ਬੈਂਗਲੁਰੂ — ਮੁੰਬਈ ਕਸਟਮ ਨੇ ਸ਼ਿਨੋ ਇੰਡੀਆ ਈਟੇਲ ਦੇ ਕਰੀਬ 500 ਪਾਰਸਲ ਜ਼ਬਤ ਕੀਤੇ ਹਨ। ਕੰਪਨੀ 'ਤੇ ਦੋਸ਼ ਹੈ ਕਿ ਇਹ ਟੈਕਸ ਤੋਂ ਬਚਣ ਲਈ ਆਯਾਤਿਤ ਸਾਮਾਨ ਦਾ ਮੁੱਲ ਘੱਟ ਦਿਖਾਉਂਦੀ ਹੈ। ਸ਼ਿਨੋ ਇੰਡੀਆ ਚਾਈਨੀਜ਼ ਅਪੈਰਲ ਅਤੇ ਲਾਈਫ-ਸਟਾਈਲ ਈ-ਟੇਲਰ 000 ਦੀ ਆਫੀਸਿਅਲ ਇੰਡੀਅਨ ਸੇਲਰ ਹੈ। ਬੇਨਿਯਮੀਆਂ ਦੇ ਦੋਸ਼ 'ਚ ਕੰਪਨੀ ਦਾ ਗੋਦਾਮ ਵੀ ਸੀਲ ਕਰ ਦਿੱਤਾ ਹੈ।
ਲੰਮੇ ਸਮੇਂ ਤੋਂ ਚੀਨ ਦੀਆਂ ਦਰਜਨਾਂ ਈ-ਕਾਮਰਸ ਕੰਪਨੀਆਂ ਆਪਣੇ ਮਾਲ ਦੀ ਘੱਟ ਕੀਮਤ ਦਿਖਾ ਕੇ ਟੈਕਸ ਵਿਭਾਗ ਨੂੰ ਚੂਨਾ ਲਗਾ ਰਹੀਆਂ ਹਨ। ਕਸਟਮ ਵਿਭਾਗ ਦੀ ਇਹ ਕਾਰਵਾਈ ਮੁੰਬਈ ਕੂਰਿਅਰ ਟਰਮੀਨਲ 'ਤੇ ਚਾਈਨੀਜ਼ ਈ-ਕਾਮਰਸ ਆਯਾਤ 'ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਚਾਈਨੀਜ਼ ਈ-ਕਾਮਰਸ ਸੇਲਰਸ ਦੇ ਖਿਲਾਫ ਐਕਸ਼ਨ ਲੈਣ ਦੇ ਬਾਅਦ ਇਹ ਕੰਪਨੀਆਂ ਹੋਰ ਜ਼ਿਆਦਾ ਚੌਕੰਣੀਆਂ ਹੋ ਗਈਆਂ ਸਨ, ਜਿਹੜੀਆਂ ਕਿ ਟੈਕਸ ਤੋਂ ਬਚਣ ਲਈ ਸ਼ਿਪਮੈਂਟ ਨੂੰ ਡਿਊਟੀ ਫਰੀ 'ਤੋਹਫੇ ਅਤੇ ਸੈਂਪਲ' ਦੱਸਦੀਆਂ ਸਨ।
ਬਜਟ ਵਿਚ ਬਦਲ ਸਕਦਾ ਹੈ ਤੋਹਫੇ ਦਾ ਇਹ ਕਾਨੂੰਨ
ਭਾਰਤ ਨੇ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ 5 ਹਜ਼ਾਰ ਰੁਪਏ ਤੱਕ ਦੇ ਸਮਾਨ ਨੂੰ ਟੈਕਸ ਫਰੀ ਰੱਖਿਆ ਸੀ, ਤਾਂ ਜੋ ਉਹ ਆਪਣੇ ਪਰਿਵਾਰ ਨੂੰ ਗਿਫਟ ਆਈਟਮ ਭੇਜ ਸਕਣ। ਚਾਈਨੀਜ਼ ਈ-ਕਾਮਰਸ ਫਰਮਾਂ ਆਪਣੇ ਭਾਰਤੀ ਗਾਹਕਾਂ ਦੇ ਹੋਲਸੇਲ ਆਰਡਰ ਨੂੰ ਸ਼ਿਨੋ ਇੰਡੀਆ ਈਟੇਲ ਅਤੇ ਗਲੋਬਮੈਕਸ ਵਰਗੇ ਨਿਰਯਾਤ ਦੇ ਜ਼ਰੀਏ ਭੇਜਦੀਆਂ ਹਨ। ਇਸ ਨਾਲ ਉਨ੍ਹਾਂ ਨੂੰ ਵਿਅਕਤੀਗਤ ਆਯਾਤ 'ਤੇ ਲੱਗਣ ਵਾਲੀ 42.08 ਫੀਸਦੀ ਡਿਊਟੀ ਨਹੀਂ ਦੇਣੀ ਪੈਂਦੀ ਹੈ। ਉਹ ਸੀਬੀ-13 ਲੋ-ਵੈਲਿਊ ਵਾਲੇ ਰਸਤੇ ਤੋਂ ਮਾਲ ਲਿਆਉਂਦੇ ਹਨ ਜਿਥੇ ਜ਼ਿਆਦਾ ਜਾਣਕਾਰੀ ਨਹੀਂ ਮੰਗੀ ਜਾਂਦੀ। ਸ਼ਿਨੋ ਇੰਡੀਆ ਈਟੇਲ ਨੇ ਈ.ਟੀ. ਦੇ ਈਮੇਲ ਜ਼ਰੀਏ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਦੱਸਿਆ, ' ਕੰਪਨੀ ਨੇ ਹਮੇਸ਼ਾ ਭਾਰਤ ਦੇ ਕਾਨੂੰਨਾਂ ਦਾ ਪਾਲਣ ਕੀਤਾ ਹੈ। ਅਸੀਂ ਆਪਣੇ ਸਾਰੇ ਟੈਕਸ ਸਹੀ ਤਰੀਕੇ ਅਤੇ ਸਹੀ ਸਮੇਂ 'ਤੇ ਦਿੱਤੇ ਹਨ।' ਪਰ ਕੰਪਨੀਆਂ ਇਸ ਸਕੀਮ ਦੀ ਆੜ 'ਚ ਕੰਪਨੀਆਂ ਨੂੰ ਆਪਣਾ ਸਮਾਨ ਸਪਲਾਈ ਕਰ ਰਹੀਆਂ ਹਨ। ਹੁਣ ਸਰਕਾਰ ਗਿਫਟ ਗਾਈਡਲਾਈਂਸ 'ਚ ਬਦਲਾਅ ਲਈ ਸਮੀਖਿਆ ਕਰ ਰਹੀ ਹੈ ਅਤੇ ਇਸ ਨੂੰ ਆਉਣ ਵਾਲੇ ਬਜਟ ਵਿਚ ਪੇਸ਼ ਕੀਤਾ ਜਾ ਸਕਦਾ ਹੈ।
GST ਕੌਂਸਲ ਦੀ ਮੀਟਿੰਗ ਅੱਜ, ਕਈ ਮੁੱਦਿਆਂ 'ਤੇ ਲਿਆ ਜਾ ਸਕਦਾ ਹੈ ਫੈਸਲਾ
NEXT STORY