ਨਵੀਂ ਦਿੱਲੀ (ਬਿਜ਼ਨੈੱਸ ਡੈਸਕ) - ਇਕ ਮਹੀਨੇ ਪਹਿਲਾਂ ਤੱਕ ਲੋਕਲ ਮੰਡੀਆਂ ਵਿਚ 320 ਰੁਪਏ ਪ੍ਰਤੀ ਕਿਲੋ ਤੱਕ ਵਿਕਣ ਵਾਲਾ ਨਿੰਬੂ ਹੁਣ 120 ਤੋਂ 180 ਰੁਪਏ ਪ੍ਰਤੀ ਕਿਲੋ ਤੱਕ ਵਿਕਣ ਲੱਗਾ ਹੈ।
ਦਿੱਲੀ ਦੀਆਂ ਮੰਡੀਆਂ ਵਿਚ ਹੁਣ 10 ਰੁਪਏ ਵਿਚ ਇਕ ਨਹੀਂ ਬਲਕਿ 4 ਨਿੰਬੂ ਮਿਲਣ ਲੱਗੇ ਹਨ। ਇਕ ਮਹੀਨੇ ਦੇ ਅੰਦਰ ਹੀ ਨਿੰਬੂ ਦੀਆਂ ਕੀਮਤਾਂ ਵਿਚ ਕਰੀਬ 60 ਫੀਸਦੀ ਤੱਕ ਗਿਰਾਵਟ ਆਈ ਹੈ। ਗਿਰਾਵਟ ਦੀ ਵਜ੍ਹਾ ਕਈ ਰਾਜਾਂ ਤੋਂ ਨਿੰਬੂ ਦੀ ਆਮਦ ਜ਼ਿਆਦਾ ਹੋਣਾ ਦੱਸਿਆ ਜਾ ਰਿਹਾ ਹੈ।
ਭਿਆਨਕ ਗਰਮੀ ਵਿਚ ਨਿੰਬੂ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਲੋਕ ਹੁਣ ਨਿੰਬੂ ਦਾ ਪਹਿਲਾਂ ਤੋਂ ਜ਼ਿਆਦਾ ਇਸਤੇਮਾਲ ਕਰ ਪਾ ਰਹੇ ਹਨ।
ਦੂਜੇ ਰਾਜਾਂ ਤੋਂ ਆਉਣ ਲੱਗੀ ਸਪਲਾਈ
ਆਜ਼ਾਦਪੁਰ ਮੰਡੀ ਵਿਚ ਨਿੰਬੂ ਦੇ ਥੋਕ ਵਪਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਕਰਨਾਟਕ, ਗੁਜਰਾਤ ਅਤੇ ਆਂਧਰ ਪ੍ਰਦੇਸ਼ ਤੋਂ ਦਿੱਲੀ ਦੀ ਥੋਕ ਮੰਡੀਆਂ ਵਿਚ ਨਿੰਬੂ ਦੀ ਆਮਦ ਵਧੀ ਹੈ।
ਡੇਢ ਮਹੀਨੇ ਪਹਿਲਾਂ ਤੱਕ ਰੋਜ਼ਾਨਾ 8 ਤੋਂ 10 ਗੱਡੀਆਂ ਹੀ ਨਿੰਬੂ ਲੈ ਕੇ ਆਉਂਦੀਆਂ ਸਨ। ਹੁਣ ਇਹ ਵਧ ਕੇ 16 ਹੋ ਗਈਆਂ ਹਨ। ਇਸ ਤੋਂ ਪਹਿਲਾਂ ਨਿੰਬੂ ਦੀਆਂ ਕੀਮਤਾਂ ਵਿਚ ਉਛਾਲ ਦਾ ਸਭ ਤੋਂ ਵੱਡਾ ਕਾਰਨ ਗੁਜਰਾਤ ਵਿਚ ਤੂਫਾਨ ਅਤੇ ਆਂਧਰ ਪ੍ਰਦੇਸ਼ ਵਿਚ ਬੇਮੌਸਮੀ ਵਰਖਾ ਰਹੀ। ਹਨ੍ਹੇਰੀ ਅਤੇ ਮੀਂਹ ਨਾਲ ਨਿੰਬੂ ਦੇ ਦਰੱਖਤਾਂ ਤੋਂ ਫੁਲ ਡਿੱਗ ਗਏ ਸਨ, ਲੋਕਲ ਮੰਡੀਆਂ ਵਿਚ ਇਕ ਨਿੰਬੂ 10 ਰੁਪਏ ਤਾਂ ਇਕ ਕਿਲੋ 320 ਰੁਪਏ ਦਾ ਮਿਲ ਰਿਹਾ ਸੀ।
ਇਹ ਵੀ ਪੜ੍ਹੋ : ਭਾਰਤ ਫਿਰ ਕਰੇਗਾ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੀ ਮਦਦ, ਭੇਜੇਗਾ 65000 ਮੀਟ੍ਰਿਕ ਟਨ ਯੂਰੀਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮੁਕੇਸ਼ ਅੰਬਾਨੀ ਨੂੰ ਬ੍ਰਿਟਿਸ਼ ਬਰਦਰਸ ਵੱਲੋਂ ਮਿਲ ਰਹੀ ਸਖਤ ਚੁਣੌਤੀ, ਇਕ ਡੀਲ ਲਈ ਆਹਮੋ- ਸਾਹਮਣੇ
NEXT STORY