ਨਵੀਂ ਦਿੱਲੀ–ਦੇਸ਼ ਦਾ ਕੁੱਲ ਕਰਜ਼ਾ ਬਾਜ਼ਾਰ ਸਾਲਾਨਾ ਆਧਾਰ ’ਤੇ 11.1 ਫੀਸਦੀ ਵਧ ਕੇ ਮਾਰਚ 2022 ਤੱਕ 174.3 ਲੱਖ ਕਰੋੜ ਰੁਪਏ ਦਾ ਰਿਹਾ, ਜਿਸ ’ਚ ਕਮਰਸ਼ੀਅਲ, ਪ੍ਰਚੂਨ ਅਤੇ ਮਾਈਕ੍ਰੋਫਾਈਨਾਂਸ ਦੀ ਕੁੱਲ ਕਰਜ਼ਾ ਪੋਰਟਫੋਲੀਓ ’ਚ ਕ੍ਰਮਵਾਰ : 49.5, 48.9 ਅਤੇ 1.6 ਫੀਸਦੀ ਦੀ ਹਿੱਸੇਦਾਰੀ ਰਹੀ। ਭਾਰਤੀ ਕ੍ਰੈਡਿਟ ਬਿਊਰੋ ਸੀ. ਆਰ. ਆਈ. ਐੱਫ. ਹਾਈ ਮਾਰਕ ਦੀ ਹਾਊ ਇੰਡੀਆ ਲੈਂਡਸ ਰਿਪੋਰਟ ਦੇ ਦੂਜੇ ਐਡੀਸ਼ਨ ਮੁਤਾਬਕ ਵਿੱਤੀ ਸਾਲ 2020-21 ’ਚ ਕੋਵਿਡ ਮਹਾਮਾਰੀ ਅਤੇ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ’ਚ ਖਤਰਨਾਕ ਦੂਜੀ ਲਹਿਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਦੇਸ਼ ’ਚ ਇਸ ਵਿੱਤੀ ਸਾਲ ਦੀ ਬਾਕੀ ਮਿਆਦ ’ਚ ਕਰਜ਼ਾ ਦ੍ਰਿਸ਼ ਵਿਚ ਤੇਜ਼ ਸੁਧਾਰ ਦੇਖਿਆ ਗਿਆ। ਵਿੱਤੀ ਸਾਲ 2021-22 ’ਚ ਪ੍ਰਚੂਨ ਕਰਜ਼ਿਆਂ ’ਚ ਨਿੱਜੀ ਕਰਜ਼ੇ ’ਚ ਮੁੱਲ ਦੇ ਆਧਾਰ ’ਤੇ 46 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਦ ਕਿ ਮਾਤਰਾ ਦੇ ਆਧਾਰ ’ਤੇ 122 ਫੀਸਦੀ ਦਾ ਵਾਧਾ ਦੇਖਿਆ ਗਿਆ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 37 ਪੈਸੇ ਵਧਿਆ
NEXT STORY