ਮੁੰਬਈ — ਅਗਲੇ ਸਾਲ ਮਾਰਚ ਤੱਕ ਵਪਾਰਕ ਖਨਿਜ ਖਾਨਾਂ ਦੀ ਲੀਜ਼ ਦੀ ਮਿਆਦ ਦੇ ਪੂਰਾ(ਖਤਮ) ਹੋਣ ਨਾਲ 2,60,000 ਉਨ੍ਹਾਂ ਲੋਕਾਂ ਦੀਆਂ ਨੌਕਰੀਆਂ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ ਜਿਹੜੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਸੈਕਟਰ ਨਾਲ ਜੁੜੇ ਹੋਏ ਹਨ। ਇਹ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਆਪਣੇ 40 ਸਾਲਾਂ ਤੋਂ ਵੱਧ ਸਮੇਂ ਦੇ ਸਭ ਤੋਂ ਵੱਡੇ ਰੁਜ਼ਗਾਰ ਸੰਕਟ 'ਚੋਂ ਲੰਘ ਰਿਹਾ ਹੈ। ਨੈਸ਼ਨਲ ਨਮੂਨਾ ਸਰਵੇਖਣ ਸੰਗਠਨ (ਐਨ.ਐਸ.ਐਸ.ਓ.) ਦੇ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦੀ ਦਰ ਸਾਲ 2011-12 ਦੀ 2.2 ਪ੍ਰਤੀਸ਼ਤ ਤੋਂ ਵਧ ਕੇ 2017-18 ਵਿਚ 6.1 ਪ੍ਰਤੀਸ਼ਤ ਹੋ ਗਈ ਹੈ ਅਤੇ ਟਾਸਕਫੋਰਸ ਦੀ ਗਿਣਤੀ ਘਟ ਕੇ 3.7 ਕਰੋੜ ਰਹਿ ਗਈ ਹੈ। ਇਸ ਮਿਆਦ ਦੌਰਾਨ ਲੇਬਰ ਫੋਰਸ ਦੀ ਸ਼ੇਅਰ ਰੇਟ 55.9 ਪ੍ਰਤੀਸ਼ਤ ਤੋਂ ਹੇਠਾਂ 49.8 ਪ੍ਰਤੀਸ਼ਤ ਤੱਕ ਆ ਗਈ ਹੈ।
ਫੈਡਰੇਸ਼ਨ ਆਫ ਇੰਡੀਅਨ ਮਿਨਰਲ ਐਂਟਰਪ੍ਰਾਈਜਜ਼ (ਐਫ.ਆਈ.ਐੱਮ.ਆਈ.) ਮੁਤਾਬਕ 329 ਮਾਈਨਿੰਗ ਲੀਜ਼ ਦੀ ਮਿਆਦ 31 ਮਾਰਚ ਨੂੰ ਖ਼ਤਮ ਹੋਣ ਵਾਲੀ ਹੈ ਜਿਸ ਕਾਰਨ 2,64,000 ਨੌਕਰੀਆਂ ਦੇ ਵਜੂਦ 'ਤੇ ਖਤਰਾ ਪੈਦਾ ਹੋ ਗਿਆ ਹੈ। ਲੀਜ ਦੀ ਮਿਆਦ ਪੂਰੀ ਹੋਣ ਵਾਲੀਆਂ ਖਾਨਾਂ ਦੀ ਸੂਚੀ 'ਚ 48 ਖਾਨਾਂ ਹਨ, ਜਿਨ੍ਹਾਂ ਦੇ ਬੰਦ ਹੋਣ ਨਾਲ 60 ਮਿਲੀਅਨ ਟਨ ਕੱਚੇ ਮਾਲ ਦੀ ਸਪਲਾਈ ਠੱਪ ਹੋ ਜਾਵੇਗੀ, ਜਿਸ ਵਿੱਚੋਂ ਲੋਹੇ ਦੀ ਮਾਈਨਿੰਗ ਪ੍ਰਮੁੱਖ ਹੈ। ਮਾਈਨਿੰਗ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਉੜੀਸਾ, ਝਾਰਖੰਡ, ਗੋਆ ਅਤੇ ਕਰਨਾਟਕ ਦੇ 200,000 ਲੋਕਾਂ ਦੀ ਰੋਜ਼ੀ ਰੋਟੀ ਖੋਹੀ ਜਾ ਚੁੱਕੀ ਹੈ ਜਿਹੜੇ ਕਿ ਸਿੱਧੇ ਤੌਰ 'ਤੇ ਮਾਈਨਿੰਗ ਖੇਤਰ ਨਾਲ ਜੁੜੇ ਸਨ। ਇਸ ਆਦੇਸ਼ ਨੇ ਇਸ ਖੇਤਰ ਨਾਲ ਜੁੜੇ 10 ਗੁਣਾਂ ਲੋਕਾਂ 'ਤੇ ਅਸਿੱਧੇ ਤੌਰ ਤੇ ਅਸਰ ਪਾਇਆ ਹੈ। ਅਦਾਲਤ ਦੇ ਆਦੇਸ਼ ਤੋਂ ਬਾਅਦ ਗੋਆ 'ਚ ਮਾਈਨਿੰਗ ਬੰਦ ਹੋ ਗਈ ਹੈ ਜਦੋਂਕਿ ਕਰਨਾਟਕ, ਓਡੀਸ਼ਾ ਅਤੇ ਝਾਰਖੰਡ 'ਚ ਕੰਮ ਦੀ ਰਫਤਾਰ ਸੁਸਤ ਹੋ ਗਈ ਹੈ।
ਇਸ ਸਾਲ ਸੋਨੇ 'ਚ 24.64% ਅਤੇ ਚਾਂਦੀ 'ਚ 25.46% ਤੱਕ ਆਈ ਗਿਰਾਵਟ
NEXT STORY