ਨਵੀਂ ਦਿੱਲੀ- ਕ੍ਰਿਪਟੋਕਰੰਸੀ ਮਾਰਕੀਟ ’ਚ ਇਕ ਵਾਰ ਫਿਰ ਵਿਕਰੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਡਿਜੀਟਲ ਕਰੰਸੀ ਬਿਟਕੁਆਇਨ 96,000 ਡਾਲਰ ਤੋਂ ਹੇਠਾਂ ਡਿੱਗ ਗਿਆ। ਇਸ ਨਾਲ ਕ੍ਰਿਪਟੋ ਕਰੰਸੀ ਮਾਰਕੀਟ ਬੁਰੀ ਤਰ੍ਹਾਂ ਕਐਸ਼ ਹੋ ਗਈ। ਅਕਤੂਬਰ ਦੀ ਸ਼ੁਰੂਆਤ ਤੋਂ ਹੁਣ ਤੱਕ ਬਿਟਕੁਆਇਨ ਦੀ ਵੈਲਿਊ 450 ਬਿਲੀਅਨ ਡਾਲਰ ਤੋਂ ਵੀ ਘੱਟ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰੀ ਹਾਜ਼ਰ ਵਿਕਰੀ, ਕਮਜ਼ੋਰ ਈ. ਟੀ. ਐੱਫ. ਫਲੋਅ ਅਤੇ ਗਲੋਬਲ ਮਾਰਕੀਟ ’ਚ ਨਵੇਂ ਸਿਰੇ ਤੋਂ ਫੈਲੇ ਡਰ ਕਾਰਨ ਸਮਾਚਾਰ ਲਿਖੇ ਜਾਣ ਤੱਕ ਡਿਜੀਟਲ ਐਸੈੱਟ 95,840 ਡਾਲਰ ਤੱਕ ਡਿੱਗ ਚੁੱਕਾ ਹੈ। ਕਈ ਨਿਵੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕੀ ਫੈੱਡ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਕਟੌਤੀ ਕੀਤੇ ਜਾਣ ਦੀਆਂ ਘੱਟ ਹੁੰਦੀਆਂ ਉਮੀਦਾਂ ਵਿਚਾਲੇ ਕ੍ਰਿਪਟੋ ਮਾਰਕੀਟ ’ਚ ਹਾਹਾਕਾਰ ਮਚੀ ਹੋਈ ਹੈ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਈ. ਟੀ. ਐੱਫ. ਫਲੋਅ ਹੋਇਆ ਕਮਜ਼ੋਰ
ਕ੍ਰਿਪਟੋ ਮਾਰਕੀਟ ’ਚ ਈ. ਟੀ. ਐੱਫ. ਫਲੋਅ ਬੁਰੀ ਤਰ੍ਹਾਂ ਕਮਜ਼ੋਰ ਪੈ ਗਿਆ ਹੈ। ਸਪਾਟ ਬਿਟਕੁਆਇਨ ਈ. ਟੀ. ਐੱਫ. ਨਾਲ 27.8 ਕਰੋੜ ਡਾਲਰ ਦੀ ਵਿਕਰੀ ਹੋਈ। ਇਸ ਤੋਂ ਪਹਿਲਾਂ ਹੀ ਕਮਜ਼ੋਰ ਬਾਜ਼ਾਰ ’ਤੇ ਦਬਾਅ ਹੋਰ ਵੱਧ ਗਿਆ। ਇਸ ਦੇ ਲਾਂਗ ਟਾਈਮ ਹੋਲਡਰ 30 ਦਿਨਾਂ ਦੇ ਅੰਦਰ 8,15,000 ਬਿਟਕੁਆਇਨ (ਬੀ. ਟੀ. ਸੀ.) ਲਗਭਗ 79 ਅਰਬ ਡਾਲਰ ਦੇ ਵੇਚ ਦਿੱਤੇ। ਇਹ ਜਨਵਰੀ 2024 ਤੋਂ ਬਾਅਦ ਤੋਂ ਲਾਂਗ ਟਾਈਮ ਹੋਲਡਰਜ਼ ਦੀ ਸਭ ਤੋਂ ਵੱਡੀ ਵਿਕਰੀ ਸੀ। ਟੋਟਲ ਸਪਲਾਈ ’ਚ ਉਨ੍ਹਾਂ ਦੀ ਹਿੱਸੇਦਾਰੀ ਇਕ ਮਹੀਨੇ ’ਚ 76 ਤੋਂ ਘੱਟ ਕੇ 70 ਫੀਸਦੀ ਰਹਿ ਗਈ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
