ਨਵੀਂ ਦਿੱਲੀ—ਘਰੇਲੂ ਸ਼ੇਅਰ ਬਾਜ਼ਾਰ 'ਚ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਇਸ ਦੌਰਾਨ ਸੈਂਸੈਕਸ ਕਰੀਬ 400 ਅੰਕ ਚੜ੍ਹਿਆ। ਇਸ ਦੇ ਨਾਲ ਹੀ ਦੂਜੇ ਪਾਸੇ ਨਿਫਟੀ 17700 ਦੇ ਆਲੇ-ਦੁਆਲੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਫਿਲਹਾਲ ਸੈਂਸੈਕਸ 270.89 ਅੰਕਾਂ ਦੇ ਵਾਧੇ ਨਾਲ 60,203.13 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਨਿਫਟੀ 61.20 ਅੰਕਾਂ ਦੀ ਮਜ਼ਬੂਤੀ ਨਾਲ 17660 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਜਿੱਥੇ ਟਾਈਟਨ ਦੇ ਸ਼ੇਅਰ 5 ਫ਼ੀਸਦੀ ਦੀ ਤੇਜ਼ੀ ਦਿਖਾ ਰਹੇ ਹਨ, ਉੱਥੇ ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰ 10 ਫ਼ੀਸਦੀ ਤੱਕ ਦੀ ਗਿਰਾਵਟ ਦਿਖਾ ਰਹੇ ਹਨ।
ਗੌਤਮ ਅਡਾਨੀ ਨੇ ਨਿਵੇਸ਼ਕਾਂ ਨੂੰ ਦੱਸਿਆ, ਕਿਉਂ ਵਾਪਸ ਲਿਆ 20,000 ਕਰੋੜ ਦਾ FPO?
NEXT STORY