ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਆਸਪਾਸ ਦੇ ਸ਼ਹਿਰੀ ਇਲਾਕਿਆਂ 'ਚ ਜਲਦ ਹੀ ਅਗਲੇ ਪੰਜ ਤੋਂ ਛੇ ਮਹੀਨਿਆਂ 'ਚ 300 ਹੋਰ ਇਲੈਕਟ੍ਰਿਕ ਵਾਹਨ (ਈ. ਵੀ.) ਚਾਰਜਿੰਗ ਸਟੇਸ਼ਨ ਲੱਗਣ ਜਾ ਰਹੇ ਹਨ।
ਚਾਰਜਿੰਗ ਸਟੇਸ਼ਨ ਲਾਉਣ ਦਾ ਪ੍ਰਾਜੈਕਟ 'ਐਨਰਜ਼ੀ ਐਫੀਸੀਐਂਸੀ ਸਰਵਿਸਿਜ਼ ਲਿਮਟਿਡ (ਈ. ਈ. ਐੱਸ. ਐੱਲ.) ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ।ਮੌਜੂਦਾ ਸਮੇਂ ਇਸ ਸਰਕਾਰੀ ਫਰਮ ਨੇ ਨਵੀਂ ਦਿੱਲੀ ਨਗਰ ਪਾਲਿਕਾ ਨਾਲ ਮਿਲ ਕੇ ਦਿੱਲੀ 'ਚ 55 ਡੀ. ਸੀ.-0001-15 ਕਿਲੋਵਾਟ ਪਬਲਿਕ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਹਨ।
ਈ. ਵੀ. ਚਾਰਜਿੰਗ ਸਟੇਸ਼ਨਾਂ ਦੀ ਮੰਗ ਪੂਰਾ ਕਰਨ ਲਈ ਈ. ਈ. ਐੱਸ. ਐੱਲ. ਵੱਲੋਂ ਦਿੱਲੀ-ਐੱਨ. ਸੀ. ਆਰ. ਦੇ ਨਾਲ-ਨਾਲ ਦੇਸ਼ ਦੇ ਹੋਰ ਸ਼ਹਿਰਾਂ 'ਚ ਵੀ ਇਲੈਕਟ੍ਰਿਕ ਚਾਰਜਿੰਗ ਸਟੇਸ਼ਨਾਂ ਦਾ ਵਿਸਥਾਰ ਕੀਤਾ ਜਾਵੇਗਾ। ਦੂਜੇ ਸ਼ਹਿਰਾਂ 'ਚ ਈ. ਵੀ. ਚਾਰਜਿੰਗ ਸਟੇਸ਼ਨ ਸਥਾਪਤ ਕਰਨ ਲਈ ਸਰਕਾਰੀ ਕੰਪਨੀ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਦਿੱਲੀ 'ਚ ਚਾਰਜਿੰਗ ਸਟੇਸ਼ਨ ਨਵੀਂ ਦਿੱਲੀ ਨਗਰਪਾਲਿਕਾ ਇਲਾਕੇ 'ਚ ਹਨ, ਜਿਨ੍ਹਾਂ 'ਚ ਕਨਾਟ ਪਲੇਸ ਤੇ ਖਾਨ ਮਾਰਕੀਟ ਵੀ ਸ਼ਾਮਲ ਹਨ। ਈ. ਈ. ਐੱਸ. ਐੱਲ. ਮੈਨੇਜਿੰਗ ਡਾਇਰੈਕਟਰ ਸੌਰਭ ਕੁਮਾਰ ਨੇ ਕਿਹਾ ਕਿ ਚਾਰਜਿੰਗ ਢਾਂਚਾ ਸਥਾਪਤ ਕਰਨ ਲਈ ਸਭ ਤੋਂ ਵੱਡੀ ਜ਼ਰੂਰਤ 'ਜ਼ਮੀਨ' ਦੀ ਉਪਲਬਧਤਾ ਹੈ। ਦੂਜੀ ਸਭ ਤੋਂ ਅਹਿਮ ਜ਼ਰੂਰਤ ਪੂੰਜੀ ਹੈ।
ਅਮਰੀਕਾ 'ਚ 2020 ਚੋਣਾਂ ਤੋਂ ਪਹਿਲਾਂ ਮੰਦੀ ਦੇ ਸੰਕੇਤਾਂ ਨੇ ਵਧਾਈ ਰਾਸ਼ਟਰਪਤੀ ਟਰੰਪ ਦੀ ਮੁਸ਼ਕਿਲ
NEXT STORY