ਮੁੰਬਈ – ਮਹਾਰਾਸ਼ਟਰ ਦੇ ਕੋਂਕਣ ਖੇਤਰ ਦੇ ਸਿੰਧੂਦੁਰਗ ਹਵਾਈ ਅੱਡੇ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਤੋਂ ‘ਹਵਾਈ ਅੱਡਾ’ ਲਾਈਸੈਂਸ ਮਿਲ ਗਿਆ ਹੈ। ਇਸ ਨਾਲ ਇਸ ਹਵਾਈ ਅੱਡੇ ਤੋਂ ਕਮਰਸ਼ੀਅਲ ਉਡਾਣਾਂ ਦੀ ਆਪ੍ਰੇਟਿੰਗ ਦਾ ਰਾਹ ਪੱਧਰਾ ਹੋ ਗਿਆ ਹੈ। ਕੇਂਦਰੀ ਮੰਤਰੀ ਨਾਰਾਇਣ ਰਾਣੇ ਨੇ 7 ਸਤੰਬਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਚਿਪੀ ਹਵਾਈ ਅੱਡੇ ਦਾ ਉਦਘਾਟਨ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ 9 ਅਕਤੂਬਰ ਨੂੰ ਕਰਨਗੇ। ਇਸ ਤੋਂ ਪਹਿਲਾਂ ਸੂਬੇ ’ਚ ਸੱਤਾਧਾਰੀ ਸ਼ਿਵਸੈਨਾ ਨੇ ਮੁੱਖ ਮੰਤਰੀ ਊਧਵ ਠਾਕਰੇ ਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਚਿਪੀ ’ਚ ਬਣਿਆ ਇਹ ਪਹਿਲਾ ਗ੍ਰੀਨ ਏਅਰਪੋਰਟ ਹੈ। ਇਸ ’ਤੇ 800 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਹਵਾਈ ਅੱਡੇ ਦਾ ਵਿਕਾਸ ਕਰਨ ਵਾਲੀ ਕੰਪਨੀ ਆਈ. ਆਰ. ਬੀ. ਸਿੰਧੂਦੁਰਗ ਏਅਰਪੋਰਟ ਪ੍ਰਾਈਵੇਟ ਲਿਮ. ਨੇ ਕਿਹਾ ਕਿ ਇਸ ਨਾਲ ਖੇਤਰ ਦੀ ਆਰਥਿਕ ਸਥਿਤੀ ’ਚ ਸੁਧਾਰ ਹੋਵੇਗਾ। ਹਵਾਈ ਅੱਡੇ ਨਾਲ ਖੇਤਰ ’ਚ ਰੋਜ਼ਗਾਰ ਅਤੇ ਸਵੈ-ਉੱਦਮਿਤਾ ਦੇ ਕਾਫੀ ਮੌਕੇ ਮੁਹੱਈਆ ਹੋਣਗੇ। ਬਿਆਨ ’ਚ ਕਿਹਾ ਗਿਆ ਹੈ ਕਿ 2500 ਮੀਟਰ ਲੰਮੀ ਹਵਾਈ ਪੱਟੀ ਨਾਲ ਇਸ ਹਵਾਈ ਅੱਡੇ ’ਚ ਪੀਕ ਆਵਰਸ ’ਚ 200 ਮੁਸਾਫਰ ਰਵਾਨਾ ਹੋ ਸਕਣਗੇ ਅਤੇ 200 ਉੱਤਰ ਸਕਣਗੇ।
ਇਹ ਵੀ ਪੜ੍ਹੋ - ਰਾਜਪਾਲ ਨੇ ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਅਸਤੀਫ਼ਾ ਕੀਤਾ ਸਵੀਕਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫਲੈਕਸੀ ਇੰਜਣ ਨਾਲ ਘਟੇਗੀ ਪੈਟਰੋਲ-ਡੀਜ਼ਲ ਦੀ ਦਰਾਮਦ, ਵਧੇਗੀ ਕਿਸਾਨਾਂ ਦੀ ਆਮਦਨ
NEXT STORY