ਨਵੀਂ ਦਿੱਲੀ, (ਭਾਸ਼ਾ)— ਭਾਰਤੀ ਨੌਜਵਾਨਾਂ ਲਈ ਰੋਜ਼ਗਾਰ ਇਕ ਵੱਡੀ ਸਮੱਸਿਆ ਬਣਕੇ ਉੱਭਰਿਆ ਹੈ। ਨੈਸ਼ਨਲ ਸਟੈਟਿਕਸ ਆਫਿਸ ਸਰਵੇ (ਐੱਨ. ਐੱਸ. ਓ.) ਦੇ ਸਾਲ 2018-19 ਦੀ ਤਿਮਾਹੀ ਦੇ ਅੰਕੜਿਆਂ ਮੁਤਾਬਕ ਭਾਰਤ ਦਾ ਹਰ 5ਵਾਂ ਜਵਾਨ ਬੇਰੋਜ਼ਗਾਰ ਹੈ। ਉਥੇ ਹੀ ਜਨਵਰੀ-ਮਾਰਚ 2019 ਦੌਰਾਨ ਭਾਰਤ ’ਚ 15 ਤੋਂ 29 ਉਮਰ ਵਰਗ ਦੇ ਲੋਕਾਂ ਦੀ ਬੇਰੋਜ਼ਗਾਰੀ ਦੀ ਦਰ 22.5 ਫ਼ੀਸਦੀ ਰਹੀ।
ਕੇਰਲ ’ਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ
ਭਾਰਤ ’ਚ ਬੇਰੋਜ਼ਗਾਰੀ ਦੀ ਦਰ ਸਭ ਤੋਂ ਜ਼ਿਆਦਾ 37.2 ਫ਼ੀਸਦੀ ਹੈ। ਇਸ ਤੋਂ ਬਾਅਦ 34.1 ਫ਼ੀਸਦੀ ਦੇ ਨਾਲ ਜੰਮੂ-ਕਸ਼ਮੀਰ ਦੂਜੇ ਸਥਾਨ ’ਤੇ ਹੈ। 33.8 ਫ਼ੀਸਦੀ ਦੇ ਨਾਲ ਓਡਿਸ਼ਾ ਤੀਸਰੇ ਸਥਾਨ ’ਤੇ ਹੈ। ਸਭ ਤੋਂ ਘੱਟ ਬੇਰੋਜ਼ਗਾਰੀ ਦਰ 9.5 ਫ਼ੀਸਦੀ ਗੁਜਰਾਤ ’ਚ ਹੈ। ਇਸ ਤੋਂ ਬਾਅਦ 12.3 ਫ਼ੀਸਦੀ ਦੇ ਨਾਲ ਕਰਨਾਟਕ ਅਤੇ 17.3 ਫ਼ੀਸਦੀ ਦੇ ਨਾਲ ਪੰਜਾਬ ਦਾ ਸਥਾਨ ਆਉਂਦਾ ਹੈ। ਜਨਸੰਖਿਆ ਅਤੇ ਰੋਜ਼ਗਾਰ ਦੇ ਪਾੜੇ ’ਚ ਕਮੀ ਦਰਜ ਕੀਤੀ ਗਈ ਹੈ। ਸਾਲ 2018 ਦੇ ਅਪ੍ਰੈਲ ਤੋਂ ਜੂਨ ਦੌਰਾਨ ਰੋਜ਼ਗਾਰ ਦੀ ਦਰ 35.6 ਫ਼ੀਸਦੀ ਸੀ ਜੋ ਜਨਵਰੀ-ਮਾਰਚ 2019 ’ਚ ਵਧ ਕੇ 36 ਫ਼ੀਸਦੀ ਹੋ ਗਈ ਹੈ।
ਮਰਦਾਂ ਦੇ ਮੁਕਾਬਲੇ ਔਰਤਾਂ ਦੀ ਕਮਾਈ ਰਹੀ ਚੰਗੀ
ਪੀਰੀਓਡਿਕ ਲੇਬਰ ਫੋਰਸ ਸਰਵੇ ਦੇ ਅੰਕੜਿਆਂ ਮੁਤਾਬਕ ਅਪ੍ਰੈਲ-ਜੂਨ 2018 ਅਤੇ ਜਨਵਰੀ-ਮਾਰਚ 2019 ਦੇ ਵਿਚਾਲੇ ਰੋਜ਼ਾਨਾ ਕਮਾਈ ਅਤੇ ਪ੍ਰਤੀ ਮਹੀਨਾ ਸੈਲਰੀ ਪਾਉਣ ਵਾਲੇ ਕਰਮਚਾਰੀਆਂ ਦੀ ਕਮਾਈ ’ਚ ਮਾਮੂਲੀ ਵਾਧਾ ਹੋਇਆ ਹੈ। ਇਸ ਦੌਰਾਨ ਕਮਾਈ ’ਚ ਵਾਧਾ 48.3 ਫ਼ੀਸਦੀ ਤੋਂ ਵਧ ਕੇ 50 ਫ਼ੀਸਦੀ ਹੋ ਗਿਆ ਹੈ। ਉਥੇ ਹੀ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਕਮਾਈ ਚੰਗੀ ਰਹੀ ਹੈ।
MTNL, ਬੀ. ਐੱਸ. ਐੱਨ. ਐੱਲ. ਦੇ 92,000 ਤੋਂ ਵੱਧ ਕਰਮਚਾਰੀਆਂ ਨੇ ਚੁਣੀ VRS ਯੋਜਨਾ
NEXT STORY