ਰਿਕਾਰਡ ਲੈਵਲ ਤੋਂ ਕਾਫੀ ਹੇਠਾਂ ਵੈਲਿਊ
ਇਸੇ ਤਰ੍ਹਾਂ 14 ਨਵੰਬਰ ਨੂੰ ਇਸ ਦੀ ਵੈਲਿਊ ਡਿੱਗ ਕੇ 97,067 ਡਾਲਰ ’ਤੇ ਆ ਗਈ। ਬਿਟਕੁਆਇਨ ਇਕ ਮਹੀਨੇ ਪਹਿਲਾਂ 1,26,000 ਡਾਲਰ ਦੇ ਆਪਣੇ ਰਿਕਾਰਡ ਹਾਈ ਲੈਵਲ ’ਤੇ ਸੀ, ਜੋ ਹੁਣ 23 ਫੀਸਦੀ ਤੋਂ ਵੱਧ ਡਿੱਗ ਚੁੱਕਾ ਹੈ। ਹਾਲਾਂਕਿ ਇਸ ਗਿਰਾਵਟ ਦੇ ਬਾਵਜੂਦ ਬਿਟਕੁਆਇਨ ਨੇ ਇਸ ਸਾਲ ਲੱਗਭਗ 5 ਫੀਸਦੀ ਦਾ ਵਾਧਾ ਬਣਾਏ ਰੱਖਣ ’ਚ ਕਾਮਯਾਬੀ ਹਾਸਲ ਕੀਤੀ ਹੈ।
ਅੱਗੇ ਹੋਰ ਗਿਰਾਵਟ ਦਾ ਖਦਸ਼ਾ
ਕ੍ਰਿਪਟੋ ਮਾਰਕੀਟ ’ਚ 14 ਨਵੰਬਰ ਇਕ ਦਿਨ ਦੇ ਅੰਦਰ 55.3 ਕਰੋੜ ਡਾਲਰ ਤੋਂ ਵੱਧ ਕ੍ਰਿਪਟੋ ਪੁਜ਼ੀਸ਼ਨਜ਼ ਦਾ ਲਿਕਵੀਡੇਸ਼ਨ ਹੋਇਆ। ਇਸ ’ਚ 27.3 ਕਰੋੜ ਡਾਲਰ ਦੇ ਬੀ. ਟੀ. ਸੀ. ਲਾਂਗ ਸ਼ਾਮਲ ਸਨ। ਇਸ ਦਿਨ ਬਾਜ਼ਾਰ ’ਚ 4.04 ਅਰਬ ਡਾਲਰ ਦੇ ਬੀ. ਟੀ. ਸੀ. ਆਪਸ਼ਨਜ਼ ਦੀ ਵੀ ਐਕਸਪਾਇਰੀ ਹੋਈ। ਸਪੋਰਟ ਲੈਵਲ 1,05,000 ਡਾਲਰ ’ਤੇ ਸੀ, ਜੋ ਮੌਜੂਦਾ ਕੀਮਤ ਤੋਂ ਕਿਤੇ ਵੱਧ ਸੀ, ਇਸ ਲਈ ਟਰੇਡਰਜ਼ ਹੇਠਾਂ ਵੱਲ ਸੁਰੱਖਿਆ ਲਈ ਦੌੜ ਪਏ ਅਤੇ 90,000 ਅਤੇ 95,000 ਡਾਲਰ ਦੇ ਪੁਟ ਕਾਂਟਰੈਕਟਸ ’ਚ ਭਾਰੀ ਦਿਲਚਸਪੀ ਵਿਖਾਈ। ਫੰਡਿੰਗ ਰੇਟਸ-0.0038 ਫੀਸਦੀ ’ਤੇ ਨੈਗੇਟਿਵ ਬਣੇ ਹੋਏ ਹਨ, ਜੋ ਸ਼ਾਰਟ ਪੁਜ਼ੀਸ਼ਨ ’ਚ ਵਾਧੇ ਨੂੰ ਦਰਸਾਉਂਦੇ ਹਨ। ਲਿਕਵੀਡਿਟੀ ਪਾਕੇਟ 99,000 ਡਾਲਰ ਤੋਂ ਹੇਠਾਂ ਬਣੇ ਹੋਏ ਹਨ, ਜੋ ਅੱਗੇ ਹੋਰ ਗਿਰਾਵਟ ਦੇ ਖਦਸ਼ੇ ਦਾ ਸੰਕੇਤ ਦਿੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SBI ਦਾ ਵੱਡਾ ਝਟਕਾ! 1 ਦਸੰਬਰ 2025 ਤੋਂ ਬੰਦ ਹੋ ਜਾਵੇਗੀ ਇਹ ਸਰਵਿਸ, ਤੁਹਾਡੇ ਬੈਂਕਿੰਗ ਕੰਮ ਹੋਣਗੇ ਪ੍ਰਭਾਵਿਤ
NEXT STORY