ਨਵੀਂ ਦਿੱਲੀ (ਭਾਸ਼ਾ) - ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਲ 2024 'ਚ 25 ਹੋਰ ਹਵਾਈ ਅੱਡਿਆਂ 'ਤੇ ਡਿਜੀ ਯਾਤਰਾ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ। ਵਰਤਮਾਨ ਵਿੱਚ ਘਰੇਲੂ ਯਾਤਰੀਆਂ ਦੇ ਲਈ ਇਹ ਸਹੂਲਤ 13 ਹਵਾਈ ਅੱਡਿਆਂ 'ਤੇ ਉਪਲਬਧ ਹੋਵੇਗੀ। ਡਿਜੀ ਯਾਤਰਾ ਫੇਸ਼ੀਅਲ ਰਿਕਗਨਾਈਜ਼ੇਸ਼ਨ ਟੈਕਨਾਲੋਜੀ (ਐੱਫਆਰਟੀ) ਦੇ ਰਾਹੀਂ ਹਵਾਈ ਅੱਡਿਆਂ 'ਤੇ ਵੱਖ-ਵੱਖ ਜਾਂਚ ਬਿੰਦੂਆਂ 'ਤੇ ਯਾਤਰੀਆਂ ਦੀ ਸੰਪਰਕ ਰਹਿਤ ਅਤੇ ਸਹਿਜ ਆਵਾਜਾਈ ਨੂੰ ਯਕੀਨੀ ਬਣਾਉਂਦੀ ਹੈ।
ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ
ਇਸ ਦੇ ਨਾਲ ਹੀ ਹਵਾਬਾਜ਼ੀ ਮੰਤਰੀ ਸਿੰਧੀਆ ਨੇ ਕਿਹਾ ਕਿ ਡਿਜੀ ਯਾਤਰੀ ਦੀ ਸਹੂਲਤ ਪਹਿਲੇ ਚਰਣ ਵਿੱਚ 14 ਹਵਾਈ ਅੱਡਿਆਂ 'ਤੇ ਅਤੇ ਅਗਲੇ ਸਾਲ ਦੂਜੇ ਚਰਣ ਵਿੱਚ 11 ਹਵਾਈ ਅੱਡਿਆਂ 'ਤੇ ਉਪਲਬਧ ਕਰਵਾਈ ਜਾਵੇਗੀ। ਉਹਨਾਂ ਨੇ ਕਿਹਾ ਕਿ 2-24 ਦੇ ਅੰਤ ਤੱਕ ਡਿਜੀ ਯਾਤਰਾ ਸਹੂਲਤ 25 ਹੋਰ ਹਵਾਈ ਅੱਡਿਆਂ 'ਤੇ ਉਪਲਬਧ ਹੋਵੇਗੀ। ਇਸ ਨਾਲ ਡਿਜੀ ਯਾਤਰਾ ਸਹੂਲਤ ਵਾਲੇ ਹਵਾਈ ਅੱਡਿਆਂ ਦੀ ਕੁੱਲ ਗਿਣਤੀ ਵੱਧ ਕੇ 38 ਹੋ ਜਾਵੇਗੀ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਪ੍ਰੈਲ-ਨਵੰਬਰ 'ਚ ਸ਼ੁੱਧ ਪ੍ਰਤੱਖ ਟੈਕਸ ਕੁਲੈਕਸ਼ਨ 23.4 ਫੀਸਦੀ ਵਧ ਕੇ ਹੋਇਆ 10.64 ਲੱਖ ਕਰੋੜ ਰੁਪਏ
NEXT STORY