ਵੈੱਬ ਡੈਸਕ- ਦੀਵਾਲੀ ਦੇ ਮੌਕੇ ‘ਤੇ ਸੋਨੇ ਅਤੇ ਚਾਂਦੀ ਦੇ ਭਾਅ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜੂਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 10 ਗ੍ਰਾਮ 24 ਕੈਰਟ ਸੋਨਾ 1,951 ਰੁਪਏ ਘਟ ਕੇ 1,27,633 ਰੁਪਏ ‘ਤੇ ਆ ਗਿਆ ਹੈ। ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਸੋਨੇ ਨੇ 1,29,584 ਰੁਪਏ ਪ੍ਰਤੀ 10 ਗ੍ਰਾਮ ਦਾ ਆਲ-ਟਾਈਮ ਹਾਈ ਬਣਾਇਆ ਸੀ।
ਚਾਂਦੀ ਦੇ ਭਾਅ ‘ਚ ਵੀ ਤੀਜੀ ਗਿਰਾਵਟ
ਚਾਂਦੀ ਦੇ ਭਾਅ 'ਚ ਵੀ ਵੱਡੀ ਕਮੀ ਦਰਜ ਹੋਈ ਹੈ। ਚਾਂਦੀ 6,180 ਰੁਪਏ ਘਟ ਕੇ 1,63,250 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਚਾਂਦੀ 1,69,230 ਰੁਪਏ ਪ੍ਰਤੀ ਕਿਲੋ ‘ਤੇ ਸੀ। 14 ਅਕਤੂਬਰ ਨੂੰ ਚਾਂਦੀ ਨੇ 1,78,100 ਰੁਪਏ ਪ੍ਰਤੀ ਕਿਲੋ ਦਾ ਆਲ-ਟਾਈਮ ਹਾਈ ਛੂਹਿਆ ਸੀ। ਇਸ ਤਰ੍ਹਾਂ ਰਿਕਾਰਡ ਉੱਚਾਈ ਤੋਂ ਚਾਂਦੀ ਹੁਣ ਤੱਕ ਲਗਭਗ 18,000 ਰੁਪਏ ਪ੍ਰਤੀ ਕਿਲੋ ਸਸਤੀ ਹੋ ਚੁੱਕੀ ਹੈ।
ਇਸ ਸਾਲ ਸੋਨਾ ਤੇ ਚਾਂਦੀ ਦੋਵੇਂ ਮਹਿੰਗੇ
ਭਾਵੇਂ ਪਿਛਲੇ ਦਿਨਾਂ 'ਚ ਕੀਮਤਾਂ ਘਟੀਆਂ ਹਨ, ਪਰ ਪੂਰੇ ਸਾਲ ਦੇ ਦੌਰਾਨ ਸੋਨਾ ਅਤੇ ਚਾਂਦੀ ਦੋਵੇਂ ਨੇ ਸ਼ਾਨਦਾਰ ਉਛਾਲ ਦਰਜ ਕੀਤਾ ਹੈ। ਸੋਨੇ ਦੀ ਕੀਮਤ ਇਸ ਸਾਲ 51,471 ਰੁਪਏ ਵਧੀ ਹੈ। 31 ਦਸੰਬਰ 2024 ਨੂੰ 10 ਗ੍ਰਾਮ 24 ਕੈਰਟ ਸੋਨੇ ਦਾ ਰੇਟ 76,162 ਰੁਪਏ ਸੀ, ਜੋ ਹੁਣ 1,27,633 ਰੁਪਏ ‘ਤੇ ਪਹੁੰਚ ਗਿਆ ਹੈ। ਚਾਂਦੀ ਦੀ ਕੀਮਤ ਵੀ 77,233 ਰੁਪਏ ਵਧੀ ਹੈ। 31 ਦਸੰਬਰ 2024 ਨੂੰ ਚਾਂਦੀ 86,017 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 1,63,250 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਸੋਨੇ ਦੀ ਕੀਮਤ (10 ਗ੍ਰਾਮ)
14 ਕੈਰੇਟ- 74,665 ਰੁਪਏ
18 ਕੈਰੇਟ - 95,725 ਰੁਪਏ
22 ਕੈਰੇਟ- 1,16,912 ਰੁਪਏ
24 ਕੈਰੇਟ- 1,27,633 ਰੁਪਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ਲਈ ਸੁਰੱਖਿਅਤ-ਨਿਵੇਸ਼ ਮੰਗ ਕਾਰਨ ਸੋਨੇ ਅਤੇ ਚਾਂਦੀ ਦੀ ਚਮਕ ਮੁੜ ਵਧੀ
NEXT STORY