ਮੁੰਬਈ— ਭਾਰਤੀ ਕਰੰਸੀ ਲਗਾਤਾਰ ਦੂਜੇ ਦਿਨ ਵੀਰਵਾਰ ਨੂੰ ਮਜਬੂਤੀ 'ਚ ਬੰਦ ਹੋਈ ਹੈ। ਪਿਛਲੇ ਦਿਨ ਇਸ ਨੇ 5 ਪੈਸੇ ਦੀ ਤੇਜ਼ੀ ਦਰਜ ਕੀਤੀ ਸੀ, ਜਦੋਂ ਕਿ ਅੱਜ ਡਾਲਰ ਦੇ ਮੁਕਾਬਲੇ 9 ਪੈਸੇ ਦੀ ਬੜ੍ਹਤ ਨਾਲ ਬੰਦ ਹੋਈ ਹੈ। ਇਸ ਤਰ੍ਹਾਂ ਇਹ ਦੋ ਦਿਨ੍ਹਾਂ 'ਚ 14 ਪੈਸੇ ਮਜਬੂਤ ਹੋਈ ਹੈ।
ਭਾਰਤੀ ਕਰੰਸੀ ਦੇ ਮੁਕਾਬਲੇ ਡਾਲਰ ਦੀ ਕੀਮਤ ਅੱਜ 73.46 ਰੁਪਏ ਰਹੀ। ਪਿਛਲੇ ਦਿਨ ਬੁੱਧਵਾਰ ਡਾਲਰ ਦੀ ਕੀਮਤ 73.55 ਰੁਪਏ 'ਤੇ ਬੰਦ ਹੋਈ ਸੀ।
ਭਾਰਤੀ ਕਰੰਸੀ ਨੂੰ ਅਮਰੀਕੀ ਡਾਲਰ 'ਚ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਸਕਾਰਾਰਤਮ ਰੁਖ਼ ਨਾਲ ਸਮਰਥਨ ਮਿਲਿਆ। ਕਾਰੋਬਾਰ ਦੇ ਸ਼ੁਰੂ 'ਚ ਰੁਪਿਆ 73.42 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ। ਦਿਨ ਦੇ ਕਾਰੋਬਾਰ ਦੌਰਾਨ ਇਹ 73.16 ਰੁਪਏ ਪ੍ਰਤੀ ਡਾਲਰ ਦੇ ਉੱਚੇ ਪੱਧਰ ਅਤੇ 73.50 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਵੀ ਗਿਆ। 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਅਮਰੀਕੀ ਕਰੰਸੀ ਦਾ ਰੁਖ਼ ਦਰਸਾਉਣ ਵਾਲਾ ਡਾਲਰ ਸੂਚਕ ਅੰਕ ਇਸ ਵਿਚਕਾਰ 0.19 ਫੀਸਦੀ ਦੇ ਨੁਕਸਾਨ ਨਾਲ 93.07 ਦੇ ਪੱਧਰ 'ਤੇ ਸੀ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 1 ਸਤੰਬਰ ਨੂੰ ਡਾਲਰ ਦੀ ਕੀਮਤ 73 ਰੁਪਏ ਤੋਂ ਥੱਲ੍ਹੇ ਆ ਗਈ ਸੀ। ਭਾਰਤੀ ਕਰੰਸੀ ਨੇ ਉਸ ਦਿਨ 73 ਪੈਸੇ ਦੀ ਤੇਜ਼ੀ ਦਰਜ ਕੀਤੀ ਸੀ, ਜੋ 21 ਮਹੀਨਿਆਂ ਪਿਛੋਂ ਇਕ ਦਿਨ 'ਚ ਵੱਡੀ ਤੇਜ਼ੀ ਸੀ। ਅਮਰੀਕੀ ਕਰੰਸੀ 'ਚ ਕਮਜ਼ੋਰੀ ਅਤੇ ਘਰੇਲੂ ਇਕੁਇਟੀ ਬਾਜ਼ਾਰਾਂ ਦੇ ਸਕਾਰਾਤਮਕ ਰੁਖ਼ ਨਾਲ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 73 ਪੈਸੇ ਦੀ ਤੇਜ਼ੀ ਨਾਲ 72.87 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ।
ਰਿਲਾਇੰਸ ਦੀ ਦੀਵਾਲੀ, ਬਜ਼ਾਰ ਪੂੰਜੀਕਰਨ 14 ਲੱਖ ਕਰੋੜ ਰੁਪਏ ਤੋਂ ਪਾਰ
NEXT STORY