ਵਾਸ਼ਿੰਗਟਨ— ਮੰਗਲਵਾਰ ਦੇ ਕਾਰੋਬਾਰੀ ਸਤਰ ਵਿੱਚ ਅਮਰੀਕੀ ਬਾਜ਼ਾਰ ਵਾਧੇ ਨਾਲ ਬੰਦ ਹੋਣ ਵਿੱਚ ਕਾਮਯਾਬ ਹੋਏ ਹਨ।ਹਾਲਾਂਕਿ ਨਿਵੇਸ਼ਕਾਂ ਨੂੰ ਅੱਜ ਦੇਰ ਰਾਤ ਆਉਣ ਵਾਲੇ ਫੈਡਰਲ ਰਿਜ਼ਰਵ ਦੇ ਫੈਸਲੇ ਦਾ ਇੰਤਜਾਰ ਹੈ।ਫੈਡ ਬੈਠਕ ਕੱਲ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਅੱਜ ਦੇਰ ਰਾਤ ਫੈਸਲਾ ਆਵੇਗਾ।ਨਵੇਂ ਫੈਡ ਚੇਅਰਮੈਨ ਜੇਰੋਮ ਪੋਵੇਲ ਦੀ ਪ੍ਰਧਾਨਗੀ ਵਿੱਚ ਫੈਡ ਦੀ ਪਹਿਲੀ ਬੈਠਕ ਹੈ।ਇਕ ਪੋਲ ਮੁਤਾਬਕ ਇਸ ਵਾਰ 0.25 ਫੀਸਦੀ ਦਰਾਂ ਵਧਣ ਦੀ 94 ਫੀਸਦੀ ਸੰਭਾਵਨਾ ਹੈ।ਉੱਥੇ ਹੀ ਫੈਡ ਦੇ ਫੈਸਲੇ ਤੋਂ ਪਹਿਲਾਂ ਅਮਰੀਕਾ ਵਿੱਚ ਬਾਂਡ ਯੀਲਡ 2.885 ਫੀਸਦੀ 'ਤੇ ਪਹੁੰਚ ਗਈ ਹੈ।
ਡਾਓ ਜੋਂਸ 116.4 ਅੰਕ ਯਾਨੀ 0.5 ਫੀਸਦੀ ਦੀ ਉਛਾਲ ਨਾਲ 24,727.3 ਦੇ ਪੱਧਰ 'ਤੇ ਬੰਦ ਹੋਇਆ ਹੈ।ਡਾਓ 'ਚ ਬੋਇੰਗ ਸਭ ਤੋਂ ਖਰ੍ਹਾ ਪ੍ਰਦਰਸ਼ਨ ਕਰਨ ਵਾਲਾ ਸ਼ੇਅਰ ਰਿਹਾ। ਉੱਥੇ ਹੀ ਊਰਜਾ ਸੈਕਟਰ 'ਚ ਤੇਜ਼ੀ ਨਾਲ ਨੈਸਡੈਕ 20 ਅੰਕ ਯਾਨੀ 0.25 ਫੀਸਦੀ ਦੀ ਵਾਧੇ ਨਾਲ 7,364.3 ਦੇ ਪੱਧਰ 'ਤੇ ਬੰਦ ਹੋਇਆ ਹੈ।ਐੱਸ. ਐਂਡ. ਪੀ. 500 ਇੰਡੈਕਸ 4 ਅੰਕ ਯਾਨੀ 0.15 ਫੀਸਦੀ ਵਧ ਕੇ 2,717 ਦੇ ਪੱਧਰ 'ਤੇ ਬੰਦ ਹੋਇਆ ਹੈ।ਟੈੱਕ ਸ਼ੇਅਰਾਂ 'ਚ ਨੈੱਟਫਲਿਕਸ ਅਤੇ ਐਮਾਜ਼ੋਨ ਦੋਵੇਂ ਮਜ਼ਬੂਤੀ ਨਾਲ ਬੰਦ ਹੋਏ ਹਨ। ਜ਼ਿਕਰੋਯਗ ਹੈ ਕਿ ਸੋਮਵਾਰ ਦੇ ਕਾਰੋਬਾਰੀ ਸਤਰ 'ਚ ਫੇਸਬੁੱਕ 'ਚ 7 ਫੀਸਦੀ ਦੀ ਵੱਡੀ ਗਿਰਾਵਟ ਦਾ ਅਸਰ ਬਾਕੀ ਤਕਨਾਲੋਜੀ ਸ਼ੇਅਰਾਂ 'ਤੇ ਵੀ ਦੇਖਣ ਨੂੰ ਮਿਲਿਆ ਸੀ, ਜਿਸ ਕਾਰਨ ਉਸ ਦਿਨ ਬਾਜ਼ਾਰ ਗਿਰਾਵਟ 'ਤੇ ਬੰਦ ਹੋਇਆ ਸੀ। ਹਾਲਾਂਕਿ ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਵੀ ਫੇਸਬੁੱਕ 2.56 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਹੈ।
ਜਾਣੋਂ ਪੰਜਾਬ ਦੀਆਂ ਮੰਡੀਆਂ ਦਾ ਹਾਲ
NEXT STORY