ਨਵੀਂ ਦਿੱਲੀ—ਅਮੀਰਾਂ ਦੀ ਵਧਦੀ ਗਿਣਤੀ ਦੇ ਨਾਲ ਹੀ ਦੇਸ਼ ਤੋਂ ਬਾਹਰ ਆਸ਼ਿਆਨੇ ਦਾ ਸੁਪਨਾ ਸੁਜਾਉਣ ਵਾਲਿਆਂ ਦੇ ਬਲ 'ਤੇ ਦੁਬਈ ਦੇ ਰਿਅਲ ਅਸਟੇਟ ਬਾਜ਼ਾਰ 'ਚ ਨਿਵੇਸ਼ ਕਰਨ ਵਾਲਿਆਂ 'ਚ ਭਾਰਤੀ ਇਕ ਵਾਰ ਫਿਰ ਤੋਂ ਟਾਪ 'ਤੇ ਆ ਗਏ ਹਨ। ਭਾਰਤੀਆਂ ਨੇ ਪਿਛਲੇ ਡੇਢ ਸਾਲ 'ਚ ਇਥੇ ਕਰੀਬ 42 ਹਜ਼ਾਰ ਕਰੋੜ ਦੀ ਸੰਪਤੀ ਖਰੀਦੀ ਹੈ। ਦੁਬਈ ਦੇ ਭੂਮੀ ਵਿਭਾਗ ਦੇ ਮੁਤਾਬਕ ਵਿਦੇਸ਼ਾਂ 'ਚ ਭਾਰਤੀ ਨਿਵੇਸ਼ ਕਰਨ ਦੇ ਮਾਮਲੇ 'ਚ ਟਾਪ 'ਤੇ ਪਹੁੰਚ ਗਏ ਹਨ।
ਭਾਰਤੀਆਂ ਨੇ ਖਰੀਦੀ 42 ਹਜ਼ਾਰ ਕਰੋੜ ਦੀ ਸੰਪਤੀ
ਰਿਪੋਰਟ ਮੁਤਾਬਕ 2014 ਤੋਂ ਇਸ 'ਚ 12 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋ ਚੁੱਕਾ ਹੈ। ਹਰ ਸਾਲ ਦੁਬਈ 'ਚ ਪ੍ਰਾਪਰਟੀ ਖਰੀਦਣ ਲਈ ਭਾਰਤੀ 30 ਹਜ਼ਾਰ ਕਰੋੜ ਦਾ ਨਿਵੇਸ਼ ਕਰਦੇ ਹਨ। ਜਦਕਿ ਦੁਬਈ 'ਚ ਕੁੱਲ ਵਿਕਰੀ ਇਕ ਲੱਖ ਕਰੋੜ ਰੁਪਏ ਦੇ ਆਲੇ-ਦੁਆਲੇ ਹੈ। ਦੁਬਈ 'ਚ ਪ੍ਰਾਪਰਟੀ ਸ਼ੋਅ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਨਵਰੀ 2016 ਤੋਂ ਜੂਨ 2017 ਦੇ ਵਿਚਕਾਰ ਭਾਰਤੀਆਂ ਨੇ 42 ਹਜ਼ਾਰ ਕਰੋੜ ਦੀ ਸੰਪਤੀ ਖਰੀਦੀ ਹੈ।
ਸਭ ਤੋਂ ਜ਼ਿਆਦਾ ਨਿਵੇਸ਼ ਅਪਾਰਟਮੈਂਟ 'ਚ
33 ਫੀਸਦੀ ਭਾਰਤੀਆਂ ਨੇ ਆਪਣਾ ਨਿਵੇਸ਼ ਅਪਾਰਟਮੈਂਟ 'ਚ ਕੀਤਾ ਹੈ। ਉਧਰ ਵਿਲਾ 'ਚ 17 ਫੀਸਦੀ, ਕਮਰਸ਼ੀਅਲ ਪ੍ਰਾਪਰਟੀ 'ਚ 9 ਫੀਸਦੀ, ਜ਼ਮੀਨ 'ਚ 6 ਫੀਸਦੀ ਅਤੇ ਬਾਕੀ ਦਾ 35 ਫੀਸਦੀ ਜ਼ਿਆਦਾ ਥਾਂ 'ਤੇ ਕੀਤਾ ਹੈ। ਜਿਨ੍ਹਾਂ ਭਾਰਤੀਆਂ ਨੇ ਇਥੇ ਨਿਵੇਸ਼ ਕੀਤਾ ਹੈ ਉਹ ਜ਼ਿਆਦਾਤਰ ਮੁੰਬਈ, ਪੁਣੇ, ਅਹਿਮਦਾਬਾਦ ਅਤੀਂ ਨਵੀਂ ਮੁੰਬਈ 'ਤੇ ਰਹਿਣ ਵਾਲੇ ਹਨ।
ਜੁਬੀਲੈਂਟ ਫੂਡ ਦੇ ਮੁਨਾਫੇ 'ਚ 2 ਗੁਣਾ ਤੋਂ ਜ਼ਿਆਦਾ ਵਾਧਾ
NEXT STORY