ਨਵੀਂ ਦਿੱਲੀ— ਨਕਦੀ ਸੰਕਟ ਦਾ ਸਾਹਮਣਾ ਕਰ ਰਹੀ 'ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ (ਡੀ. ਐੱਚ. ਐੱਫ. ਐੱਲ.)' ਨੇ ਫਿਲਹਾਲ ਲਈ ਨਵਾਂ ਖਾਤਾ ਖੋਲ੍ਹਣ ਤੇ ਸਮੇਂ ਤੋਂ ਪਹਿਲਾਂ ਪੈਸੇ ਕਢਾਉਣ 'ਤੇ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਨੇ ਸਕੀਮ ਦਾ ਨਵੀਨੀਕਰਨ ਕਰਨਾ ਸੀ ਉਨ੍ਹਾਂ ਨੂੰ ਵੀ ਹੁਣ ਇੰਤਜ਼ਾਰ 'ਚ ਬੈਠਣਾ ਹੋਵੇਗਾ। ਕੰਪਨੀ ਨਕਦੀ ਦੀ ਤੰਗੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ।
ਹਾਲ ਹੀ 'ਚ ਬ੍ਰਿਕਵਰਕ ਰੇਂਟਿੰਗਸ ਨੇ ਡੀ. ਐੱਚ. ਐੱਫ. ਐੱਲ. ਦੇ ਫਿਕਸਡ ਡਿਪਾਜ਼ਿਟ ਪ੍ਰੋਗਰਾਮ ਦੀ ਰੇਟਿੰਗ ‘AA- ਤੋਂ ਘਟਾ ਕੇ BBB ਕਰ ਦਿੱਤੀ ਹੈ। BBB ਨੂੰ ਇਕ ਗੈਰ-ਨਿਵੇਸ਼ ਗ੍ਰੇਡ ਰੇਟਿੰਗ ਮੰਨਿਆ ਜਾਂਦਾ ਹੈ। ਨੈਸ਼ਨਲ ਹਾਊਸਿੰਗ ਬੈਂਕ (ਐੱਨ. ਐੱਚ.ਬੀ.) ਦੇ ਨਿਯਮਾਂ ਮੁਤਾਬਕ, ਅਜਿਹੀਆਂ ਕੰਪਨੀਆਂ ਨੂੰ ਨਿਵੇਸ਼ਕਾਂ ਕੋਲੋਂ ਡਿਪਾਜ਼ਿਟ ਲੈਣ ਦੀ ਇਜਾਜ਼ਤ ਨਹੀਂ ਹੁੰਦੀ। ਇਸ ਲਈ, ਕੰਪਨੀ ਨਵਾਂ ਪੈਸਾ ਨਹੀਂ ਲੈ ਸਕਦੀ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਅਚਨਚੇਤ ਡਿਪਾਜ਼ਿਟ ਦੀ ਵਾਪਸੀ ਵੀ ਸੰਭਵ ਨਹੀਂ ਹੈ।
ਹਾਲਾਂਕਿ, ਮੈਡੀਕਲ ਜਾਂ ਗੰਭੀਰ ਸਥਿਤੀ 'ਚ ਕਿਸੇ ਨੂੰ ਸਮੇਂ ਤੋਂ ਪਹਿਲਾਂ ਪੈਸੇ ਕਢਾਉਣੇ ਹਨ ਤਾਂ ਉਹ ਜ਼ਰੂਰੀ ਦਸਤਾਵੇਜ਼ਾਂ ਨਾਲ ਅਪਲਾਈ ਕਰ ਸਕਦਾ ਹੈ। ਰਿਪੋਰਟਾਂ ਮੁਤਾਬਕ, ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਤੇ ਉਸ ਕੋਲ ਫਿਕਸਡ ਡਿਪਾਜ਼ਿਟ 'ਚ ਲਗਭਗ 10,000 ਕਰੋੜ ਰੁਪਏ ਹਨ, ਜੋ ਉਸ ਦੀ ਕੁੱਲ ਦੇਣਦਾਰੀ ਦਾ 10 ਫੀਸਦੀ ਹੈ।ਉੱਥੇ ਹੀ, ਕੰਪਨੀ ਨੇ ਕਿਹਾ ਕਿ ਉਹ ਸਾਰੀ ਦੇਣਾਦਾਰੀ ਚੁਕਾਉਣ ਲਈ ਵਚਨਬੱਧ ਹੈ ਤੇ ਇਕ ਦਿਨ ਦੀ ਦੇਰੀ ਬਿਨਾਂ ਸਤੰਬਰ 2018 ਤੋਂ ਲਗਭਗ 30 ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਚੁਕਾ ਕੇ ਉਸ ਨੇ ਇਹ ਸਾਬਤ ਕੀਤਾ ਹੈ।
ਹੁਣ ਵਿਦੇਸ਼ਾਂ 'ਚ ਦੌੜੇਗੀ ਵੰਦੇ ਭਾਰਤ, ਮਿਲ ਰਹੇ ਆਰਡਰ
NEXT STORY