ਨਵੀਂ ਦਿੱਲੀ—ਜੇਕਰ ਕੋਈ ਡੀਜ਼ਲ ਕਾਰ ਖਰੀਦਣਾ ਚਾਹੁੰਦਾ ਹੈ ਤਾਂ ਉਸ ਲਈ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ ਹੈ | ਬੀ.ਐੱਸ6 ਉਤਸਰਜਨ ਮਾਨਦੰਡਾਂ ਦੇ 1 ਅਪ੍ਰੈਲ 2020 ਤੋਂ ਪ੍ਰਭਾਵੀ ਹੋਣ ਤੋਂ ਪਹਿਲਾਂ ਯਾਤਰੀ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਪੂਰਾ ਜ਼ੋਰ ਲਗਾ ਕੇ ਕੋਸ਼ਿਸ਼ ਕਰ ਰਹੀਆਂ ਹਨ | ਸਖਤ ਉਤਸਰਜਨ ਮਾਨਦੰਡਾਂ ਦੇ ਅਨੁਪਾਲਨ ਦੇ ਨਾਲ ਹੀ ਡੀਜ਼ਲ ਮਾਡਲਾਂ ਦੀਆਂ ਕੀਮਤਾਂ 'ਚ 8 ਤੋਂ 15 ਫੀਸਦੀ ਦਾ ਵਾਧਾ ਹੋ ਸਕਦਾ ਹੈ | ਇੰਜਣ ਦੇ ਆਕਾਰ ਅਤੇ ਬਾਡੀ ਪ੍ਰਕਾਰ ਦੇ ਆਧਾਰ 'ਤੇ ਡੀਜ਼ਲ ਅਤੇ ਪੈਟਰੋਲ ਵਾਹਨਾਂ ਦੀ ਖਰੀਦ ਲਾਗਤ 'ਚ ਅੰਤਰ 1.10 ਲੱਖ ਰੁਪਏ ਤੋਂ 1.15 ਲੱਖ ਰੁਪਏ ਦੇ ਵਿਚਕਾਰ ਹੈ ਜੋ ਨਵੇਂ ਉਤਸਰਜਨ ਮਾਨਦੰਡਾਂ ਦੇ ਲਾਗੂ ਹੋਣ 'ਤੇ 1.70 ਲੱਖ ਰੁਪਏ ਦੇ ਦਾਅਰੇ 'ਚ ਪਹੁੰਚ ਸਕਦਾ ਹੈ | ਡੀਜ਼ਲ ਵਾਹਨਾਂ ਦੇ ਖਰੀਦਾਰ ਬਨਾਵਟ ਅਤੇ ਮਾਡਲ ਦੇ ਆਧਾਰ 'ਤੇ ਤਮਾਮ ਫਾਇਦੇ ਹਾਸਲ ਕਰ ਸਕਦੇ ਹਨ ਜਿਵੇਂ ਕਿ ਬਹੁਤ ਜ਼ਿਆਦਾ ਵਿਨਿਯਮ ਬੋਨਸ, ਨਕਦ ਛੋਟ ਅਤੇ ਵਾਰੰਟੀ 'ਚ ਵਿਸਤਾਰ ਆਦਿ | ਵਾਹਨ ਕੰਪਨੀਆਂ ਇਹ ਪੇਸ਼ਕਸ਼ ਅਜਿਹੇ ਸਮੇਂ 'ਚ ਕਰ ਰਹੀਆਂ ਹਨ ਜਦੋਂ ਵਾਹਨ ਉਦਯੋਗ ਸਭ ਤੋਂ ਖਰਾਬ ਦੌਰ ਅਤੇ ਲੰਬੇ ਸਮੇਂ ਦੀ ਮੰਦੀ ਨਾਲ ਜੂਝ ਰਿਹਾ ਹੈ | ਭਾਰਤ 'ਚ ਵਾਹਨਾਂ ਦੀ ਵਿਕਰੀ ਪਿਛਲੇ 13 ਮਹੀਨਿਆਂ ਤੋਂ ਲਗਾਤਾਰ ਘੱਟ ਰਹੀ ਹੈ | ਕੰਪਨੀਆਂ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ ਤਿਓਹਾਰੀ ਸੀਜ਼ਨ ਦੇ ਦੌਰਾਨ ਵਿਕਰੀ ਨੂੰ ਰਫਤਾਰ ਮਿਲੇਗੀ ਜਿਸ ਨਾਲ ਗਿਰਾਵਟ ਦਾ ਦੌਰ ਰੁਕੇਗਾ | ਦੋ ਮਹੀਨੇ ਦਾ ਤਿਓਹਾਰੀ ਸੀਜ਼ਨ ਗਣੇਸ਼ ਚਤੁਰਥੀ ਦੇ ਨਾਲ ਸੋਮਵਾਰ ਨੂੰ ਸ਼ੁਰੂ ਹੋ ਚੁੱਕਾ ਹੈ |
ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਬੀ.ਐੱਸ.4 ਡੀਜ਼ਲ ਕਾਰ ਖਰੀਦਣ ਲਈ ਇਹ ਸਭ ਤੋਂ ਚੰਗਾ ਸਮਾਂ ਹੈ | ਮਹਿੰਦਰਾ ਐਾਡ ਮਹਿੰਦਰਾ ਦੇ ਪ੍ਰਧਾਨ ਰਾਜਨ ਵਢੇਰਾ ਨੇ ਵੀ ਇਸ 'ਤੇ ਸਹਿਮਤੀ ਜਤਾਈ ਹੈ |
ਹੁਣ ਮਾਇਨਿੰਗ ਖੇਤਰ 'ਚ ਵੀ ਜਾ ਸਕਦੀਆਂ ਹਨ 2,60,000 ਨੌਕਰੀਆਂ
NEXT STORY