਚੋਂ ਨਿਕਲਣਾ ਪਿਆ। ਇਸ ਬਾਰੇ ਆਰ. ਬੀ. ਆਈ. ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲੇ ਉੱਧਰੋਂ ਜਵਾਬ ਆਉਣਾ ਬਾਕੀ ਹੈ।
ਇਹ ਵੀ ਪੜ੍ਹੋ : BharatPe ਨੇ ਕਰਮਚਾਰੀਆਂ, ਵੈਂਡਰਾਂ ਨੂੰ ਕੀਤਾ ਬਰਖ਼ਾਸਤ, ਗਰੋਵਰ ਤੋਂ 'ਪ੍ਰਤੀਬੰਧਿਤ' ਸ਼ੇਅਰ ਵਾਪਸ ਲੈਣ ਲਈ ਸ਼ੁਰੂ ਕੀਤੀ ਕਾਰਵਾਈ
ਐੱਨ. ਪੀ. ਸੀ. ਆਈ. ਨੂੰ ਨਹੀਂ ਸੀ ਜਾਣਕਾਰੀ
ਇਕ ਖਬਰ ਮੁਤਾਬਕ ਕੁਆਈਨਬੇਸ ਨੇ ਭਾਰਤ ’ਚ ਆਪਣੀ ਕ੍ਰਿਪਟੋ ਟ੍ਰੇਡਿੰਗ ਸਰਵਿਸ 7 ਅਪ੍ਰੈਲ ਨੂੰ ਸ਼ੁਰੂ ਕੀਤੀ ਸੀ। ਇਹ ਸਰਵਿਸ ਆਪਣੇ ਕਲਾਇੰਟਸ ਨੂੰ ਯੂ. ਪੀ. ਆਈ. (ਯੂਨੀਫਾਈਡ ਪੇਮੈਂਟ ਇੰਟਰਫੇਸ) ਦੇ ਮਾਧਿਅਮ ਰਾਹੀਂ ਕ੍ਰਿਪਟੋ ਖਰੀਦਣ ਦੀ ਇਜਾਜ਼ਤ ਦਿੰਦੀ ਸੀ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਵਲੋਂ ਇਹ ਕਹਿਣ ਤੋਂ ਬਾਅਦ ਕਿ ‘ਨਹੀਂ ਪਤਾ ਕਿ ਕੋਈ ਕ੍ਰਿਪਟੋ ਐਕਸਚੇਂਜ ਯੂ. ਪੀ. ਆਈ. ਦਾ ਇਸਤੇਮਾਲ ਕਰ ਹੀ ਰਹੀ ਹੈ, ਕੁਆਈਨਬੇਸ ਨੇ ਭਾਰਤ ਤੋਂ ਆਪਣਾ ਕੰਮ ਸਮੇਟ ਲਿਆ ਹੈ, ਮਤਲਬ ਆਪ੍ਰੇਸ਼ਨਸ ਬੰਦ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਕ੍ਰਿਪਟੋ ਨਿਵੇਸ਼ਕਾਂ ਨੂੰ ਲੱਗ ਸਕਦੈ ਝਟਕਾ! 30 ਫ਼ੀਸਦੀ ਮਗਰੋਂ ਹੋਰ ਟੈਕਸ ਲਗਾਉਣ ਦੀ ਤਿਆਰੀ 'ਚ ਸਰਕਾਰ
‘ਕੁੱਝ ਤੱਤ ਹਨ, ਜੋ ਹਾਂਪੱਖੀ ਨਹੀਂ ਦਿਖਾਈ ਦਿੰਦੇ’
ਬੀਤੇ ਦਿਨ ਮਤਲਬ 10 ਮਈ ਨੂੰ ਬ੍ਰਾਇਨ ਆਰਮਸਟ੍ਰਾਂਗ ਨੇ ਕਿਹਾ ਸੀ ਕਿ ਸਰਕਾਰ ਅਤੇ ਆਰ. ਬੀ. ਆਈ. ਦਾ ਗੈਰ-ਰਸਮੀ ਦਬਾਅ ਭਾਰਤ ਦੇ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਉਲੰਘਣਾ ਹੋ ਸਕਦਾ ਹੈ, ਜਿਸ ਨੇ ਕ੍ਰਿਪਟੋ ਕਰੰਸੀ ’ਤੇ ਕੇਂਦਰੀ ਬੈਂਕ ਦੀ ਪਾਬੰਦੀ ਨੂੰ ਉਲਟਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਮਾਮਲੇ ’ਚ ਇਕ ਯੂਨੀਕ ਮਾਰਕੀਟ ਹੈ ਕਿ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਉਹ ਕ੍ਰਿਪਟੋ ਕਰੰਸੀ ’ਤੇ ਪਾਬੰਦੀ ਨਹੀਂ ਲਗਾ ਸਕਦੇ ਹਨ ਪਰ ਸਰਕਾਰ ’ਚ ਕੁੱਝ ਅਜਿਹੇ ਤੱਤ ਹਨ, ਜਿਨ੍ਹਾਂ ’ਚ ਭਾਰਤੀ ਰਿਜ਼ਰਵ ਬੈਂਕ ਵੀ ਸ਼ਾਮਲ ਹੈ ਜੋ ਇਸ ’ਤੇ ਓਨਾ ਹਾਂਪੱਖੀ ਨਹੀਂ ਦਿਖਾਈ ਦਿੰਦਾ ਹੈ। ਅੱਗੇ ਉਨ੍ਹਾਂ ਨੇ ਕਿਹਾ,‘‘ਅਤੇ ਇਸ ਲਈ ਉਹ ਪ੍ਰੈੱਸ ’ਚ ਇਸ ਨੂੰ ਸ਼ੈਡੋ-ਬੈਨ ਦੱਸਦੇ ਹਨ। ਮੂਲ ਤੌਰ ’ਤੇ ਉਹ ਇਨ੍ਹਾਂ ਉਤਪਾਦਾਂ ’ਚੋਂ ਕੁੱਝ ਨੂੰ (ਡਿਸੇਬਲ) ਕਰਨ ਦਾ ਯਤਨ ਕਰਨ ਲਈ ਪਰਦੇ ਦੇ ਪਿੱਛੇ ਤੋਂ ਸਾਫਟ ਪ੍ਰੈਸ਼ਰ ਬਣਾ ਰਹੇ ਹਨ, ਜਿਸ ’ਚ ਕਿ ਯੂ. ਪੀ. ਆਈ. ਦੇ ਮਾਧਿਅਮ ਰਾਹੀਂ ਭੁਗਤਾਨ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਦੋ ਵਕਤ ਦੀ ਰੋਟੀ ਖਾਣਾ ਹੋ ਰਿਹੈ ਮੁਸ਼ਕਿਲ! ਦੇਸ਼ ਦੇ ਕੁਝ ਹਿੱਸਿਆਂ 'ਚ ਆਟਾ ਹੋਇਆ 59 ਰੁਪਏ ਕਿਲੋ
ਕੀ ਮੁੜ ਭਾਰਤ ’ਚ ਆਉਣਗੇ?
ਭਾਰਤ ’ਚ ਵਾਪਸੀ ਦੇ ਆਪਣੇ ਬਿਆਨ ’ਤੇ ਆਰਮਸਟ੍ਰਾਂਗ ਨੇ ਕਿਹਾ ਕਿ ਉਹ ਆਰ. ਬੀ. ਆਈ. ਨਾਲ ਇਸ ਮੁੱਦੇ ’ਤੇ ਕੰਮ ਕਰ ਰਹੇ ਹਨ ਅਤੇ ਪੇਮੈਂਟਸ ਦੇ ਦੂਜੇ ਬਦਲ ਨੂੰ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਸੀਂ ਪੇਮੈਂਟਸ ਦੇ ਹੋਰ ਤਰੀਕਿਆਂ ਦੇ ਨਾਲ ਮੁੜ ਲਾਂਚ ਕਰ ਸਕਦੇ ਹਾਂ। ਇਹ ਓਹੀ ਤਰੀਕਾ ਹੈ, ਜਿਸ ’ਤੇ ਅੱਗੇ ਵਧਿਆ ਜਾ ਸਕਦਾ ਹੈ। ਉਨ੍ਹਾਂ ਨੇ ਕੁੱਝ ਹੋਰ ਦੇਸ਼ਾਂ ਨਾਲ ਮੁੜ ਭਾਰਤ ’ਚ ਇਸ ਨੂੰ ਰੀ-ਲਾਂਚ ਕਰਨ ਨੂੰ ਲੈ ਕੇ ਉਮੀਦ ਪ੍ਰਗਟਾਈ।
ਇਹ ਵੀ ਪੜ੍ਹੋ : ਮਾਪ-ਤੋਲ ’ਚ ਗੜਬੜੀ ਨੂੰ ‘ਅਪਰਾਧ’ ਤੋਂ ਬਾਹਰ ਕਰਨ ’ਤੇ ਸਹਿਮਤੀ ਬਣਾਉਣ ਸੂਬੇ : ਗੋਇਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ 'ਚ ਲਗਾਤਾਰ ਪੰਜਵੇਂ ਦਿਨ ਗਿਰਾਵਟ, ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 817 ਅੰਕ ਡਿੱਗਿਆ
NEXT STORY