ਨਵੀਂ ਦਿੱਲੀ — ਵਟਸਐਪ ਨੇ ਆਪਣੇ ਉਪਭੋਗਤਾਵਾਂ ਦੇ ਸਾਹਮਣੇ ਨਵੀਆਂ ਸ਼ਰਤਾਂ ਰੱਖੀਆਂ ਹਨ ਅਤੇ ਕਿਹਾ ਹੈ ਕਿ ਜੇਕਰ ਉਪਭੋਗਤਾ 8 ਫਰਵਰੀ ਤੱਕ ਇਨ੍ਹਾਂ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਉਸ ਦਾ ਵਟਸਐਪ ਅਕਾਉਂਟ ਡਿਲੀਟ ਹੋ ਜਾਵੇਗਾ। ਇਸ ਤੋਂ ਬਾਅਦ ਲੋਕਾਂ ਨੇ ਵਟਸਐਪ ਤੋਂ ਸਿਗਨਲ ਐਪ ’ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ‘ਸਿਗਨਲ ਐਪ’ ਦੀ ਡਾਨਲੋਡਿੰਗ ਤੇਜ਼ੀ ਨਾਲ ਵੱਧ ਰਹੀ ਹੈ।
ਜੇ ਤੁਸੀਂ ਵੀ ‘ਸਿਗਨਲ ਐਪ’ ’ਤੇ ਜਾਣਾ ਚਾਹੁੰਦੇ ਹੋ, ਤਾਂ ਤੁਹਾਡੇ ਸਾਹਮਣੇ ਇਕ ਵੱਡਾ ਸਵਾਲ ਹੋਵੇਗਾ, ਤੁਸੀਂ ਆਪਣੇ ਵਟਸਐਪ ਸਮੂਹ ਨੂੰ ਸਿਗਨਲ ਐਪ ’ਤੇ ਕਿਵੇਂ ਭੇਜੋਗੇ। ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਦਾ ਹੱਲ ਦੱਸਣ ਜਾ ਰਹੇ ਹਾਂ।
ਇਹ ਵੀ ਪੜ੍ਹੋ : ਵਟਸਐਪ ਤੇ ਫੇਸਬੁੱਕ ਦੀ ਨਵੀਂ ਪਾਲਸੀ ਤੋਂ ਲੋਕ ਪ੍ਰੇਸ਼ਾਨ, ਐਲਨ ਮਸਕ ਨੇ ਦਿੱਤੀ ਇਹ ਸਲਾਹ
ਵਟਸਐਪ ਗਰੁੱਪ ਨੂੰ ਇਸ ਤਰੀਕੇ ਨਾਲ ਆਸਾਨੀ ਨਾਲ ਸਿਗਨਲ ਐਪ ’ਤੇ ਲੈ ਜਾਓ
- ਸਭ ਤੋਂ ਪਹਿਲਾਂ ਆਪਣੇ ਫੋਨ ’ਚ ‘ਸਿਗਨਲ ਐਪ’ ਨੂੰ ਡਾਉਨਲੋਡ ਅਤੇ ਇੰਸਟਾਲ ਕਰੋ
- ਇਸ ਐਪ ਨੂੰ ਵਰਤਣ ਲਈ ਤੁਹਾਨੂੰ ਆਪਣਾ ਮੋਬਾਈਲ ਨੰਬਰ ਇਸ ’ਚ ਦਰਜ ਕਰਨਾ ਪਵੇਗਾ ਅਤੇ ਇਕ ਪਿੰਨਕੋਰਡ ਸੈਟ ਕਰਨਾ ਹੋਵੇਗਾ।
- ਐਪ ਖੁੱਲ੍ਹਣ ਤੋਂ ਬਾਅਦ ਤੁਹਾਡੇ ਕੋਲ ਸੱਜੇ ਕੋਨੇ ਵਿਚ ਤਿੰਨ ਬਿੰਦੀਆਂ ਵਾਲੇ ਐਕਸ਼ਨ ਮੀਨੂ ’ਤੇ ਕਲਿੱਕ ਕਰੋ।
