ਨਵੀਂ ਦਿੱਲੀ— ਚੀਨ-ਯੂ. ਐੱਸ. ਵੱਲੋਂ ਵਪਾਰਕ ਸਮਝੌਤੇ ਤੱਕ ਪੁੱਜਣ ਦੀਆਂ ਉਮੀਦਾਂ ਵਿਚਕਾਰ ਸੋਮਵਾਰ ਨੂੰ ਵਾਲ ਸਟ੍ਰੀਟ 'ਚ ਤੇਜ਼ੀ ਦਰਜ ਕੀਤੀ ਗਈ। ਨੈਸਡੈਕ ਕੰਪੋਜ਼ਿਟ ਤੇ ਐੱਸ. ਐਂਡ ਪੀ.-500 ਦੋਵੇਂ ਨਵੀਂ ਰਿਕਾਰਡ ਉਚਾਈ 'ਤੇ ਬੰਦ ਹੋਏ ਹਨ। ਐੱਸ. ਐਂਡ ਪੀ.-500 ਇੰਡੈਕਸ 0.8 ਫੀਸਦੀ ਦੀ ਮਜਬੂਤੀ ਨਾਲ 3,134'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 1.3 ਫੀਸਦੀ ਦੀ ਬੜ੍ਹਤ ਨਾਲ 8,632 ਦੇ ਪੱਧਰ 'ਤੇ ਬੰਦ ਹੋਇਆ ਹੈ।
ਉੱਥੇ ਹੀ, ਡਾਓ ਜੋਂਸ ਵੀ 190.85 ਅੰਕ ਯਾਨੀ 0.5 ਫੀਸਦੀ ਚੜ੍ਹ ਕੇ ਰਿਕਾਰਡ 28,066 ਦੇ ਪੱਧਰ 'ਤੇ ਬੰਦ ਹੋਇਆ ਹੈ। ਟੈੱਕ ਐੱਸ. ਐਂਡ ਪੀ. 500 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਖੇਤਰ ਰਿਹਾ, ਇਸ ਨੇ 1.4 ਫੀਸਦੀ ਦੀ ਮਜਬੂਤੀ ਦਰਜ ਕੀਤੀ। ਇੰਟੈੱਲ 'ਚ 2.1 ਫੀਸਦੀ ਦੀ ਤੇਜ਼ੀ ਨਾਲ ਡਾਓ ਨੂੰ ਬੜ੍ਹਤ ਮਿਲੀ। ਨੈਸਡੈਕ ਨੂੰ ਐਪਲ ਦੇ ਸ਼ੇਅਰਾਂ 'ਚ 1.8 ਫੀਸਦੀ ਦੀ ਮਜਬੂਤੀ ਤੇ ਐਮਾਜ਼ੋਨ ਦੀ 1.6 ਫੀਸਦੀ ਦਾ ਫਾਇਦਾ ਮਿਲਿਆ।
ਬਾਜ਼ਾਰ ਦੇ ਰਿਕਾਰਡ ਨੂੰ ਲੈ ਕੇ ਯੂ. ਐੱਸ. ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵੀਟ ਕੀਤਾ।
ਭਾਰਤ ਦਾ ਹਰ 5ਵਾਂ ਜਵਾਨ ਬੇਰੋਜ਼ਗਾਰ, 22.5 ਫ਼ੀਸਦੀ ਨੂੰ ਨਹੀਂ ਮਿਲੀ ਨੌਕਰੀ
NEXT STORY