ਨਵੀਂ ਦਿੱਲੀ- ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਮਾਮਲੇ 'ਚ ਫਰਵਰੀ 2022 ਤੋਂ ਬਾਅਦ ਦੇ ਲਿਹਾਜ਼ ਨਾਲ ਜੂਨ ਸਭ ਤੋਂ ਮਾੜਾ ਮਹੀਨਾ ਹੋ ਸਕਦਾ ਹੈ, ਜਦੋਂ ਸਿਰਫ 29,000 ਵਾਹਨ ਰਜਿਸਟਰਡ ਹੋਏ ਸਨ। ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀਆਂ ਨੇ ਇਹ ਖਦਸ਼ਾ ਪ੍ਰਗਟਾਇਆ ਹੈ।
ਸਰਕਾਰ ਵੱਲੋਂ ਇਲੈਕਟ੍ਰਿਕ ਦੋਪਹੀਆ ਵਾਹਨਾਂ 'ਤੇ ਸਬਸਿਡੀ 'ਚ ਕਟੌਤੀ ਦੇ ਐਲਾਨ ਤੋਂ ਬਾਅਦ 1 ਜੂਨ ਤੋਂ ਵਾਹਨਾਂ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਇਸ ਨਾਲ ਰਜਿਸਟ੍ਰੇਸ਼ਨਾਂ ਦੀ ਗਿਣਤੀ 'ਚ ਭਾਰੀ ਗਿਰਾਵਟ ਆਈ ਹੈ। ਸਰਕਾਰ ਦੇ ਵਾਹਨ ਵਿਭਾਗ ਦੇ ਪੋਰਟਲ 'ਵਾਹਨ' ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੂਨ ਦੇ ਪਹਿਲੇ ਪੰਦਰਵਾੜੇ 'ਚ ਸਿਰਫ਼ 11,862 ਵਾਹਨ ਰਜਿਸਟਰਡ ਹੋਏ ਸਨ, ਜੋ ਕਿ ਮਈ 'ਚ ਇਸੇ ਸਮੇਂ ਦੌਰਾਨ ਹੋਈਆਂ 44,700 ਵਾਹਨ ਰਜਿਸਟ੍ਰੇਸ਼ਨਾਂ ਦੇ ਮੁਕਾਬਲੇ ਲਗਭਗ ਇੱਕ ਚੌਥਾਈ ਹਨ।
ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਦੀ ਸੋਸਾਇਟੀ (ਐੱਸ.ਐੱਮ.ਈ.ਵੀ) ਦਾ ਅੰਦਾਜ਼ਾ ਹੈ ਕਿ ਵਾਹਨਾਂ ਦੀ ਰਜਿਸਟ੍ਰੇਸ਼ਨ ਇਸ ਮਹੀਨੇ 30,000 ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰੇਗੀ। ਐੱਸ.ਐੱਮ.ਈ.ਵੀ ਦੇ ਡਾਇਰੈਕਟਰ ਜਨਰਲ ਅਤੇ ਹੀਰੋ ਇਲੈਕਟ੍ਰਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੋਹਿੰਦਰ ਗਿੱਲ ਦਾ ਕਹਿਣਾ ਹੈ ਕਿ ਜੂਨ ਖ਼ਾਸ ਤੌਰ 'ਤੇ ਨਰਮ ਮਹੀਨਾ ਹੋਵੇਗਾ ਅਤੇ ਅਸੀਂ 30,000 ਵਾਹਨਾਂ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕਦੇ ਕਿਉਂਕਿ ਮਈ 'ਚ ਪ੍ਰੀਮੀਅਮ ਹਿੱਸੇ 'ਚ 55,000 ਤੋਂ 60,000 ਵਾਹਨਾਂ ਦਾ ਸਟਾਕ ਕਲੀਅਰੈਂਸ ਹੋਇਆ ਸੀ।
ਗਿੱਲ ਦਾ ਕਹਿਣਾ ਹੈ ਕਿ ਨਤੀਜੇ ਵਜੋਂ ਉਹ ਵਿੱਤੀ ਸਾਲ 24 ਦੇ ਅਨੁਮਾਨ ਨੂੰ ਘਟਾ ਰਹੇ ਹਨ, ਜਿਸ ਨੂੰ ਨੀਤੀ ਆਯੋਗ ਨੇ 2.3 ਮਿਲੀਅਨ ਵਾਹਨਾਂ ਦੀ ਵਿਕਰੀ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ। ਉਹ ਕਹਿੰਦਾ ਹੈ 'ਸਾਡਾ ਅੰਦਾਜ਼ਾ ਹੈ ਕਿ ਇਹ ਨੀਤੀ ਆਯੋਗ ਦੇ ਅਨੁਮਾਨਾਂ ਦਾ 60 ਫ਼ੀਸਦੀ ਤੋਂ ਵੱਧ ਨਹੀਂ ਹੋਵੇਗਾ।'
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ
ਹਾਲਾਂਕਿ, ਘੱਟੋ-ਘੱਟ ਇੱਕ ਪ੍ਰਮੁੱਖ ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀ ਦਾ ਇੱਕ ਵੱਖਰਾ ਨਜ਼ਰੀਆ ਹੈ। ਉਸ ਦਾ ਮੰਨਣਾ ਹੈ ਕਿ ਵਿਕਰੀ ਦਾ ਉਛਾਲ ਕੁਝ ਮਹੀਨਿਆਂ ਤੱਕ ਜਾਰੀ ਰਹੇਗਾ ਅਤੇ ਸਾਲ ਭਰ ਵਿਕਰੀ 'ਚ ਕਾਫ਼ੀ ਵਾਧਾ ਹੋਵੇਗਾ। ਸਬਸਿਡੀ 'ਚ ਇਸ ਕਟੌਤੀ ਦਾ ਅਸਰ ਪ੍ਰੀਮੀਅਮ ਸਕੂਟਰ ਸੈਗਮੈਂਟ 'ਤੇ ਜ਼ਿਆਦਾ ਪਿਆ ਹੈ, ਜਿਸ ਦੀ ਕੀਮਤ ਇਕ ਲੱਖ ਰੁਪਏ ਤੋਂ ਜ਼ਿਆਦਾ ਹੈ। ਵਾਹਨ ਦੇ ਅੰਕੜਿਆਂ ਦੇ ਅਨੁਸਾਰ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਇਸ ਸ਼੍ਰੇਣੀ 'ਚ ਰਜਿਸਟ੍ਰੇਸ਼ਨਾਂ ਬਹੁਤ ਸਾਰੇ ਮਾਮਲਿਆਂ 'ਚ ਤਿੰਨ ਅੰਕਾਂ ਤੱਕ ਆ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
G-20 ਐਗਰੀਕਲਚਰ ਵਰਕਿੰਗ ਗਰੁੱਪ ਦੀ ਤਿੰਨ ਦਿਨਾਂ ਮੀਟਿੰਗ ਸ਼ੁਰੂ, ਕੇਂਦਰੀ ਰਾਜ ਮੰਤਰੀ ਵੱਲੋਂ ਪ੍ਰਦਰਸ਼ਨੀ ਦਾ ਉਦਘਾਟਨ
NEXT STORY