ਨਵੀਂ ਦਿੱਲੀ (ਯੂ. ਐੱਨ. ਆਈ.)–ਕੌਮਾਂਤਰੀ ਸੂਚਕ ਅੰਕ ’ਚ ਇਸ ਸਾਲ ਅਗਸਤ ’ਚ ਭਾਰਤ ਦੀ ਫਿਕਸਡ ਬ੍ਰਾਡਬੈਂਡ ਨੈੱਟਵਰਕ ਦੀ ਡਾਊਨਲੋਡ ਸਪੀਡ ਔਸਤਨ 62.45 ਮੈਗਾਬਾਈਟ ਪ੍ਰਤੀ ਸਕਿੰਟ (ਐੱਮ. ਬੀ. ਪੀ. ਐੱਸ.) ’ਤੇ ਪਹੁੰਚ ਗਈ ਹੈ। ਮੋਬਾਇਲ ਅਤੇ ਬ੍ਰਾਡਬੈਂਡ ਨੈੱਟਵਰਕ ਇੰਟੈਲੀਜੈਂਸ ਸੇਵਾ ਦੇਣ ਵਾਲਾ ਸੰਸਥਾਨ ਓਕਲਾ ਦੀ ਅੱਜ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੌਮਾਂਤਰੀ ਸੂਚਕ ਅੰਕ ’ਤੇ ਭਾਰਤ ਨੇ ਇਸ ਸਾਲ ਅਗਸਤ ’ਚ ਬ੍ਰਾਡਬੈਂਡ ਨੈੱਟਵਕ ਦੀ ਡਾਊਨਲੋਡ ਸਪੀਡ ਔਸਤਨ 62.45 ਮੈਗਾਬਾਈਟ ਪ੍ਰਤੀ ਸਕਿੰਟ (ਐੱਮ. ਬੀ. ਪੀ. ਐੱਸ.) ਹਾਸਲ ਕਰ ਲਈ ਹੈ। ਇਸ ਦੇ ਨਾਲ ਹੀ ਭਾਰਤ ਨੇ ਅਗਸਤ 2021 ਦੇ ਮਹੀਨੇ ’ਚ ਫਿਕਸਡ ਬ੍ਰਾਡਬੈਂਡ ਸਪੀਡ ’ਚ 68ਵੇਂ ਸਥਾਨ ’ਤੇ ਆਪਣੀ ਕੌਮਾਂਤਰੀ ਰੈਂਕਿੰਗ ਬਣਾਈ ਰੱਖੀ ਹੈ।
ਇਹ ਵੀ ਪੜ੍ਹੋ : ਟੈਕਸਾਸ 'ਚ ਪੁੱਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ
ਰਿਪੋਰਟ ਮੁਤਾਬਕ ਦੇਸ਼ ’ਚ ਮੋਬਾਇਲ ਡਾਊਨਲੋਡ ਸਪੀਡ ਜੁਲਾਈ ’ਚ 17.77 ਐੱਮ. ਬੀ. ਪੀ. ਐੱਸ. ਰਹੀ ਜੋ ਅਗਸਤ ’ਚ ਵਧ ਕੇ 17.96 ਐੱਮ. ਬੀ. ਪੀ. ਐੱਸ. ਹੋ ਗਈ। ਹਾਲਾਂਕਿ ਮੋਬਾਇਲ ਡਾਊਨਲੋਡ ਸਪੀਡ ਦੀ ਕੌਮਾਂਤਰੀ ਰੈਂਕਿੰਗ ’ਚ ਭਾਰਤ 4 ਸਥਾਨ ਡਿੱਗ ਕੇ 122 ਤੋਂ 126 ’ਤੇ ਗਿਆ ਹੈ। ਕੌਮਾਂਤਰੀ ਸਪੀਡ ਟੈਸਟ ਸੂਚਕ ਅੰਕ ਮੁਤਾਬਕ ਸੰਯੁਕਤ ਅਰਬ ਅਮੀਰਾਤ 195.52 ਐੱਮ. ਬੀ. ਪੀ. ਐੱਸ. ਅਤੇ ਸਿੰਗਾਪੁਰ 262.20 ਐੱਮ. ਬੀ. ਪੀ. ਐੱਸ. ਦੀ ਔਸਤ ਡਾਊਨਲੋਡ ਸਪੀਡ ਨਾਲ ਮੋਬਾਇਲ ਬ੍ਰਾਡਬੈਂਡ ਅਤੇ ਫਿਕਸਡ ਬ੍ਰਾਡਬੈਂਡ ’ਚ ਚੋਟੀ ਦੇ ਸਥਾਨ ’ਤੇ ਹਨ। ਕਿਊਬਾ ਅਤੇ ਲਾਈਬੇਰੀਆ ਦੇ ਨਾਲ ਹੀ ਮਾਰਸ਼ਨ ਆਈਲੈਂਡਸ ਨੇ ਅਗਸਤ ’ਚ ਮੋਬਾਇਲ ਡਾਊਨਲੋਡ ਸਪੀਡ ਅਤੇ ਫਿਕਸਡ ਬ੍ਰਾਡਬੈਂਡ ਸਪੀਡ ’ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਪੰਜ ਅੱਤਵਾਦੀਆਂ ਨੂੰ 5-5 ਸਾਲ ਦੀ ਸਜ਼ਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
GST ਕੌਂਸਲ ਦੀ ਬੈਠਕ ਖ਼ਤਮ, ਕਈ ਜ਼ਰੂਰੀ ਦਵਾਈਆਂ ਹੋਈਆਂ ਜੀ.ਐੱਸ.ਟੀ. ਮੁਕਤ
NEXT STORY