ਨਵੀਂ ਦਿੱਲੀ- ਸਰਕਾਰ ਨੇ ਪੈਨ-ਆਧਾਰ ਲਿੰਕ ਕਰਨ ਦੀ ਆਖਰੀ ਤਾਰੀਖ਼ ਛੇ ਮਹੀਨਿਆਂ ਲਈ ਵਧਾ ਦਿੱਤੀ ਹੈ। ਹੁਣ ਟੈਕਸਦਾਤਾ ਅਗਲੇ ਸਾਲ 31 ਮਾਰਚ ਤੱਕ ਪੈਨ ਅਤੇ ਆਧਾਰ ਨੂੰ ਲਿੰਕ ਕਰ ਸਕਣਗੇ। ਪਹਿਲਾਂ ਇਹ ਸਮਾਂ ਸੀਮਾ ਇਸ ਸਾਲ 30 ਸਤੰਬਰ ਨੂੰ ਖਤਮ ਹੋ ਰਹੀ ਸੀ।
ਇਸ ਦੇ ਨਾਲ ਹੀ, ਇਨਕਮ ਟੈਕਸ ਕਾਨੂੰਨ ਤਹਿਤ ਜੁਰਮਾਨੇ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਅੰਤਿਮ ਤਾਰੀਖ਼ ਨੂੰ ਵੀ ਇਸ ਸਾਲ 30 ਸਤੰਬਰ 2021 ਤੋਂ ਵਧਾ ਕੇ ਅਗਲੇ ਸਾਲ 31 ਮਾਰਚ 2022 ਕਰ ਦਿੱਤਾ ਗਿਆ ਹੈ।
ਸਮਾਂ-ਸੀਮਾ ਵਧਾਉਣ ਨਾਲ ਰਾਹਤ ਤਾਂ ਮਿਲੀ ਹੈ ਪਰ ਇਸ ਕੰਮ ਨੂੰ ਮੁਲਤਵੀ ਕਰਨ ਦੀ ਬਜਾਏ ਜਿੰਨੀ ਛੇਤੀ ਕਰ ਲਿਆ ਜਾਵੇ ਓਨਾ ਹੀ ਚੰਗਾ ਹੈ। ਸਮਾਂ-ਸੀਮਾ ਅੰਦਰ ਅਜਿਹਾ ਨਾ ਕਰਨ 'ਤੇ ਪੈਨ ਕਾਰਡ ਬੇਕਾਰ ਹੋ ਜਾਵੇਗਾ। ਨਵਾਂ ਬੈਂਕ ਖਾਤਾ ਖੁੱਲ੍ਹਵਾਉਣ, ਬੈਂਕਿੰਗ ਲੈਣ-ਦੇਣ, ਮਿਊਚੁਅਲ ਫੰਡ ਲੈਣ-ਦੇਣ, ਸ਼ੇਅਰ ਬਾਜ਼ਾਰ ਨਿਵੇਸ਼ ਆਦਿ ਲਈ ਪੈਨ ਦੀ ਲੋੜ ਹੁੰਦੀ ਹੈ। 50,000 ਜਾਂ ਇਸ ਤੋਂ ਵੱਧ ਦੇ ਬੈਂਕਿੰਗ ਲੈਣ-ਦੇਣ ਲਈ ਨਿਵੇਸ਼ਕਾਂ ਨੂੰ 10,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਪੈਨ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਆਧਾਰ ਨਾਲ ਨਾ ਜੋੜਿਆ ਗਿਆ ਹੋਵੇ। ਇਸ ਦੇ ਨਾਲ ਹੀ, ਜੇਕਰ ਪੈਨ-ਆਧਾਰ ਬੈਂਕ ਖਾਤੇ ਨਾਲ ਨਹੀਂ ਜੁੜਿਆ ਹੈ, ਤਾਂ ਬੈਂਕ ਦੁੱਗਣਾ ਟੀ. ਡੀ. ਐੱਸ. ਕਟੌਤੀ ਕਰ ਸਕਦਾ ਹੈ।
‘ਅਗਸਤ ’ਚ ਫਿਕਸਡ ਬ੍ਰਾਡਬੈਂਡ ਨੈੱਟਵਰਕ ਦੀ ਡਾਊਨਲੋਡ ਸਪੀਡ ਰਹੀ 62.45 MBPS’
NEXT STORY