ਨਵੀਂ ਦਿੱਲੀ (ਭਾਸ਼ਾ) - ਚਾਲੂ ਵਿੱਤੀ ਸਾਲ ’ਚ 11 ਅਗਸਤ ਤੱਕ ਸ਼ੁੱਧ ਸਿੱਧੀ ਟੈਕਸ ਪ੍ਰਾਪਤੀ (ਡਾਇਰੈਕਟ ਟੈਕਸ ਕੁਲੈਕਸ਼ਨ) 22.48 ਫ਼ੀਸਦੀ ਵਧ ਕੇ ਲੱਗਭਗ 6.93 ਲੱਖ ਕਰੋਡ਼ ਰੁਪਏ ਹੋ ਗਈ। ਇਸ ਕੁਲੈਕਸ਼ਨ ’ਚ 4.47 ਲੱਖ ਕਰੋਡ਼ ਰੁਪਏ ਦੀ ਨਿੱਜੀ ਆਮਦਨ ਟੈਕਸ ਪ੍ਰਪਤੀ ਅਤੇ 2.22 ਲੱਖ ਕਰੋਡ਼ ਰੁਪਏ ਦੀ ਕਾਰਪੋਰੇਟ ਟੈਕਸ ਪ੍ਰਾਪਤੀ ਸ਼ਾਮਲ ਹੈ।
ਸਕਿਓਰਿਟੀ ਟਰਾਂਜ਼ੈਕਸ਼ਨ ਟੈਕਸ (ਐੱਸ. ਟੀ. ਟੀ.) ਤੋਂ 21,599 ਕਰੋਡ਼ ਰੁਪਏ ਇਕੱਠੇ ਹੋਏ, ਜਦੋਂ ਕਿ ਹੋਰ ਟੈਕਸਾਂ (ਜਿਨ੍ਹਾਂ ’ਚ ਬਰਾਬਰੀ ਫੀਸ ਅਤੇ ਗਿਫਟ ਟੈਕਸ ਸ਼ਾਮਲ ਹਨ) ਤੋਂ ਸਰਕਾਰ ਨੂੰ 1,617 ਕਰੋਡ਼ ਰੁਪਏ ਦੀ ਕਮਾਈ ਹੋਈ।
ਬਿਆਨ ਮੁਤਾਬਕ, ਇਸ ਸਾਲ 1 ਅਪ੍ਰੈਲ ਤੋਂ 11 ਅਗਸਤ ਦਰਮਿਆਨ 1.20 ਲੱਖ ਕਰੋਡ਼ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ, ਜੋ 33.49 ਫ਼ੀਸਦੀ ਦਾ ਵਾਧਾ ਹੈ।
ਇਸ ਤਰ੍ਹਾਂ ਕੁੱਲ ਡਾਇਰੈਕਟ ਟੈਕਸ ਕੁਲੈਕਸ਼ਨ 24 ਫ਼ੀਸਦੀ ਵਧ ਕੇ 8.13 ਲੱਖ ਕਰੋਡ਼ ਰੁਪਏ ਰਹੀ। ਕੁਲੈਕਸ਼ਨ ’ਚ 4.82 ਲੱਖ ਕਰੋਡ਼ ਰੁਪਏ ਦਾ ਨਿੱੱਜੀ ਆਮਦਨ ਟੈਕਸ (ਪੀ. ਆਈ. ਟੀ.) ਅਤੇ 3.08 ਲੱਖ ਕਰੋਡ਼ ਰੁਪਏ ਦਾ ਕਾਰਪੋਰੇਟ ਟੈਕਸ ਸ਼ਾਮਲ ਹੈ। ਸਰਕਾਰ ਨੇ ਚਾਲੂ ਵਿੱਤੀ ਸਾਲ ’ਚ ਡਾਇਰੈਕਟ ਟੈਕਸ ਨਾਲ 22.07 ਲੱਖ ਕਰੋਡ਼ ਰੁਪਏ ਜੁਟਾਉਣ ਦਾ ਟੀਚਾ ਤੈਅ ਕੀਤਾ ਹੈ।
ਪ੍ਰਚੂਨ ਮਹਿੰਗਾਈ ਦਰ ਘਟ ਕੇ ਹੋਈ 3.54 ਫ਼ੀਸਦੀ , 5 ਸਾਲ ਬਾਅਦ RBI ਦੇ 4 ਫ਼ੀਸਦੀ ਦੇ ਟੀਚੇ ਤੋਂ ਹੇਠਾਂ
NEXT STORY