ਨਵੀਂ ਦਿੱਲੀ-ਪ੍ਰਮੁੱਖ ਜ਼ਮੀਨ ਅਤੇ ਭਵਨ ਵਿਕਾਸ ਦਾ ਕੰਮ ਕਰਨ ਵਾਲੀ ਕੰਪਨੀ ਡੀ.ਐੱਲ.ਐੱਫ. ਨੂੰ ਸਤੰਬਰ ’ਚ ਖਤਮ ਤਿਮਾਹੀ ’ਚ 232.14 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ। ਇਹ ਪਿਛਲੇ ਸਾਲ ਦੀ ਇਸ ਮਿਆਦ ਤੋਂ 48 ਫੀਸਦੀ ਘੱਟ ਹੈ। ਕੰਪਨੀ ਨੂੰ ਪਿਛਲੇ ਸਾਲ ਇਸ ਦੌਰਾਨ 445.83 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਕੰਪਨੀ ਦੀ ਕੁੱਲ ਆਮਦਨ ਘੱਟ ਕੇ 1,723.09 ਕਰੋੜ ਰੁਪਏ ਰਹਿ ਗਈ ਜੋ ਇਸ ਤੋਂ ਪਹਿਲਾਂ ਸਾਲ ਇਸ ਮਿਆਦ ’ਚ 1,940.05 ਕਰੋੜ ਰੁਪਏ ਸੀ।
ਕੋਵਿਡ-19 : ਯਾਤਰਾ ਤੇ ਸੈਰ-ਸਪਾਟਾ ਖੇਤਰ ’ਚ ਗਲੋਬਲ ਪੱਧਰ ’ਤੇ 17.4 ਕਰੋੜ ਨੌਕਰੀਆਂ ਜਾਣ ਦਾ ਅਨੁਮਾਨ
NEXT STORY