ਨਵੀਂ ਦਿੱਲੀ—ਸਿਵਲ ਐਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀ. ਜੀ. ਸੀ. ਏ.) ਨੇ ਜੈੱਟ ਏਅਰਵੇਜ਼ ਦੇ 7 ਬੋਇੰਗ 737-800 ਜਹਾਜ਼ਾਂ ਦਾ ਰਜਿਸਟ੍ਰੇਸ਼ਨ ਰੱਦ ਕਰਨ ਦਾ ਐਲਾਨ ਕੀਤਾ। ਇਸ ਨਾਲ ਇਨ੍ਹਾਂ ਜਹਾਜ਼ਾਂ ਨੂੰ ਪੱਟੇ ਯਾਨੀ ਲੀਜ਼ 'ਤੇ ਦੇਣ ਵਾਲੀਆਂ ਕੰਪਨੀਆਂ ਇਨ੍ਹਾਂ ਨੂੰ ਦੇਸ਼ ਤੋਂ ਬਾਹਰ ਲੈ ਜਾ ਸਕਣਗੀਆਂ ਅਤੇ ਕਿਸੇ ਹੋਰ ਏਅਰਲਾਈਨ ਨੂੰ ਪੱਟੇ 'ਤੇ ਦੇ ਸਕਣਗੀਆਂ। ਪਿਛਲੇ ਕੁੱਝ ਹਫਤਿਆਂ ਦੌਰਾਨ ਪੱਟੇ 'ਤੇ ਜਹਾਜ਼ ਦੇਣ ਵਾਲੀਆਂ ਕੰਪਨੀਆਂ ਨੂੰ ਭੁਗਤਾਨ ਨਾ ਕਰਨ ਦੀ ਵਜ੍ਹਾ ਨਾਲ ਜੈੱਟ ਏਅਰਵੇਜ਼ ਨੂੰ ਆਪਣੇ ਕਈ ਜਹਾਜ਼ ਖੜ੍ਹੇ ਕਰਨੇ ਪਏ ਹਨ। ਏਅਰਲਾਈਨ ਦੇ ਬੇੜੇ 'ਚ 119 ਜਹਾਜ਼ ਹਨ। ਡੀ. ਜੀ. ਸੀ. ਏ. ਨੇ ਆਪਣੀ ਵੈਬਸਾਈਟ 'ਤੇ ਪਾਈ ਸੂਚਨਾ 'ਚ ਕਿਹਾ ਹੈ ਕਿ ਜਿਨ੍ਹਾਂ 7 ਬੋਇੰਗ ਜਹਾਜ਼ਾਂ ਦਾ ਰਜਿਸਟ੍ਰੇਸ਼ਨ ਰੱਦ ਕੀਤਾ ਗਿਆ ਹੈ, ਉਹ ਕਰਾਲੀ ਐਵੀਏਸ਼ਨ, ਮਾਰਦਲ ਐਵੀਏਸ਼ਨ, ਏਲਨਵੁਡ ਏਅਰਕਰਾਫਟ ਲੀਜ਼ਿੰਗ, ਡੰਗਾਰਵਨ ਏਅਰਕਰਾਫਟ ਲੀਜ਼ਿੰਗ, ਏਲਫਿਨ ਏਅਰਕਰਾਫਟ ਲੀਜ਼ਿਗ, ਕਾਰਲੋ ਏਅਰਕਰਾਫਟ ਲੀਜ਼ਿੰਗ ਤੇ ਬੈਲੀਹਾਊਨਿਸ ਏਅਰਕਰਾਫਟ ਲੀਜ਼ਿੰਗ ਦੇ ਹਨ।
TV ਦਾ ਸ਼ੌਂਕ ਪਾ ਸਕਦੈ ਤੁਹਾਡੀ ਜੇਬ 'ਤੇ ਹੋਰ ਬੋਝ
NEXT STORY