ਨਵੀਂ ਦਿੱਲੀ- ਭਾਰਤ ਵਿਚ ਪਿਜ਼ਾ ਹਟ, ਕੇ. ਐੱਫ. ਸੀ. ਅਤੇ ਕੋਸਟਾ ਕੌਫੀ ਦੀ ਸਭ ਤੋਂ ਵੱਡੀ ਫ੍ਰੈਚਾਇਜ਼ੀ ਦੇਵਯਾਨੀ ਇੰਟਰਨੈਸ਼ਨਲ ਦਾ ਆਈ. ਪੀ. ਓ. 4 ਅਗਸਤ ਤੋਂ ਖੁੱਲ੍ਹ ਚੁੱਕਾ ਹੈ। ਕੰਪਨੀ ਦੀ ਯੋਜਨਾ ਇਸ ਆਈ. ਪੀ. ਓ. ਜ਼ਰੀਏ 1,838 ਕਰੋੜ ਰੁਪਏ ਜੁਟਾਉਣ ਦੀ ਹੈ।
ਇਸ ਆਈ. ਪੀ. ਓ. ਵਿਚ ਇਕ ਲਾਟ 165 ਸ਼ੇਅਰਾਂ ਦਾ ਹੈ ਅਤੇ ਕੰਪਨੀ ਪ੍ਰਤੀ ਸ਼ੇਅਰ ਦਾ ਮੁੱਲ 86-90 ਰੁਪਏ ਦੀ ਰੇਂਜ ਵਿਚ ਨਿਰਧਾਰਤ ਕੀਤਾ ਹੈ।
ਦੇਵਯਾਨੀ ਇੰਟਰਨੈਸ਼ਨਲ ਦੇ ਆਈ. ਪੀ. ਓ. ਤਹਿਤ 440 ਕਰੋੜ ਰੁਪਏ ਦੇ ਤਾਜ਼ਾ ਇਕੁਇਟੀ ਸ਼ੇਅਰ ਜਾਰੀ ਕੀਤੇ ਜਾਣੇ ਹਨ, ਜਦੋਂ ਕਿ ਪ੍ਰਮੋਟਰ ਤੇ ਮੌਜੂਦਾ ਸ਼ੇਅਰਧਾਰਕਾਂ ਵੱਲੋਂ 155,333,330 ਇਕੁਇਟੀ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ ਸ਼ਾਮਲ ਹੈ। ਇਕ ਲਾਟ ਲਈ ਨਿਵੇਸ਼ਕਾਂ ਨੂੰ ਘੱਟੋ-ਘੱਟ 14,850 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਇਸ਼ੂ ਵਿਚ 75 ਫ਼ੀਸਦੀ ਹਿੱਸਾ ਸੰਸਥਾਗਤ ਨਿਵੇਸ਼ਕਾਂ ਲਈ, 15 ਫ਼ੀਸਦੀ ਗੈਰ ਸੰਸਥਾਗਤ ਲਈ ਅਤੇ 10 ਫ਼ੀਸਦੀ ਰਿਟੇਲ ਨਿਵੇਸ਼ਕਾਂ ਲਈ ਰੱਖਿਆ ਗਿਆ ਹੈ। 5.50 ਲੱਖ ਸ਼ੇਅਰ ਕੰਪਨੀ ਨੇ ਆਪਣੇ ਕਰਮਚਾਰੀਆਂ ਲਈ ਰੱਖੇ ਹਨ। ਇਸ ਤੋਂ ਇਲਾਵਾ ਵਿੰਡਲਾਸ ਬਾਇਓਟੈੱਕ, ਕ੍ਰਿਸ਼ਣਾ ਡਾਇਗੌਨਿਸਟਕਸ, ਐਕਸਾਰੋ ਟਾਈਲਜ਼ ਦੇ ਵੀ ਆਈ. ਪੀ. ਓ. ਓਪਨ ਹੋ ਗਏ ਹਨ।
ਪੰਜਾਬ ਤੋਂ ਦਿੱਲੀ, ਸ਼੍ਰੀਨਗਰ, ਮੁੰਬਈ ਲਈ ਸਸਤੀ ਫਲਾਈਟ ਟਿਕਟ ਲੈਣ ਦਾ ਮੌਕਾ
NEXT STORY