ਬਿਜ਼ਨੈੱਸ ਡੈਸਕ : ਮੌਜੂਦਾ ਵਿੱਤੀ ਸਾਲ (2024-25) ਵਿੱਚ ਪ੍ਰਤੱਖ ਟੈਕਸ ਕੁਲੈਕਸ਼ਨ 22.07 ਲੱਖ ਕਰੋੜ ਰੁਪਏ ਦੇ ਟੀਚੇ ਤੋਂ ਵੱਧ ਹੋਣ ਦੀ ਉਮੀਦ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਦੇ ਚੇਅਰਮੈਨ ਰਵੀ ਅਗਰਵਾਲ ਨੇ ਇਹ ਅਨੁਮਾਨ ਪ੍ਰਗਟ ਕੀਤਾ ਹੈ। ਅਗਰਵਾਲ ਨੇ ਕਿਹਾ ਕਿ ਜਿਨ੍ਹਾਂ ਟੈਕਸਦਾਤਾਵਾਂ ਨੇ ਆਪਣੇ ਇਨਕਮ ਟੈਕਸ ਰਿਟਰਨਾਂ ਵਿੱਚ ਵਿਦੇਸ਼ੀ ਆਮਦਨ ਜਾਂ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ ਹੈ, ਉਨ੍ਹਾਂ ਕੋਲ ਵਿੱਤੀ ਸਾਲ 2023-24 ਲਈ ਆਪਣੀਆਂ ਸੋਧੀਆਂ ਰਿਟਰਨ ਭਰਨ ਲਈ 31 ਦਸੰਬਰ ਤੱਕ ਦਾ ਸਮਾਂ ਹੈ। ਟੈਕਸ ਵਿਭਾਗ ਉਨ੍ਹਾਂ ਟੈਕਸਦਾਤਿਆਂ ਨੂੰ ਐੱਸਐੱਮਐੱਸ ਅਤੇ ਈ-ਮੇਲ ਭੇਜ ਰਿਹਾ ਹੈ, ਜਿਨ੍ਹਾਂ ਨੇ ਉੱਚ-ਮੁੱਲ ਵਾਲੀ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ - ਸਟੇਜ 'ਤੇ ਸੀਟ ਨਾ ਮਿਲਣ 'ਤੇ ਭੜਕੇ ਭਾਜਪਾ ਵਿਧਾਇਕ, ਗੁੱਸੇ 'ਚ ਲਾਲ ਹੋਏ ਨੇ ਕਿਹਾ...
ਹਾਲਾਂਕਿ, ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਟੈਕਸਦਾਤਾਵਾਂ ਨੂੰ ਅਜਿਹੇ ਐੱਸਐੱਮਐੱਸ ਅਤੇ ਈ-ਮੇਲ ਭੇਜੇ ਗਏ ਹਨ। ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (ਆਈ.ਆਈ.ਟੀ.ਐੱਫ.) 'ਚ ਟੈਕਸਪੇਅਰਜ਼ ਲੌਂਜ ਦਾ ਉਦਘਾਟਨ ਕਰਦੇ ਹੋਏ, ਅਗਰਵਾਲ ਨੇ ਇਹ ਵੀ ਕਿਹਾ ਕਿ ਭਾਸ਼ਾ ਨੂੰ ਸਰਲ ਅਤੇ ਆਸਾਨ ਬਣਾਉਣ ਲਈ ਇਨਕਮ ਟੈਕਸ ਐਕਟ ਦੀ ਸਮੀਖਿਆ ਦੇ ਸੰਬੰਧ 'ਚ 6,000 ਤੋਂ ਜ਼ਿਆਦਾ ਸੁਝਾਅ ਪ੍ਰਾਪਤ ਹੋਏ ਹਨ। ਅਗਰਵਾਲ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਅਸੀਂ ਟੈਕਸ ਵਸੂਲੀ ਦੇ ਬਜਟ ਟੀਚੇ ਨੂੰ ਪਾਰ ਕਰ ਲਵਾਂਗੇ। ਕੰਪਨੀ ਅਤੇ ਨਿੱਜੀ ਟੈਕਸਾਂ ਸਮੇਤ ਹੋਰ ਟੈਕਸ ਸੰਗ੍ਰਹਿ ਵਧੇ ਹਨ।''
ਇਹ ਵੀ ਪੜ੍ਹੋ - Air India ਦੇ ਪਾਇਲਟ ਦਾ ਹੈਰਾਨੀਜਨਕ ਕਾਰਾ: ਏਅਰਪੋਰਟ 'ਤੇ 9 ਘੰਟੇ ਫਸੇ ਰਹੇ 180 ਯਾਤਰੀ
