ਨਵੀਂ ਦਿੱਲੀ—ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਦੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਫਰਵਰੀ 'ਚ ਘਰੇਲੂ ਹਵਾਈ ਯਾਤਰੀਆਂ ਦੇ ਟ੍ਰੈਫਿਕ 'ਚ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ 'ਚ 8.98 ਫੀਸਦੀ ਵਾਧਾ ਹੋਇਆ ਅਤੇ ਇਹ ਅੰਕੜਾ ਵਧ ਕੇ 1.23 ਕਰੋੜ ਹੋ ਗਿਆ ਹੈ। ਜਨਵਰੀ 'ਚ ਇਹ ਵਾਧਾ ਸਿਰਫ 2.2 ਫੀਸਦੀ ਸੀ। ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਦੇ ਅੰਕੜਿਆਂ ਮੁਕਾਬਕ ਸਭ ਪ੍ਰਮੁੱਖ ਹਵਾਬਾਜ਼ੀ ਕੰਪਨੀਆਂ-ਏਅਰ ਇੰਡੀਆ, ਸਪਾਈਸਜੈੱਟ, ਗੋਏਅਰ, ਇੰਡੀਗੋ, ਏਅਰ ਏਸ਼ੀਆ ਇੰਡੀਆ ਅਤੇ ਵਿਸਤਾਰਾ- ਦਾ ਯਾਤਰੀ ਲੋਡ ਫੈਕਟਰ ਜਨਵਰੀ ਦੇ ਮੁਕਾਬਲੇ ਫਰਵਰੀ 'ਚ ਵਧ ਗਿਆ। ਯਾਤਰੀ ਲੋਡ ਫੈਕਟਰ ਦਾ ਅਰਥ ਹੈ ਕਿ ਕਿਸੇ ਏਅਰਲਾਈਨਸ ਦੀਆਂ ਕਿੰਨੀਆਂ ਸੀਟਾਂ ਭਰੀਆਂ। ਡੀ.ਜੀ.ਸੀ.ਏ. ਨੇ ਆਪਣੀ ਰਿਪੋਰਟ 'ਚ ਕਿਹਾ ਕਿ ਫਰਵਰੀ 2020 ਦੇ ਮਹੀਨੇ 'ਚ ਯਾਤਰੀ ਲੋਡ ਫੈਕਟਰ 'ਚ ਵਾਧੇ ਦਾ ਮੁੱਖ ਕਾਰਨ ਹਵਾਬਾਜ਼ੀ ਕੰਪਨੀਆਂ ਵਲੋਂ ਕਿਰਾਏ 'ਚ ਛੋਟ ਦੀ ਪੇਸ਼ਕਸ਼ ਅਤੇ ਇਸ ਦੇ ਚੱਲਦੇ ਮੰਗ 'ਚ ਵਾਧਾ ਹੈ।
ਤਾਜ ਮਹਿਲ ਦੇਖਣ ਪੁੱਜੇ ਸੈਲਾਨੀ ਰਹਿ ਗਏ ਹੱਕੇ-ਬੱਕੇ, ਹੋਟਲਾਂ ਨੇ ਕੱਢੀ ਭੜਾਸ
NEXT STORY