ਨਵੀਂ ਦਿੱਲੀ— ਆਟੋ ਸੈਕਟਰ ਲਈ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਤੋਂ ਲੋਨ ਲੈਣਾ ਮੁਸ਼ਕਿਲ ਹੋ ਗਿਆ ਹੈ। ਐੱਸ. ਬੀ. ਆਈ. ਨੇ ਹੁੰਡਈ ਕਾਰ ਅਤੇ ਦੂਜੇ ਵਾਹਨ ਡੀਲਰਸ ਲਈ ਲੋਨ ਲੈਣ ਦੇ ਮਾਪਦੰਡ ਸਖਤ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸੁਸਤ ਆਟੋ ਵਿਕਰੀ ਨੂੰ ਵੇਖਦੇ ਹੋਏ ਬੈਂਕ ਜ਼ਿਆਦਾ ਮਾਰਜਨ ਦੀ ਮੰਗ ਕਰ ਰਿਹਾ ਹੈ, ਇਹੀ ਵਜ੍ਹਾ ਹੈ ਕਿ ਬੈਂਕ ਨੇ ਨਿਯਮਾਂ ’ਚ ਬਦਲਾਅ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਸੈਕਟਰ ’ਚ ‘ਵਧਦੇ ਸਟਰੈਸ’ ਦੀ ਵਜ੍ਹਾ ਨਾਲ ਉਸ ਨੂੰ ਆਪਣੀ ਉਧਾਰ ਦੇਣ ਦੀਆਂ ਸ਼ਰਤਾਂ ਦੀ ਸਮੀਖਿਆ ਕਰਨੀ ਪੈ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਹੁੰਡਈ ਮੋਟਰਸ ਦੇ ਮੈਨੇਜਿੰਗ ਡਾਇਰੈਕਟਰ ਐੱਸ. ਐੱਸ. ਕਿਮ ਨੇ ਐੱਸ. ਬੀ. ਆਈ. ਦੇ ਮੈਨੇਜਿੰਗ ਡਾਇਰੈਕਟਰ ਪੀ. ਕੇ. ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਰਣਨੀਤੀ ਦੇ ਬਾਰੇ ਗੱਲ ਕੀਤੀ। ਸੂਤਰਾਂ ਮੁਤਾਬਕ ਕਿਮ ਨੇ ਕਿਹਾ ਕਿ ਬਾਜ਼ਾਰ ’ਚ ਨਵੇਂ ਲਾਂਚੇਜ ਦੀ ਚੰਗੀ ਡਿਮਾਂਡ ਹੈ।
ਡੀਲਰਸ ਨੂੰ ਦੇਣੀ ਹੋਵੇਗੀ 25 ਫੀਸਦੀ ਵਾਧੂ ਸਕਿਓਰਿਟੀ
ਮੰਨਿਆ ਜਾ ਰਿਹਾ ਹੈ ਕਿ ਕਈ ਨਵੇਂ ਡੀਲਰਸ ਦੀ ਖੁੰਝ ਤੋਂ ਬਾਅਦ ਬੈਂਕ ਆਪਣੀ ਇਨਵੈਂਟਰੀ ਫੰਡਿੰਗ ਐਕਸਪੋਜ਼ਰ ਦੀ ਸਮੀਖਿਆ ’ਚ ਲੱਗਾ ਹੈ, ਜਿਸ ’ਚ ਸਕਿਓਰਿਟਾਈਜ਼ੇਸ਼ਨ ਐਂਡ ਰਿਕੰਸਟਰੱਕਸ਼ਨ ਆਫ ਫਾਈਨਾਂਸ਼ੀਅਲ ਏਸੈੱਟਸ ਐਂਡ ਇਨਫੋਰਸਮੈਂਟ ਆਫ ਸਕਿਓਰਿਟੀਜ਼ ਇੰਟਰਸਟ ਐਕਟ, 2002 ਤਹਿਤ ਕਾਰਵਾਈ ਕੀਤੀ ਗਈ ਹੈ। ਇਹ ਐਕਟ ਕਰਜ਼ਾ ਦੇਣ ਵਾਲੇ ਨੂੰ ਏਸੈੱਟਸ ਨੂੰ ਜ਼ਬਤ ਕਰਨ ਦਾ ਅਧਿਕਾਰ ਦਿੰਦਾ ਹੈ। ਹੁਣ ਡੀਲਰਸ ਨੂੰ 25 ਫੀਸਦੀ ਵਾਧੂ ਸਕਿਓਰਿਟੀ ਦੇਣੀ ਹੋਵੇਗੀ। ਇਸ ’ਚ ਉਹ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪਹਿਲਾਂ ਹੀ ਫਾਈਨਾਂਸਿੰਗ ਦਾ ਫਾਇਦਾ ਚੁੱਕਿਆ ਹੈ।
ਸਸਤਾ ਹੋਇਆ ਬਿਨਾਂ ਸਬਸਿਡੀ ਵਾਲਾ LPG ਸਿਲੰਡਰ, ਨਵੀਂ ਕੀਮਤਾਂ ਲਾਗੂ
NEXT STORY