ਨਵੀਂ ਦਿੱਲੀ - ਜੇ ਤੁਸੀਂ ਨਵਾਂ ਐਲ.ਪੀ.ਜੀ. ਗੈਸ ਸਿਲੰਡਰ ਲੈਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। ਹੁਣ ਤੁਸੀਂ ਐਡਰੈੱਸ ਪਰੂਫ ਦਿੱਤੇ ਬਿਨਾਂ ਐਲ.ਪੀ.ਜੀ. ਸਿਲੰਡਰ ਲੈ ਸਕਦੇ ਹੋ। ਪਹਿਲਾਂ ਨਿਯਮ ਇਹ ਸੀ ਕਿ ਜਿਨ੍ਹਾਂ ਲੋਕਾਂ ਕੋਲ ਆਪਣੀ ਰਿਹਾਇਸ਼ ਦਾ ਕੋਈ ਪਤਾ ਪ੍ਰਮਾਣ ਨਹੀਂ ਹੈ, ਉਨ੍ਹਾਂ ਨੂੰ ਐਲ.ਪੀ.ਜੀ. ਸਿਲੰਡਰ ਨਹੀਂ ਮਿਲੇਗਾ। ਹੁਣ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.ਐਲ.) ਨੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਅਰਜ਼ੀ ਲਈ ਪਤੇ ਨੂੰ ਜ਼ਰੂਰੀ ਪਰੂਫ਼ ਵਜੋਂ ਢਿੱਲ ਦਿੱਤੀ ਹੈ। ਹੁਣ ਗੈਸ ਸਿਲੰਡਰ ਬਿਨਾਂ ਕਿਸੇ ਪਤੇ ਦਾ ਪ੍ਰਮਾਣ ਦੱਸੇ ਹੀ ਖਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ
ਸਰਕਾਰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਦੋ ਸਾਲਾਂ ਵਿੱਚ 1 ਕਰੋੜ ਤੋਂ ਵੱਧ ਮੁਫ਼ਤ ਐਲ.ਪੀ.ਜੀ. ਕੁਨੈਕਸ਼ਨ ਮੁਹੱਈਆ ਕਰਵਾਏਗੀ। ਸਰਕਾਰ ਦਾ ਟੀਚਾ ਹੈ ਕਿ ਸਾਰੇ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਐਲ.ਪੀ.ਜੀ. ਸਿਲੰਡਰ ਬਿਨਾਂ ਰਿਹਾਇਸ਼ੀ ਦੇ ਸਬੂਤ ਦੇ ਮੁਹੱਈਆ ਕਰਵਾਏ। ਇਸ ਤੋਂ ਇਲਾਵਾ ਲੋਕਾਂ ਨੂੰ ਆਪਣੇ ਗੁਆਂਢ ਦੇ 3 ਡੀਲਰਾਂ ਤੋਂ 1 ਰੀਫਿਲ ਸਿਲੰਡਰ ਲੈਣ ਦਾ ਵਿਕਲਪ ਵੀ ਮਿਲੇਗਾ।
ਇਹ ਵੀ ਪੜ੍ਹੋ: ਜਨਧਨ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1.3 ਲੱਖ ਦਾ ਬੀਮਾ ਲੈਣਾ ਚਾਹੁੰਦੇ ਹੋ ਤਾਂ ਜਲਦ ਕਰੋ ਇਹ ਕੰਮ
ਇਸ ਤਰ੍ਹਾਂ ਦਿਓ ਅਰਜ਼ੀ
- ਪ੍ਰਧਾਨ ਮੰਤਰੀ ਉਜਵਲਾ ਗੈਸ ਕੁਨੈਕਸ਼ਨ ਤੋਂ ਫਾਰਮ ਡਾਊਨਲੋਡ ਕਰੋ.
- ਆਪਣਾ ਕੇ.ਵਾਈ.ਸੀ. ਫਾਰਮ ਨਜ਼ਦੀਕੀ ਦੇ ਐਲ.ਪੀ.ਜੀ. ਕੇਂਦਰ ਵਿਚ ਜਮ੍ਹਾ ਕਰੋ।
- ਜਨਧਨ ਬੈਂਕ, ਜ਼ਰੂਰੀ ਜਾਣਕਾਰੀ ਨੂੰ ਅਪਡੇਟ ਕਰੋ ਜਿਵੇਂ ਕਿ ਘਰ ਦੇ ਸਾਰੇ ਮੈਂਬਰਾਂ ਦਾ ਖਾਤਾ ਨੰਬਰ
ਇੰਡੇਨ ਦਾ ਐਲ.ਪੀ.ਜੀ. ਸਿਲੰਡਰ ਬੁੱਕ ਕਰਨ ਲਈ, ਤੁਸੀਂ ਦੇਸ਼ ਵਿਚ ਕਿਤੋਂ ਵੀ 8454955555 ਨੰਬਰ 'ਤੇ ਮਿਸਡ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਟਸਐਪ ਰਾਹੀਂ ਵੀ ਸਿਲੰਡਰ ਬੁੱਕ ਕਰ ਸਕਦੇ ਹੋ। ਬੁੱਕ ਕਰਨ ਲਈ 7588888824 ਨੰਬਰ 'ਤੇ 'ਰੀਫਿਲ' ਟਾਈਪ ਕਰੋ ਅਤੇ ਭੇਜੋ।
ਇਹ ਵੀ ਪੜ੍ਹੋ: ਇਸ ਯੋਜਨਾ 'ਚ ਹਰ ਰੋਜ਼ ਲਗਾਓ ਬਸ 100 ਰੁਪਏ, ਦੇਖਦੇ ਹੀ ਦੇਖਦੇ ਬਣ ਜਾਣਗੇ 5 ਲੱਖ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੋਨਾ ਫਿਰ ਪਾਰ ਕਰੇਗਾ 50000 ਰੁਪਏ ਦਾ ਭਾਅ!
NEXT STORY