ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ 915 ਰੁਪਏ ਤੋਂ ਸ਼ੁਰੂ ਟਿਕਟਾਂ ਵਿਚ ਹਵਾਈ ਯਾਤਰਾ ਕਰਨ ਦਾ ਮੌਕਾ ਦੇ ਰਹੀ ਹੈ। ਕੰਪਨੀ ਆਪਣੀ 15ਵੀਂ ਵਰ੍ਹੇਗੰਢ 'ਤੇ ਹਵਾਈ ਯਾਤਰੀਆਂ ਲਈ 3 ਦਿਨਾਂ ਦੀ ਵਿਸ਼ੇਸ਼ ਪੇਸ਼ਕਸ਼ ਲੈ ਕੇ ਆਈ ਹੈ। ਇਸ ਪੇਸ਼ਕਸ਼ ਤਹਿਤ ਟਿਕਟਾਂ ਦੀ ਵਿਕਰੀ 4 ਅਗਸਤ ਤੋਂ ਸ਼ੁਰੂ ਹੋ ਕੇ 6 ਅਗਸਤ ਤੱਕ ਚੱਲੇਗੀ। ਯਾਤਰੀ 1 ਸਤੰਬਰ, 2021 ਅਤੇ 26 ਮਾਰਚ, 2022 ਵਿਚਕਾਰ ਘਰੇਲੂ ਯਾਤਰਾ ਲਈ ਇਸ ਪੇਸ਼ਕਸ਼ ਦਾ ਫਾਇਦਾ ਉਠਾ ਸਕਦੇ ਹਨ।
Time for SALE-brations! Grab the best fares, pack your bags and make that much awaited trip happen. Book now https://t.co/i2TT16rSey #15YearsOfBeing6E #LetsIndiGo #Aviation pic.twitter.com/Enb8a6UpFV
— IndiGo (@IndiGo6E) August 4, 2021
ਜੇਕਰ ਤੁਹਾਡੇ ਕੋਲ ਐੱਚ. ਐੱਸ. ਬੀ. ਸੀ. ਕ੍ਰੈਡਿਟ ਕਾਰਡ ਹੈ ਤਾਂ ਤੁਹਾਨੂੰ ਵਾਧੂ 5 ਫ਼ੀਸਦੀ ਕੈਸ਼ਬੈਕ ਮਿਲੇਗਾ, ਜਿਸ ਦੀ ਵੱਧ ਤੋਂ ਵੱਧ 750 ਰੁਪਏ ਤੱਕ ਹੈ। ਇਹ ਕੈਸ਼ਬੈਕ ਘੱਟੋ-ਘੱਟ 3,000 ਰੁਪਏ ਦੀ ਟ੍ਰਾਂਜੈਕਸ਼ਨ 'ਤੇ ਹੀ ਮਿਲੇਗਾ। ਨਾਲ ਹੀ, ਕੰਪਨੀ ਫਾਸਟ ਫਾਰਵਰਡ, 6ਈ ਫਲੈਕਸ ਤੇ 6 ਈ ਬੈਗਪੋਰਟ ਸਮੇਤ 6ਈ ਐਡ-ਆਨ ਦੀ ਪੇਸ਼ਕਸ਼ ਕਰ ਰਹੀ ਹੈ। ਕਾਰ ਰੈਂਟਲ ਸੇਵਾ ਵੀ 315 ਰੁਪਏ ਵਿਚ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਇਲੈਕਟ੍ਰਿਕ ਗੱਡੀ ਲਈ ਨਹੀਂ ਲੱਗੀ ਰਜਿਸਟ੍ਰੇਸ਼ਨ ਫੀਸ, ਹੁਣ ਇੰਨੀ ਹੋਵੇਗੀ ਬਚਤ
ਪੰਜਾਬ ਤੋਂ ਫਲਾਈਟ ਟਿਕਟਾਂ-
ਇੰਡੀਗੋ ਵੱਲੋਂ ਅੰਮ੍ਰਿਤਸਰ ਤੋਂ ਸ਼੍ਰੀਨਗਰ, ਦਿੱਲੀ ਤੇ ਮੁੰਬਈ ਲਈ ਟਿਕਟਾਂ ਦੀ ਪੇਸ਼ਕਸ਼ 2015 ਰੁਪਏ ਤੋਂ ਲੈ ਕੇ 3,915 ਰੁਪਏ ਵਿਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਦਿੱਲੀ, ਜੈਪੁਰ, ਅਹਿਮਦਾਬਾਦ, ਸ਼੍ਰੀਨਗਰ, ਇੰਦੌਰ ਲਈ ਟਿਕਟਾਂ ਦੀ ਕੀਮਤ 1,115 ਰੁਪਏ ਤੋਂ ਸ਼ੁਰੂ ਹੋ ਕੇ 3,115 ਰੁਪਏ ਤੱਕ ਹਨ। ਹਾਲਾਂਕਿ, ਇਸ ਲਈ ਕੰਪਨੀ ਦੀਆਂ ਕੁਝ ਸ਼ਰਤਾਂ ਹਨ, ਜਿਸ ਬਾਰੇ ਤੁਸੀਂ ਇੰਡੀਗੋ ਦੀ ਆਪਣੀ ਵੈੱਬਸਾਈਟ 'ਤੇ ਜਾ ਕੇ ਜਾਣ ਸਕਦੇ ਹੋ।
ਇਹ ਵੀ ਪੜ੍ਹੋ- ਕਿਸਾਨਾਂ ਲਈ ਖ਼ੁਸ਼ਖ਼ਬਰੀ, ਇਸ ਤਾਰੀਖ਼ ਨੂੰ ਖਾਤੇ 'ਚ ਪੈਣ ਜਾ ਰਹੇ ਨੇ 2,000 ਰੁ:
SBI ਦੇ Q1FY22 ਨਤੀਜੇ ਤੋਂ ਨਿਵੇਸ਼ਕ ਬਾਗੋਬਾਗ, ਨਵੀਂ ਉਚਾਈ 'ਤੇ ਸਟਾਕਸ
NEXT STORY