ਨਵੀਂ ਦਿੱਲੀ (ਭਾਸ਼ਾ) - ਸਤੰਬਰ ’ਚ ਭਾਰਤ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਸਾਲਾਨਾ ਆਧਾਰ ’ਤੇ 1 ਫੀਸਦੀ ਘਟ ਕੇ 3,56,752 ਇਕਾਈਆਂ ਰਹਿ ਗਈ। ਸਤੰਬਰ, 2023 ’ਚ ਕੰਪਨੀਆਂ ਨੇ ਡੀਲਰ ਨੂੰ ਕੁਲ 3,61,717 ਕਾਰਾਂ ਭੇਜੀਆਂ ਸਨ।
ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਨੇ ਇਕ ਬਿਆਨ ’ਚ ਕਿਹਾ ਕਿ ਹਾਲਾਂਕਿ ਕੁਲ ਦੋਪਹੀਆ ਵਾਹਨਾਂ ਦੀ ਵਿਕਰੀ ਸਤੰਬਰ ’ਚ ਸਾਲਾਨਾ ਆਧਾਰ ’ਤੇ 16 ਫੀਸਦੀ ਵਧ ਕੇ 20,25,993 ਇਕਾਈਆਂ ਹੋ ਗਈ। ਪਿਛਲੇ ਸਾਲ ਸਤੰਬਰ ’ਚ ਇਹ 17,49,794 ਇਕਾਈਆਂ ਸੀ। ਸਿਆਮ ਨੇ ਕਿਹਾ ਕਿ ਕੁਲ ਤਿੰਨਪਹੀਆ ਵਾਹਨਾਂ ਦੀ ਥੋਕ ਵਿਕਰੀ ਸਾਲਾਨਾ ਆਧਾਰ ’ਤੇ 7 ਫੀਸਦੀ ਦੇ ਵਾਧੇ ਨਾਲ 79,683 ਇਕਾਈਆਂ ਹੋ ਗਈ, ਜੋ ਸਤੰਬਰ 2023 ’ਚ 74,671 ਇਕਾਈਆਂ ਸੀ।
PM Modi ਨੇ ਇੰਡੀਆ ਮੋਬਾਈਲ ਕਾਂਗਰਸ 2024 ਦਾ ਕੀਤਾ ਉਦਘਾਟਨ; ਆਕਾਸ਼ ਅੰਬਾਨੀ ਨੇ ਦਿੱਤੇ ਇਹ ਸੁਝਾਅ
NEXT STORY