ਸੀਬੀਡੀਟੀ ਦੇ ਤਾਜ਼ਾ ਟੈਕਸ ਸੰਗ੍ਰਹਿ ਦੇ ਅੰਕੜਿਆਂ ਅਨੁਸਾਰ, 1 ਅਪ੍ਰੈਲ ਤੋਂ 10 ਨਵੰਬਰ ਤੱਕ ਸ਼ੁੱਧ ਪ੍ਰਤੱਖ ਟੈਕਸ ਸੰਗ੍ਰਹਿ 15.41 ਫ਼ੀਸਦੀ ਵਧ ਕੇ 12.11 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਵਿੱਚ 5.10 ਲੱਖ ਕਰੋੜ ਰੁਪਏ ਦਾ ਸ਼ੁੱਧ ਕੰਪਨੀ ਟੈਕਸ ਅਤੇ 6.62 ਲੱਖ ਰੁਪਏ ਦਾ ਗੈਰ-ਕੰਪਨੀ ਟੈਕਸ ਸ਼ਾਮਲ ਹੈ। ਗੈਰ-ਕੰਪਨੀ ਟੈਕਸ ਵਿੱਚ ਵਿਅਕਤੀਆਂ, ਹਿੰਦੂ ਅਣਵੰਡੇ ਪਰਿਵਾਰਾਂ, ਆਦਿ ਦੁਆਰਾ ਅਦਾ ਕੀਤੇ ਟੈਕਸ ਸ਼ਾਮਲ ਹਨ। ਇਸ ਸਮੇਂ ਦੌਰਾਨ 35,923 ਕਰੋੜ ਰੁਪਏ ਪ੍ਰਤੀਭੂਤੀਆਂ ਟ੍ਰਾਂਜੈਕਸ਼ਨ ਟੈਕਸ (STT) ਵਜੋਂ ਪ੍ਰਾਪਤ ਹੋਏ। ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਸਿੱਧੇ ਟੈਕਸਾਂ ਤੋਂ 22.07 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ - ਬਣਾਉਟੀ ਮੀਂਹ ਪਵਾਉਣ ਦੀ ਤਿਆਰੀ, ਖ਼ਰਚੇ ਜਾਣਗੇ ਕਰੋੜਾਂ ਰੁਪਏ, ਜਾਣੋ ਕੀ ਹੈ ਪੂਰੀ ਯੋਜਨਾ
ਇਸ ਵਿੱਚ ਕੰਪਨੀ ਟੈਕਸ ਤੋਂ 10.20 ਲੱਖ ਕਰੋੜ ਰੁਪਏ ਅਤੇ ਨਿੱਜੀ ਆਮਦਨ ਕਰ ਅਤੇ ਹੋਰ ਟੈਕਸਾਂ ਤੋਂ 11.87 ਲੱਖ ਕਰੋੜ ਰੁਪਏ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਵਿਦੇਸ਼ੀ ਸੰਪਤੀਆਂ ਦਾ ਖੁਲਾਸਾ ਨਾ ਕਰਨ ਬਾਰੇ ਟੈਕਸਦਾਤਾਵਾਂ ਨੂੰ ਸੂਚਿਤ ਕਰਦੇ ਹੋਏ, ਅਗਰਵਾਲ ਨੇ ਕਿਹਾ ਕਿ ਟੈਕਸ ਵਿਭਾਗ ਨੂੰ ਸੂਚਨਾ ਦੇ ਆਟੋਮੈਟਿਕ ਐਕਸਚੇਂਜ ਦੀ ਵਿਵਸਥਾ ਦੇ ਤਹਿਤ ਵੱਖ-ਵੱਖ ਦੇਸ਼ਾਂ ਤੋਂ ਵਿਦੇਸ਼ੀ ਸੰਪਤੀਆਂ ਬਾਰੇ ਸਾਰੇ ਵੇਰਵੇ ਪ੍ਰਾਪਤ ਹੁੰਦੇ ਹਨ ਅਤੇ ਇਨਕਮ ਟੈਕਸ ਰਿਟਰਨਾਂ ਵਿੱਚ ਅਜਿਹੇ ਵੇਰਵਿਆਂ ਨਾਲ ਮੇਲ ਖਾਂਦਾ ਹੈ।
ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ GCC ਉਦਯੋਗ 2030 ਤੱਕ 100 ਅਰਬ ਡਾਲਰ ਦਾ ਹੋਵੇਗਾ, 25 ਲੱਖ ਕਰਨਗੇ ਕੰਮ: ਰਿਪੋਰਟ
NEXT STORY