ਨਵੀਂ ਦਿੱਲੀ— ਇਸ ਵਾਰ ਵੀ ਦੁਸਹਿਰੀ ਅੰਬ ਤੁਹਾਡੀ ਜੇਬ ਢਿੱਲ ਕਰ ਸਕਦੇ ਹਨ। ਉੱਤਰ ਪ੍ਰਦੇਸ਼ ਦੀ ਫਲ ਪੱਟੀ ਖੇਤਰ 'ਚ ਲਗਾਤਾਰ ਦੂਜੀ ਵਾਰ ਅੰਬ ਦੀ ਫਸਲ ਖਰਾਬ ਹੋ ਗਈ ਹੈ। ਮਲੀਹਾਬਾਦ 'ਚ ਇਸ ਵਾਰ ਝਾੜ ਘੱਟ ਰਹਿਣ ਦਾ ਖਦਸ਼ਾ ਹੈ। ਦੁਸਹਿਰੀ ਅੰਬਾਂ ਲਈ ਦੇਸ਼ ਤੇ ਦੁਨੀਆ 'ਚ ਮਸ਼ਹੂਰ ਮਲੀਹਾਬਾਦ ਤੇ ਕਾਕੋਰੀ ਇਲਾਕੇ 'ਚ ਇਸ ਵਾਰ ਅੰਬ ਦੀ ਫਸਲ ਦਾ ਅਗੇਤੀ ਬੂਰ ਖਰਾਬ ਮੌਸਮ ਦੀ ਵਜ੍ਹਾ ਨਾਲ ਸੜਨ ਲੱਗਾ ਹੈ। ਬਾਗਬਾਨਾਂ ਦਾ ਕਹਿਣਾ ਹੈ ਕਿ ਕਾਰੋਬਾਰ 'ਚ ਬੀਤੇ ਸਾਲ ਵੀ ਘਾਟਾ ਹੋਇਆ ਸੀ ਪਰ ਇਸ ਸਾਲ ਨੁਕਸਾਨ ਵੱਧ ਹੋਣ ਦਾ ਖਦਸ਼ਾ ਹੈ।
ਮਲੀਹਾਬਾਦ 'ਚ ਇਕ ਅੰਬ ਕਾਰੋਬਾਰੀ ਨੇ ਕਿਹਾ ਕਿ ਫਰਵਰੀ 'ਚ ਚੰਗਾ ਬੂਰ ਆਉਣ ਨਾਲ ਬਾਗਬਾਨਾਂ ਨੂੰ ਇਸ ਵਾਰ ਦੁਸਹਿਰੀ ਦਾ ਉਤਪਾਦਨ ਬਿਹਤਰ ਰਹਿਣ ਦੀ ਉਮੀਦ ਸੀ। ਹਾਲਾਂਕਿ ਮੌਸਮ 'ਚ ਖਰਾਬੀ ਨੇ ਸਭ ਚੌਪਟ ਕਰ ਦਿੱਤਾ। ਮਾਰਚ 'ਚ ਤੇਜ਼ ਹਵਾਵਾਂ ਕਾਰਨ ਫਸਲ ਨੁਕਸਾਨੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਦੁਸਹਿਰੀ 'ਤੇ ਕੀਟਾਂ ਦਾ ਹਮਲਾ ਵੀ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਬੂਰ ਝੜਿਆ ਹੈ।
ੂਬਾਗਬਾਨਾਂ ਦਾ ਕਹਿਣਾ ਹੈ ਕਿ ਦੁਸਹਿਰੀ 'ਤੇ ਛਾਏ ਇਸ ਸੰਕਟ ਦਾ ਅਸਰ ਘਰੇਲੂ ਬਾਜ਼ਾਰਾਂ ਦੇ ਨਾਲ ਹੀ ਬਰਾਮਦ 'ਤੇ ਵੀ ਪਵੇਗਾ। ਕੀਟਾਂ ਦੇ ਹਮਲੇ ਕਾਰਨ ਯੂਰਪ ਤੇ ਅਮਰੀਕਾ ਨੂੰ ਹੋਣ ਵਾਲੀ ਬਰਾਮਦ ਪ੍ਰਭਾਵਿਤ ਹੋ ਸਕਦੀ ਹੈ। ਇਕ ਕਾਰੋਬਾਰੀ ਨੇ ਕਿਹਾ ਕਿ ਬੀਤੇ ਦੋ ਸਾਲਾਂ ਤੋਂ ਅੰਬ ਦਾ ਕਾਰੋਬਾਰ ਸਾਲਾਨਾ 2,400 ਤੋਂ 2,500 ਕਰੋੜ ਰੁਪਏ ਤਕ ਹੋ ਰਿਹਾ ਸੀ, ਜੋ ਇਸ ਵਾਰ ਘੱਟ ਕੇ 600 ਤੋਂ 800 ਕਰੋੜ ਰੁਪਏ ਵਿਚਕਾਰ ਹੀ ਰਹਿ ਸਕਦਾ ਹੈ। ਪਿਛਲੇ ਦੋ ਸਾਲਾਂ ਤੋਂ ਕਾਕੋਰੀ ਅਤੇ ਮਲੀਹਾਬਾਦ 'ਚ 35 ਤੋਂ 40 ਲੱਖ ਟਨ ਦੁਸਹਿਰੀ ਦਾ ਉਤਪਾਦਨ ਹੋ ਰਿਹਾ ਸੀ, ਜੋ ਇਸ ਵਾਰ ਘੱਟ ਹੋਣ ਦਾ ਅੰਦਾਜ਼ਾ ਹੈ।
ਆਸਟ੍ਰੇਲਿਆਈ ਨਾਗਰਿਕ ਨੂੰ ਪਰੇਸ਼ਾਨ ਕਰਨ ਕਾਰਨ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਈ ਉਬਰ ਇੰਡੀਆ
NEXT STORY