ਨਵੀਂ ਦਿੱਲੀ-ਚਾਲੂ ਵਿੱਤੀ ਸਾਲ ਦੇ ਸ਼ੁਰੂਆਤੀ 9 ਮਹੀਨਿਆਂ 'ਚ ਡਾਇਰੈਕਟ ਟੈਕਸ ਕੁਲੈਕਸ਼ਨ 18.2 ਫੀਸਦੀ ਵਧ ਕੇ 6.56 ਲੱਖ ਕਰੋੜ ਰੁਪਏ 'ਤੇ ਪਹੁੰਚ ਗਈ। ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਵਿੱਤ ਮੰਤਰਾਲਾ ਦੇ ਅੱਜ ਇੱਥੇ ਜਾਰੀ ਸਰਕੂਲਰ ਅਨੁਸਾਰ ਅਪ੍ਰੈਲ ਤੋਂ ਦਸੰਬਰ 2017 ਦੀ ਮਿਆਦ ਦੇ ਅਸਥਾਈ ਅੰਕੜਿਆਂ ਮੁਤਾਬਕ ਡਾਇਰੈਕਟ ਟੈਕਸ ਕੁਲੈਕਸ਼ਨ 18.2 ਫੀਸਦੀ ਵਧੀ ਹੈ।
ਡਾਇਰੈਕਟ ਟੈਕਸ 'ਚ ਨਿੱਜੀ ਆਮਦਨ ਟੈਕਸ, ਜਾਇਦਾਦ ਟੈਕਸ ਅਤੇ ਕੰਪਨੀ ਟੈਕਸ ਸ਼ਾਮਲ ਹੁੰਦਾ ਹੈ। ਸਰਕੂਲਰ 'ਚ ਕਿਹਾ ਗਿਆ ਹੈ, ''9 ਮਹੀਨਿਆਂ ਦੌਰਾਨ ਡਾਇਰੈਕਟ ਟੈਕਸ ਕੁਲੈਕਸ਼ਨ ਪੂਰੇ ਸਾਲ ਦੇ ਬਜਟ ਅੰਦਾਜ਼ੇ ਦਾ 67 ਫੀਸਦੀ ਰਹੀ। ਸਾਲ 2017-18 ਦੇ ਬਜਟ 'ਚ ਡਾਇਰੈਕਟ ਟੈਕਸਾਂ ਤੋਂ ਕੁਲ 9.8 ਲੱਖ ਕਰੋੜ ਰੁਪਏ ਦੀ ਟੈਕਸ ਕੁਲੈਕਸ਼ਨ ਦਾ ਅੰਦਾਜ਼ਾ ਲਾਇਆ ਗਿਆ ਹੈ।'' ਅਪ੍ਰੈਲ ਤੋਂ ਦਸੰਬਰ 2017 ਦੀ ਮਿਆਦ 'ਚ ਕੁੱਲ ਡਾਇਰੈਕਟ ਟੈਕਸ ਕੁਲੈਕਸ਼ਨ (ਰੀਫੰਡ ਤੋਂ ਪਹਿਲਾਂ) 12.6 ਫੀਸਦੀ ਵਧ ਕੇ 7.68 ਲੱਖ ਕਰੋੜ ਰੁਪਏ ਰਹੀ। ਇਸ ਦੌਰਾਨ 1.12 ਲੱਖ ਕਰੋੜ ਰੁਪਏ ਦਾ ਰੀਫੰਡ ਜਾਰੀ ਕੀਤਾ ਗਿਆ। ਵਿੱਤ ਮੰਤਰਾਲਾ ਅਨੁਸਾਰ ਇਸ ਮਿਆਦ 'ਚ ਐਡਵਾਂਸ ਟੈਕਸ ਕੁਲੈਕਸ਼ਨ 12.7 ਫੀਸਦੀ ਵਧ ਕੇ 3.18 ਲੱਖ ਕਰੋੜ ਰੁਪਏ ਰਹੀ ਹੈ।
ਮੈੱਟਲਾਈਫ ਨੇ ਵਾਪਸ ਨਹੀਂ ਦਿੱਤੀ ਪਾਲਿਸੀ ਰਾਸ਼ੀ, ਹੁਣ ਭਰੇਗੀ ਜੁਰਮਾਨਾ
NEXT STORY