ਨਵੀਂ ਦਿੱਲੀ (ਇੰਟ.) - ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਦੁਨੀਆ ਦੇ ਕੁੱਝ ਹਿੱਸਿਆਂ ਵਿੱਚ ‘ਸੰਗਠਿਤ ਪ੍ਰੇਸ਼ਾਨੀ’ ਅਤੇ ‘ਬਰਬਾਦੀ’ ਦੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਕਾਰਨ ਪਿਛਲੇ 18 ਮਹੀਨਿਆਂ ਵਿੱਚ ਦੁਨੀਆ ਭਰ ਦੇ ਲਗਭਗ 10 ਕਰੋੜ ਲੋਕ ਭਿਆਨਕ ਗ਼ਰੀਬੀ ਝੱਲਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ
ਆਇਲ ਮਾਰਕੀਟਸ ਵਿੱਚ ਸਪਲਾਈ ਸੀਮਤ ਹੋਣ ਕਾਰਨ ਹਾਲ ਹੀ ਦੇ ਮਹੀਨਿਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ 90 ਡਾਲਰ ਪ੍ਰਤੀ ਬੈਰਲ ’ਤੇ ਪੁੱਜ ਗਈਆਂ ਹਨ। ਸਾਊਦੀ ਅਰਬ ਅਤੇ ਰੂਸ ਸਮੇਤ ਦੁਨੀਆ ਦੇ ਪ੍ਰਮੁੱਖ ਤੇਲ ਉਤਪਾਦਕ ਦੇਸ਼ਾਂ ਨੇ ਕੱਚੇ ਤੇਲ ਦੀ ਸਪਲਾਈ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਕਿ ਕੀਮਤਾਂ ਨੂੰ ਸਹਾਰਾ ਮਿਲ ਸਕੇ। ਪੈਟਰੋਲੀਅਮ ਮੰਤਰੀ ਦਾ ਕਹਿਣਾ ਸੀ ਕਿ ਜੇ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਜਾਂ ਇਸ ਤੋਂ ਥੋੜੀ ਘੱਟ ਰਹਿੰਦੀ ਹੈ ਤਾਂ ਇਹ ਪ੍ਰਾਈਸ ਰੇਂਜ ਦੇਸ਼ਾਂ ਲਈ ਸਹੂਲਤ ਭਰਪੂਰ ਹੋਵੇਗੀ।
ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ
ਉਨ੍ਹਾਂ ਨੇ ਕਿਹਾ ਕਿ ਜੇ ਕੱਚੇ ਤੇਲ ਦੇ ਮਾਮਲੇ ਵਿੱਚ ਉਚਿੱਤ ਪ੍ਰਾਈਸ ਬੈਂਡ ਨੂੰ ਲੈ ਕੇ ਚਰਚਾ ਹੁੰਦੀ ਹੈ ਤਾਂ ਸਾਰੇ ਦੇਸ਼ਾਂ ਯਾਨੀ ਤੇਲ ਉਤਪਾਦਕ ਅਤੇ ਤਲ ਦੀ ਖਪਤ ਕਰਨ ਵਾਲੇ ਦੋਵੇਂ ਕੈਟਾਗਰੀ ਦੇ ਦੇਸ਼ਾਂ ਦੇ ਹਿੱਤ ’ਚ ਹੈ। ਸਾਊਦੀ ਅਰਬ ਨੇ 4 ਅਕਤੂਬਰ ਨੂੰ ਐਲਾਨ ਕੀਤਾ ਕਿ ਉਹ ਕੱਚੇ ਤੇਲ ਦੀ ਸਪਲਾਈ ਵਿੱਚ ਇਸ ਸਾਲ ਦੇ ਅਖੀਰ ਤੱਕ 10 ਲੱਖ ਬੈਰਲ ਰੋਜ਼ਾਨਾ ਦੀ ਕਟੌਤੀ ਕਰੇਗਾ। ਰੂਸ ਨੇ ਵੀ ਇਸ ਸਾਲ ਦੇ ਅਖੀਰ ਤੱਕ ਐਕਸਪੋਰਟ ਵਿੱਚ ਕਟੌਤੀ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਪੋ ਰੇਟ 'ਤੇ RBI ਦਾ ਵੱਡਾ ਫ਼ੈਸਲਾ, ਜਾਣੋ ਲੋਨ EMI ਅਤੇ ਵਿਆਜ ਦਰਾਂ 'ਤੇ ਕੀ ਹੋਵੇਗਾ ਅਸਰ
NEXT STORY