ਨਵੀਂ ਦਿੱਲੀ : ਐਵੇਨਿਊ ਸੁਪਰਮਾਰਟਸ ਲਿਮਟਿਡ, ਜੋ ਕਿ ਰਿਟੇਲ ਚੇਨ ਡੀ-ਮਾਰਟ ਦਾ ਸੰਚਾਲਨ ਕਰਦੀ ਹੈ, ਨੇ ਮਾਰਚ 2022 ਨੂੰ ਖਤਮ ਹੋਈ ਚੌਥੀ ਤਿਮਾਹੀ ਲਈ 3.11 ਫੀਸਦੀ ਦਾ ਸੰਯੁਕਤ ਸ਼ੁੱਧ ਲਾਭ 426.75 ਕਰੋੜ ਰੁਪਏ ਦਰਜ ਕੀਤਾ। ਐਵੇਨਿਊ ਸੁਪਰਮਾਰਟਸ ਨੇ ਬੀਐਸਈ ਨੂੰ ਸੂਚਿਤ ਕੀਤਾ ਕਿ ਇੱਕ ਸਾਲ ਪਹਿਲਾਂ ਜਨਵਰੀ-ਮਾਰਚ ਤਿਮਾਹੀ ਵਿੱਚ ਉਸਦਾ ਸ਼ੁੱਧ ਲਾਭ 413.87 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ 'ਚ ਸੰਚਾਲਨ ਤੋਂ ਮਾਲੀਆ 18.55 ਫੀਸਦੀ ਵਧ ਕੇ 8,786.45 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਵਿੱਤੀ ਸਾਲ 'ਚ 7,411.68 ਕਰੋੜ ਰੁਪਏ ਸੀ। ਦੂਜੇ ਪਾਸੇ ਕੁੱਲ ਖਰਚ ਪਿਛਲੇ ਸਾਲ ਦੇ 6,916.24 ਕਰੋੜ ਰੁਪਏ ਦੇ ਮੁਕਾਬਲੇ 18.71 ਫੀਸਦੀ ਵਧ ਕੇ 8,210.13 ਕਰੋੜ ਰੁਪਏ ਹੋ ਗਿਆ।
ਪੂਰੇ ਵਿੱਤੀ ਸਾਲ 2021-22 ਲਈ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ ਸਾਲ 2020-21 ਦੇ 1,099.43 ਕਰੋੜ ਰੁਪਏ ਤੋਂ 35.74 ਫੀਸਦੀ ਵਧ ਕੇ 1,492.40 ਕਰੋੜ ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ, ਸੰਚਾਲਨ ਤੋਂ ਮਾਲੀਆ ਵਿੱਤੀ ਸਾਲ 2021-22 ਵਿੱਚ 28.3 ਪ੍ਰਤੀਸ਼ਤ ਵਧ ਕੇ 30,976.27 ਕਰੋੜ ਰੁਪਏ ਹੋ ਗਿਆ ਜੋ ਇੱਕ ਸਾਲ ਪਹਿਲਾਂ 24,143.06 ਕਰੋੜ ਰੁਪਏ ਸੀ। ਐਵਨਿਊ ਸੁਪਰਮਾਰਟਸ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਨੇਵਿਲ ਨੋਰੋਨਹਾ ਨੇ ਕਿਹਾ, “ਤਿਮਾਹੀ ਪ੍ਰਦਰਸ਼ਨ ਅਤੇ ਪਿਛਲੇ ਦੋ ਸਾਲ ਤੋਂ ਮਿਲੇ ਤਜਰਬਿਆਂ ਨੇ ਕਾਰੋਬਾਰ ਦੀ ਲਚਕਤਾ ਅਤੇ ਜੁਝਾਰੂਪਨ ਅਤੇ ਥੋੜ੍ਹੇ ਸਮੇਂ ਦੀ ਪੁਨਰ ਸੁਰਜੀਤੀ ਬਾਰੇ ਵਿਸ਼ਵਾਸ ਪੈਦਾ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਿੰਬੂ ਦੇ ਭਾਅ ਵਿਚ ਆਈ ਗਿਰਾਵਟ, ਹੁਣ 10 ਰੁਪਏ ਵਿਚ ਵਿਕ ਰਹੇ ਚਾਰ
NEXT STORY