- ਹੁਣ ਤੁਹਾਨੂੰ ਇੱਥੇ ‘New Group’ ਨੂੰ ਚੁਣਨਾ ਹੈ। ਇੱਥੇ ਇਕ ਗਰੁੱਪ ਨੂੰ ਸੈਟਅਪ ਕਰਨ ਲਈ ਘੱਟੋ ਘੱਟ ਇੱਕ ਸੰਪਰਕ ਨੂੰ ਜੋੜਨਾ ਜ਼ਰੂਰੀ ਹੈ। ਹੁਣ ਤੁਸੀਂ ਇਸੇ ਸੰਪਰਕ ਨੂੰ ਚੁਣੋ। ਹੁਣ ਐਰੋ ’ਤੇ ਕਲਿਕ ਕਰੋ ਜੋ ਤੁਹਾਨੂੰ ਜਾਰੀ ਰੱਖਣ(Continue) ਲਈ ਕਹਿੰਦਾ ਹੈ।
- ਹੁਣ ਤੁਹਾਨੂੰ ਇੱਥੇ ਇਸ ਸਮੂਹ ਨੂੰ ਇਕ ਨਾਮ ਦੇਣਾ ਪਏਗਾ ਅਤੇ ਕ੍ਰੀਏਟ ’ਤੇ ਕਲਿੱਕ ਕਰਨਾ ਹੈ।
- ਇਸ ਤੋਂ ਬਾਅਦ ਸਮੂਹ(ਗਰੁੱਪ) ਦੇ ਅੰਦਰ ਤਿੰਨ ਬਿੰਦੀਆਂ ’ਤੇ ਕਲਿੱਕ ਕਰੋ ਜੋ ਕਿ ਤੁਹਾਨੂੰ ਉੱਪਰ ਸੱਜੇ ਕੋਨੇ ਵਿਚ ਨਜ਼ਰ ਆ ਰਹੀਆਂ ਹੋਣਗੀਆਂ। ਹੁਣ ਤੁਸੀਂ ਗਰੁੱਪ ਸੈਟਿੰਗਸ ’ਤੇ ਜਾਓ।
- ਇੱਥੇ ਤੁਹਾਨੂੰ ਗਰੁੱਪ ਲਿੰਕ ਦਾ ਟੌਗਲ ਚਾਲੂ(ON) ਕਰ ਦੇਣਾ ਹੈ। ਹੁਣ ਸ਼ੇਅਰ ’ਤੇ ਕਲਿੱਕ ਕਰਕੇ ਗਰੁੱਪ ਦਾ ਇਕ ਸ਼ੇਅਰ ਕਰਨ ਵਾਲਾ(ਯੋਗ) ਲਿੰਕ ਪ੍ਰਾਪਤ ਕਰੋਗੇ। ਇਸ ਲਿੰਕ ਨੂੰ ਕਾਪੀ ਕਰੋ ਅਤੇ ਉਨ੍ਹਾਂ ਲੋਕਾਂ ਨੂੰ ਸ਼ੇਅਰ ਕਰੋ ਜਿਨ੍ਹਾਂ ਨੂੰ ਤੁਸੀਂ ਇਸ ਸਮੂਹ ਵਿਚ ਸ਼ਾਮਲ ਕਰਨਾ ਚਾਹੁੰਦੇ ਹੋ।
ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਵਧ ਸਕਦੇ ਹਨ ਸਾਬਣ ਤੇ ਬਿਸਕੁੱਟ ਦੇ ਭਾਅ, ਜਾਣੋ ਕਿਉਂ
ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਨੇ ਦੀ ਕੀਮਤ 'ਚ ਉਛਾਲ, ਚਾਂਦੀ ਨੇ ਲਾਈ 1,100 ਰੁਪਏ ਦੀ ਛਲਾਂਗ, ਜਾਣੋ ਮੁੱਲ
NEXT STORY