ਬਿਜ਼ਨੈੱਸ ਡੈਸਕ - ਵਿੱਤੀ ਸਾਲ 2025-26 ’ਚ ਕੇਂਦਰ ਸਰਕਾਰ ਨੇ ਇਨਡਾਇਰੈਕਟ ਟੈਕਸ ਕੁਲੈਕਸ਼ਨ ਦਾ ਟੀਚਾ ਪਾਰ ਕਰ ਲਿਆ ਹੈ। ਇਕ ਅਧਿਕਾਰਕ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ
ਸੋਧੇ ਹੋਏ ਅੰਦਾਜ਼ੇ ਮੁਤਾਬਕ ਇਸ ਵਿੱਤੀ ਸਾਲ ’ਚ ਕੁੱਲ ਇਨਡਾਇਰੈਕਟ ਟੈਕਸ ਕੁਲੈਕਸ਼ਨ 15.52 ਲੱਖ ਕਰੋੜ ਰੁਪਏ ਤੋਂ ਵੱਧ ਰਹਿਣ ਦੀ ਉਮੀਦ ਸੀ। ਇਸ ’ਚ ਕਸਟਮ ਡਿਊਟੀ 2.58 ਲੱਖ ਕਰੋੜ, ਐਕਸਾਈਜ਼ ਡਿਊਟੀ 3.38 ਲੱਖ ਕਰੋੜ ਅਤੇ ਕੇਂਦਰੀ ਵਸਤੂ ਤੇ ਸੇਵਾ ਟੈਕਸ (ਸੀ. ਜੀ. ਐੱਸ. ਟੀ.) 9.58 ਲੱਖ ਕਰੋੜ ਰੁਪਏ ਸ਼ਾਮਲ ਸੀ।
ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ
ਅਸਲ ਅੰਕੜਿਆਂ ਅਨੁਸਾਰ
ਕਸਟਮ ਡਿਊਟੀ ਕੁਲੈਕਸ਼ਨ ਸੋਧੇ ਹੋਏ ਅੰਦਾਜ਼ੇ ਦਾ 102 ਫੀਸਦੀ ਰਹੀ। ਐਕਸਾਈਜ਼ ਡਿਊਟੀ ਵਸੂਲੀ 101 ਫੀਸਦੀ ਰਹੀ। ਸੀ. ਜੀ. ਐੱਸ. ਟੀ. ਵਸੂਲੀ 100.8 ਫੀਸਦੀ ਰਹੀ। ਕੁੱਲ ਮਿਲਾ ਕੇ ਜੀ. ਐੱਸ. ਟੀ. ਅਤੇ ਨਾਨ-ਜੀ. ਐੱਸ. ਟੀ. ਇਨਡਾਇਰੈਕਟ ਟੈਕਸ ਕੁਲੈਕਸ਼ਨ ਸੋਧੇ ਹੋਏ ਅੰਦਾਜ਼ੇ ਦਾ 101.2 ਫੀਸਦੀ ਰਹੀ। ਹਾਲਾਂਕਿ ਇਕ ਖੇਤਰ ’ਚ ਟੀਚੇ ਤੋਂ ਕਾਫੀ ਪਿੱਛੇ ਰਹਿਣਾ ਪਿਆ।
ਇਹ ਵੀ ਪੜ੍ਹੋ : ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
ਸਿਹਤ ਅਤੇ ਰਾਸ਼ਟਰੀ ਸੁਰੱਖਿਆ ਸੈੱਸ ਤੋਂ ਕਿੰਨੀ ਰਹੀ ਕੁਲੈਕਸ਼ਨ
ਸਿਹਤ ਅਤੇ ਰਾਸ਼ਟਰੀ ਸੁਰੱਖਿਆ ਸੈੱਸ ਤੋਂ 2,330 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਰ ਅਸਲ ਕੁਲੈਕਸ਼ਨ ਸਿਰਫ 63 ਫੀਸਦੀ ਹੀ ਹੋ ਸਕੀ। ਇਹ ਸੈੱਸ ਪਾਨ ਮਸਾਲਾ ਬਣਾਉਣ ਵਾਲੀਆਂ ਇਕਾਈਆਂ ’ਤੇ ਉਨ੍ਹਾਂ ਦੀ ਉਤਪਾਦਨ ਸਮਰੱਥਾ ਦੇ ਆਧਾਰ ’ਤੇ ਲਾਇਆ ਜਾਂਦਾ ਹੈ। ਇਸ ਨੂੰ 1 ਫਰਵਰੀ 2026 ਤੋਂ ਲਾਗੂ ਕੀਤਾ ਗਿਆ ਸੀ ਅਤੇ ਇਹ 40 ਫੀਸਦੀ ਦੀ ਸਭ ਤੋਂ ਵੱਧ ਜੀ. ਐੱਸ. ਟੀ. ਦਰ ਤੋਂ ਵੱਖ ਹੈ।
ਇਹ ਵੀ ਪੜ੍ਹੋ : ਸਸਤਾ ਹੋਵੇਗਾ ਪੈਟਰੋਲ-ਡੀਜ਼ਲ ! ਟਰੰਪ ਦੇ ਬਿਆਨ ਮਗਰੋਂ ਮੂਧੇ ਮੂੰਹ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ
ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ (2026-27) ’ਚ ਇਸ ਸੈੱਸ ਦੀ ਕੁਲੈਕਸ਼ਨ ’ਚ ਸੁਧਾਰ ਦੀ ਉਮੀਦ ਹੈ ਕਿਉਂਕਿ ਨਵੀਂ ਵਿਵਸਥਾ ਹੌਲੀ-ਹੌਲੀ ਸਥਿਰ ਹੋ ਰਹੀ ਹੈ। ਸਰਕਾਰ ਨੇ ਇਸ ਸਾਲ ਇਸ ਸੈੱਸ ਤੋਂ 14,000 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ : ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ: ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ ਤੇਲ ਕੰਪਨੀਆਂ ਨੇ ਲਿਆ 'U-Turn'
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ATM ਵਿੱਚੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਇਨ੍ਹਾਂ 3 ਵੱਡੇ ਬੈਂਕਾਂ ਨੇ ਬਦਲੇ ਨਿਯਮ
ਇਹ ਵੀ ਪੜ੍ਹੋ : ਵਿੱਤੀ ਨਵੇਂ ਸਾਲ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ ਸੋਨਾ-ਚਾਂਦੀ, ਜਾਣੋ 24-22-18K ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੱਡਾ ਅਪਡੇਟ, ਜਾਣੋ ਕੀ ਅੱਜ ਵਧੇ ਜਾਂ ਘਟੇ ਤੇਲ ਦੇ ਭਾਅ?
NEXT STORY